ਕੌਣ ਹੋਏਗਾ ਦੁਨੀਆ ਦਾ ਸਭ ਤੋਂ ਸੁਨੱਖਾ ਪ੍ਰਧਾਨ ਮੰਤਰੀ
ਇਸ ਸੂਚੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੋਹਰੀ ਹਨ।
ਚੰਡੀਗੜ੍ਹ: ਇੰਟਰਨੈੱਟ ’ਤੇ ਕੁਝ ਵੈੱਬਸਾਈਟ ਹੁੰਦੀਆਂ ਹਨ, ਜੋ ਵੱਖ-ਵੱਖ ਮੁਖੀਆਂ ਤੇ ਲੀਡਰਾਂ ਦੀ ਖੂਬਸੂਰਤੀ ਦੀ ਤੁਲਨਾ ਕਰਦੀਆਂ ਹਨ। ਅਜਿਹੀ ਵੈੱਬਸਾਈਟ hottestheadsofstate.com ਨੇ ਦੁਨੀਆ ਦੇ ਵੱਖ-ਵੱਖ ਲੀਡਰਾਂ ਨੂੰ ਖੂਬਸੂਰਤੀ ਦੇ ਆਧਾਰ ’ਤੇ ਰੇਟਿੰਗ ਦਿੱਤੀ ਹੈ।
ਉਨ੍ਹਾਂ ਬਾਅਦ ਸਪੇਨ ਦੇ ਪੇਦਰੋ ਸਾਂਚੇਜ਼ ਦੂਜੇ ਸਥਾਨ ’ਤੇ ਆਉਂਦੇ ਹਨ।
ਉਨ੍ਹਾਂ ਬਾਅਦ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗੇਯਾਲ ਵਾਂਗਚੁਕ ਦਾ ਨੰਬਰ ਆਉਂਦਾ ਹੈ।
ਇਸੇ ਕੜੀ ਵਿੱਚ ਟਵਿੱਟਰ ’ਤੇ ਇੱਕ ਯੂਜ਼ਰ ਨੇ ਲਿਖਿਆ, ‘ਜਸਟਿਸ ਟਰੂਡੋ ਨੂੰ ਭੁੱਲ ਜਾਓ। ਲੇਡੀਜ਼ ਐਂਡ ਜੈਂਟਲਮੈਨ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ, ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਦੇ ਸਭ ਤੋਂ ਹੈਂਡਸਮ ਪ੍ਰਧਾਨ ਮੰਤਰੀ ਮਿਸਟਰ ਇਮਰਾਨ ਖਾਨ।’
ਕਈ ਲੋਕਾਂ ਨੇ ਇਮਰਾਨ ਖਾਨ ਨੂੰ ਹੈਂਡਸਮ ਪ੍ਰਧਾਨ ਮੰਤਰੀ ਕਹੇ ਜਾਣ ’ਤੇ ਸਵਾਲ ਖੜੇ ਕੀਤੇ ਹਨ। ਟਵਿੱਟਰ ਯੂਜ਼ਰ ਆਸ਼ਿਰ ਸਲਾਮ ਨੇ ਟਵੀਟ ਕੀਤਾ ਕਿ ਇਸ ਵੇਲੇ ਨਵੇਂ ਪਾਕਿਸਤਾਨ ਵਿੱਚ ਸਬ ਤੋਂ ਵੱਧ ਅੱਖਾਂ ਦੇ ਹਸਪਤਾਲ ਦੀ ਜ਼ਰੂਰਤ ਹੈ। ਖਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਜਸਟਿਨ ਟਰੂਡੋ ਤੋਂ ਵੱਧ ਇਮਰਾਨ ਖਾਨ ਹੈਂਡਸਮ ਨਜ਼ਰ ਆ ਰਹੇ ਹਨ।
ਇਸੇ ਤਰ੍ਹਾਂ ਦੀ ਇੱਕ ਸੂਚੀ ਵਿੱਚ ਇਮਰਾਨ ਖਾਨ ਪਹਿਲਾਂ ਤੋਂ ਹੀ ਸ਼ਾਮਲ ਹਨ। ਇਸ ਵਿੱਚ ਦੁਨੀਆ ਦੇ ਨੌਂ ਖੂਬਸੂਰਤ ਰਾਜਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਇਟਲੀ ਦੀ ਸਾਬਕਾ ਮੰਤਰੀ ਮਾਰਾ ਕਾਰਫਾਗਨਾ ਪਹਿਲੇ ਸਥਾਨ ’ਤੇ ਹੈ।
ਹਾਲਾਂਕਿ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ’ਤੇ ਅਫਵਾਹਾਂ ਚੱਲ ਰਹੀਆਂ ਹਨ ਕਿ ਅਗਲੇ ਦਿਨਾਂ ਵਿੱਚ ਜੇ ਇਮਰਾਨ ਖਾਨ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਏ ਤਾਂ ਉਹ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਜਾਣਗੇ।