✕
  • ਹੋਮ

ਜੱਲ੍ਹਿਆਂਵਾਲਾ ਕਾਂਡ ਬਾਰੇ ਮੁਆਫ਼ੀ ਮੰਗਣ ਲਈ ਮਤਾ ਪੇਸ਼

ਏਬੀਪੀ ਸਾਂਝਾ   |  21 Oct 2017 09:37 AM (IST)
1

ਜਿਕਰਯੋਗ ਹੈ ਕਿ ਇਹ ਕਤਲੇਆਮ 1919 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿੱਚ ਵਾਪਰਿਆ ਸੀ, ਜਦੋਂ ਉਥੇ ਆਜ਼ਾਦੀ ਪੱਖੀ ਮੁਜ਼ਾਹਰਾ ਕਰ ਰਹੇ ਸੈਂਕੜੇ ਲੋਕਾਂ ਨੂੰ ਕਰਨਲ ਡਾਇਰ ਦੀ ਅਗਵਾਈ ਹੇਠਲੀ ਫ਼ੌਜੀ ਟੁਕੜੀ ਨੇ ਗੋਲੀਆਂ ਨਾਲ ਭੁੰਨ ਸੁੱਟਿਆ ਸੀ। ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਆਪਣੀ ਭਾਰਤ ਫੇਰੀ ਦੌਰਾਨ ਇਸ ਕਤਲੇਆਮ ਨੂੰ ‘ਸ਼ਰਮਨਾਕ ਕਾਰਵਾਈ’ ਕਰਾਰ ਦਿੱਤਾ ਸੀ।

2

ਇਸ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਸਰਕਾਰ ਇਸ ਲਈ ਸੰਸਦ ਵਿੱਚ ‘ਰਸਮੀ ਤੌਰ ’ਤੇ ਮੁਆਫ਼ੀ ਮੰਗੇ’ ਤੇ ਇਸ ਨੂੰ ਯਾਦ ਕਰਨ ਲਈ ਇਕ ਦਿਨ ਮਿਥਿਆ ਜਾਵੇ।

3

ਮਤੇ ਵਿੱਚ ਕਿਹਾ ਗਿਆ ਹੈ ਕਿ ਹੁਣ ਜਦੋਂ ਇਸ ਕਾਂਡ ਦੀ ਪਹਿਲੀ ਸਦੀ ਕਰੀਬ ਆ ਰਹੀ ਹੈ, ਤਾਂ ਇਸ ਨੂੰ ਚੇਤੇ ਕੀਤਾ ਜਾਣਾ ਚੰਗਾ ਰਹੇਗਾ। ਇਸ ਵਿੱਚ ਬਰਤਾਨਵੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ ਕਿ ‘ਬਰਤਾਨਵੀ ਬੱਚਿਆਂ ਨੂੰ ਇਸ ਸ਼ਰਮਨਾਕ ਦੌਰ ਬਾਰੇ ਪੜ੍ਹਾਇਆ ਜਾਵੇ ਅਤੇ ਕਿ ਮੌਜੂਦਾ ਬਰਤਾਨਵੀ ਕਦਰਾਂ-ਕੀਮਤਾਂ ਪੁਰਅਮਨ ਰੋਸ ਮੁਜ਼ਾਹਰੇ ਦੇ ਹੱਕ ਦਾ ਸਵਾਗਤ’ ਕਰਦੀਆਂ ਹਨ।

4

ਲੰਡਨ: ਬਰਤਾਨਵੀ ਹਕੂਮਤ ਵੱਲੋਂ 1919 ਦੇ ਜੱਲ੍ਹਿਆਂਵਾਲਾ ਕਾਂਡ ਲਈ ਮੁਆਫ਼ੀ ਮੰਗੇ ਜਾਣ ਸਬੰਧੀ ਇਕ ਮਤਾ ਮੁਲਕ ਦੀ ਸੰਸਦ ਵਿੱਚ ਵਿੱਚ ਪੇਸ਼ ਕੀਤਾ ਹੈ। ਇਹ ਮਤਾ ਵਿੱਚ ਭਾਰਤੀ ਮੂਲ ਦੇ ਸੀਨੀਅਰ ਬਰਤਾਨਵੀ ਐਮਪੀ ਵੀਰੇਂਦਰ ਸ਼ਰਮਾ ਨੇ ਇਸ ਵਿੱਚ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਉਤੇ ਇਸ ਕਾਂਡ ਲਈ ਮੁਆਫ਼ੀ ਮੰਗਣ ’ਤੇ ਜ਼ੋਰ ਦਿੱਤਾ ਗਿਆ ਹੈ।

5

ਈਲਿੰਗ ਸਾਊਥਾਲ ਤੋਂ ਲੇਬਰ ਪਾਰਟੀ ਦੇ ਐਮਪੀ ਸ੍ਰੀ ਸ਼ਰਮਾ ਨੇ ਇਹ ਅਰਲੀ ਡੇਅ ਮੋਸ਼ਨ ਇਸੇ ਹਫ਼ਤੇ ਪੇਸ਼ ਕੀਤਾ, ਜਿਸ ਉਤੇ ਪੰਜ ਹੋਰ ਸੰਸਦ ਮੈਂਬਰਾਂ ਦੇ ਵੀ ਦਸਤਖ਼ਤ ਹਨ।

  • ਹੋਮ
  • ਵਿਸ਼ਵ
  • ਜੱਲ੍ਹਿਆਂਵਾਲਾ ਕਾਂਡ ਬਾਰੇ ਮੁਆਫ਼ੀ ਮੰਗਣ ਲਈ ਮਤਾ ਪੇਸ਼
About us | Advertisement| Privacy policy
© Copyright@2025.ABP Network Private Limited. All rights reserved.