✕
  • ਹੋਮ

UN 'ਚ ਇੱਕ ਤਿਹਾਈ ਕਰਮਚਾਰੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ

ਏਬੀਪੀ ਸਾਂਝਾ   |  16 Jan 2019 07:33 PM (IST)
1

ਸਰਵੇਖਣ ਮੁਤਾਬਕ, ਸ਼ੋਸ਼ਣ ਕਰਨ ਵਾਲਿਆਂ ਵਿੱਚ ਤਕਰੀਬਨ 10 ਵਿੱਚੋ ਇੱਕ ਵਿਅਕਤੀ ਸੀਨੀਅਰ ਨੇਤਾ ਸੀ। ਗੁਤਾਰੇਸ ਨੇ ਕਿਹਾ ਕਿ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਆਲਮੀ ਸੰਸਥਾ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਹੋਰਨਾਂ ਸੰਸਥਾਵਾਂ ਦੇ ਮੁਕਾਬਲੇ ਘੱਟ ਹੈ ਪਰ ਬਰਾਬਰਤਾ, ਮਾਣ ਸਨਮਾਨ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਿੱਚ ਚੈਂਪੀਅਨ ਸੰਯੁਕਤ ਰਾਸ਼ਟਰ ਨੂੰ ਉੱਚੀਆਂ ਉਦਾਹਰਣਾਂ ਤੇ ਮਾਪਦੰਡ ਤੈਅ ਕਰਨੇ ਚਾਹੀਦੇ ਹਨ। ਇਸ ਗੈਲਰੀ ਦੀਆਂ ਸਾਰੀਆਂ ਤਸਵੀਰਾਂ ਸੰਕੇਤਕ ਹਨ।

2

ਜਿਣਸੀ ਸ਼ੋਸ਼ਣ ਦੀ ਸਭ ਤੋਂ ਆਮ ਘਟਨਾਵਾਂ ਵਿੱਚ ਕੱਪੜਿਆਂ, ਸਰੀਰ ਜਾਂ ਅਸ਼ਲੀਲ ਗਤੀਵਿਧੀਆਂ ਬਾਰੇ ਭੱਦੀਆਂ ਟਿੱਪਣੀਆਂ ਤਕ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਇਸ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਜਿਣਸੀ ਸ਼ੋਸ਼ਣ ਕਰਨ ਵਾਲੇ ਹਰ ਤਿੰਨ ਵਿਅਕਤੀਆਂ ਵਿੱਚ ਦੋ ਪੁਰਸ਼ ਤੇ ਹਰ ਚਾਰਾਂ ਵਿੱਚ ਇੱਕ ਨਰੀਖਣ ਅਧਿਕਾਰੀ ਜਾਂ ਮੈਨੇਜਰ ਹੈ।

3

ਸਰਵੇਖਣ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਤਕਰੀਬਨ 33 ਫ਼ੀਸਦ ਕਰਮਚਾਰੀਆਂ ਨੇ ਘੱਟੋ ਘੱਟ ਇੱਕ ਵਾਰ ਜਿਣਸੀ ਸ਼ੋਸ਼ਣ ਕੀਤੇ ਜਾਣ ਦੀ ਸ਼ਿਕਾਇਤ ਦਿੱਤੀ ਹੈ। ਕੌਮਾਂਤਰੀ ਸੰਸਥਾ ਵਿੱਚ ਆਪਣੇ ਕੰਮ ਦੌਰਾਨ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 38.7 ਫੀਸਦ ਹੈ।

4

ਸੰਯੁਕਤ ਰਾਸ਼ਟਰ ਮੁੱਖ ਸਕੱਤਰ ਏਂਤੋਨਿਓ ਗੁਤਾਰੇਸ ਨੇ ਕਰਮਚਾਰੀਆਂ ਨੂੰ ਇੱਕ ਪੱਤਰ ਵਿੱਚ ਕਿਹਾ ਕਿ ਅਧਿਐਨ ਵਿੱਚ ਚਿੰਤਾ ਕਰਨ ਵਾਲੇ ਕੁਝ ਅੰਕੜੇ ਆਏ ਹਨ ਤੇ ਕੁਝ ਤੱਥ ਹਨ ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਸੰਯੁਕਤ ਰਾਸ਼ਟਰ ਵਿੱਚ ਕੰਮਕਾਜ ਦਾ ਮਾਹੌਲ ਸੁਧਾਰਿਆ ਜਾ ਸਕੇ।

5

ਸੰਯੁਕਤ ਰਾਸ਼ਟਰ ਵਿੱਚ ਤਕਰੀਬਨ ਇੱਕ ਤਿਹਾਈ ਮੁਲਾਜ਼ਮਾਂ ਨੇ ਪਿਛਲੇ ਦੋ ਸਾਲਾਂ ਵਿੱਚ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਪਹਿਲੇ ਸਰਵੇਖਣ ਦੇ ਨਤੀਜਿਆਂ ਬਾਰੇ ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਕੀਤੀ ਗਈ ਹੈ।

  • ਹੋਮ
  • ਵਿਸ਼ਵ
  • UN 'ਚ ਇੱਕ ਤਿਹਾਈ ਕਰਮਚਾਰੀ ਜਿਣਸੀ ਸ਼ੋਸ਼ਣ ਦਾ ਸ਼ਿਕਾਰ
About us | Advertisement| Privacy policy
© Copyright@2025.ABP Network Private Limited. All rights reserved.