ਅੱਗ ਭਾਂਬੜ ਬਣਿਆ ਆਸਟ੍ਰੇਲੀਆ, ਪਾਰਾ 50 ਡਿਗਰੀ ਸੈਲਸੀਅਸ ਤੋਂ ਪਾਰ
ਜਦਕਿ ਸਿਡਨੀ ‘ਚ ਜ਼ਿਆਦਾਤਰ ਤਾਪਮਾਨ 41 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸਿਹਤ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਓਜ਼ੋਨ ਦੇ ਪੱਧਰ ‘ਚ ਵਾਧੇ ਕਾਰਨ ਸਾਹ ਲੈਣ ਸਬੰਧੀ ਦਿੱਕਤਾਂ ਸਾਹਮਣੇ ਆ ਸਕਦੀਆਂ ਹਨ।
Download ABP Live App and Watch All Latest Videos
View In Appਵਾਤਾਵਰਣ ਡਾਇਰੈਕਟਰ ਰਿਚਰਡ ਬੂਰਮ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ, “ਓਜ਼ੋਨ ਦਾ ਪੱਧਰ ਇਨਡੋਰ ਦੇ ਮੁਕਾਬਲੇ ਆਊਟਡੋਰ ਜ਼ਿਆਦਾ ਹੁੰਦਾ ਹੈ। ਇਹ ਆਮ ਤੌਰ ‘ਤੇ ਦੁਪਹਿਰ ਤੇ ਸ਼ਾਮ ਨੂੰ ਸਭ ਤੋਂ ਜ਼ਿਆਦਾ ਹੁੰਦਾ ਹੈ।”
ਮੌਸਮ ਵਿਭਾਗ ਨੇ ਕਿਹਾ ਕਿ ਹੋਬਾਰਟ ਨੂੰ ਛੱਡ ਕੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ‘ਚ ਬੁੱਧਵਾਰ ਨੂੰ ਤਾਪਮਾਨ 34 ਤੇ 41 ਡਿਗਰੀ ’ਚ ਰਹਿਣ ਦੀ ਉਮੀਦ ਹੈ ਜਦਕਿ ਅੰਦਰੂਨੀ ਹਿੱਸਿਆਂ ‘ਚ 45 ਡਿਗਰੀ ਤੇ ਉਸ ਤੋਂ ਜ਼ਿਆਦਾ ਤਾਪਮਾਨ ਰਹਿਣ ਦੀ ਸੰਭਾਵਨਾ ਹੈ।
ਦੱਖਣੀ ਆਸਟ੍ਰੇਲੀਆ ਸੂਬੇ ਦੇ ਪੋਰਟ ਔਗਸਟਾ ਸ਼ਹਿਰ ‘ਚ ਮੰਗਲਵਾਰ ਨੂੰ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ, ਜਿੱਥੇ ਤਾਪਮਾਨ 48.9 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਤੇ ਸੂਬੇ ਦੇ ਛੋਟੇ ਸ਼ਹਿਰ ਟਾਰਕੂਲਾ ‘ਚ ਪਾਰਾ 49 ਡਿਗਰੀ ਤਕ ਪਹੁੰਚ ਗਿਆ।
ਆਸਟ੍ਰੇਲੀਆ ਇਸ ਸਮੇਂ ਭਿਆਨਕ ਲੂ ਦੀ ਮਾਰ ਝੱਲ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਪਾਰਾ 50 ਡਿਗਰੀ ਸੈਲਸੀਅਸ ਤਕ ਪਹੁੰਚ ਚੁੱਕਿਆ ਹੈ। ਇਸ ਕਾਰਨ ਅਧਿਕਾਰੀਆਂ ਨੇ ਸਿਡਨੀ ‘ਚ ਓਜ਼ੋਨ ਅਲਰਟ ਜਾਰੀ ਕੀਤਾ। ਸਮਾਚਾਰ ਏਜੰਸੀ ਏਫੇ ਮੁਤਾਬਕ, ਮੌਸਮ ਵਿਭਾਗ ਨੇ ਸੋਮਵਾਰ ਤੇ ਸ਼ੁੱਕਰਵਾਰ ਦੌਰਾਨ ਦਿਨ ‘ਚ 12 ਡਿਗਰੀ ਤੇ ਰਾਤ ਨੂੰ 10 ਡਿਗਰੀ ਪਾਰਾ ਵਧਣ ਦੀ ਸੰਭਾਵਨਾ ਜਤਾਈ ਹੈ।
- - - - - - - - - Advertisement - - - - - - - - -