ਆਪਣੀ ਹੀ ਸਰਕਾਰ ਖਿਲਾਫ ਡਟਿਆ ਅਮਰੀਕੀ ਗਾਇਕ, ਵ੍ਹਾਈਟ ਹਾਊਸ ਸਾਹਮਣੇ ਟਰੰਪ ਵਿਰੁੱਧ ਧਰਨਾ
ਖ਼ਾਸ ਗੱਲ ਇਹ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਲਈ ਅਦਾਕਾਰਾ ਰੋਜ਼ੀ ਨੇ ਪਪੇਟ ਦੀ ਵਰਤੋਂ ਵੀ ਕੀਤੀ। (ਤਸਵੀਰਾਂ- ਸੋਸ਼ਲ ਮੀਡੀਆ)
'ਦ ਰੋਜ਼ੀ ਸ਼ੋਅ' ਦੀ ਮੇਜ਼ਬਾਨ ਰੋਜ਼ੀ ਓ ਡੋਨੇਲ ਨੇ ਇੱਕ ਵੀਡੀਓ ਵੀ ਟਵੀਟ ਕੀਤਾ ਹੈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਾਰੇ ਸੰਗਰ ਇੱਕ ਬੱਸ ਵਿੱਚ ਵ੍ਹਾਈਟ ਹਾਊਸ ਵੱਲ ਜਾ ਰਹੇ ਹਨ ਤੇ 'ਦ ਸਾਊਂਡਸ ਆਫ ਮਿਊਜ਼ਿਕ' ਦੇ ਗਾਣੇ 'ਕਲਾਈਂਬ ਐਵਰੀ ਮਾਊਂਟੇਨ' ਗਾ ਰਹੇ ਹਨ।
ਟਰੰਪ ਦੀਆਂ ਨਤੀਤੀਆਂ ਦਾ ਵਿਰੋਧ ਕਰਨ ਲਈ ਗਰੁੱਪ ਨੇ 'ਏ ਬ੍ਰੈਂਡ ਨਿਊ ਡੇਅ' ਤੇ 'ਡੂ ਯੂ ਹੀਅਰ ਦ ਪੀਪਲ ਸਿੰਗ' ਵਰਗੇ ਕਈ ਗੀਤ ਗਾਏ।
ਓ ਡੋਨੇਲ ਨੇ ਕਿਹਾ, ਆਪਣੀ ਆਵਾਜ਼ ਬੁਲੰਦ ਕਰੋ। ਰਾਸ਼ਟਰਪਤੀ ਨੂੰ ਬਿਨਾ ਕਿਸੇ ਸ਼ੱਕ ਦੇ ਇਹ ਪਤਾ ਲੱਗਣ ਦਿਓ ਕਿ ਅਸੀਂ ਜਿਊਂਦੇ ਹਾਂ, ਜਾਗਰੂਕ ਹਾਂ ਤੇ ਜਾਗ ਗਏ ਹਾਂ। ਅਸੀਂ ਕਿਤੇ ਵੀ ਨਹੀਂ ਜਾਵਾਂਗੇ।
ਉਨ੍ਹਾਂ ਇੱਕੋ ਜਿਹੀਆਂ ਸ਼ਰਟਾਂ ਪਹਿਨੀਆਂ ਹੋਈਆਂ ਸਨ, ਜਿਸ 'ਤੇ ਲਿਖਿਆ ਹੋਇਆ ਸੀ 'ਨਾਓ ਸ਼ੋਇੰਗ ਟਰੁੱਥ (ਹੁਣ ਸੱਚ ਦਿਖਾ ਰਹੇ ਹਾਂ)'। ਉਨ੍ਹਾਂ ਟਰੰਪ ਲਈ 'ਦੇਸ਼ਧਰੋਹ' (ਟ੍ਰੀਜ਼ਨ) ਸ਼ਬਦ ਦੀ ਵਰਤੋਂ ਵੀ ਕੀਤੀ।
ਸਾਰੇ ਮਸ਼ਹੂਰ ਸੰਗੀਤਕਾਰ ਤੇ ਗਾਇਕ ਨਿਊਯਾਰਕ ਤੋਂ ਵ੍ਹਾਈਟ ਹਾਊਸ ਸੋਮਵਾਰ ਸ਼ਾਮ ਨੂੰ ਪਹੁੰਮਚੇ ਸਨ। ਜਿੱਤੇ ਉਨ੍ਹਾਂ ਸਾਰਿਆਂ ਨੇ ਇਕੱਠਿਆਂ ਗਾਣਾ ਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਹਾਲੀਵੁੱਡ ਅਦਾਕਾਰਾ ਰੋਜ਼ੀ ਓ ਡੋਨੇਲ ਤੇ ਬ੍ਰੌਡਵੇਅ ਦੇ ਸਭ ਤੋਂ ਵੱਡੇ ਸੰਗੀਤਕ ਗਰੁੱਪ ਦੇ ਕੁਝ ਮੈਂਬਰਾਂ ਨਾਲ ਵ੍ਹਾਈਟ ਹਾਊਸ ਸਾਹਮਣੇ ਗਾਣਾ ਗਾ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ।
ਅਮਰੀਕਾ ਵਿੱਚ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀਆਂ ਨੀਤੀਆਂ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਇੱਕ ਸੰਗੀਤਕ ਗਰੁੱਪ ਨੇ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।