ਜੰਗਲ ਦੀ ਅੱਗ ਨਾਲ 10 ਮੌਤਾਂ, 1500 ਘਰ ਤੇ ਕਾਰੋਬਾਰੀ ਅਦਾਰੇ ਤਬਾਹ
ਫਾਇਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਨੇ ਵੱਡੇ ਪੱਧਰ ਉੱਤੇ ਇੱਕਠਿਆਂ ਅੱਗ ਲੱਗਣਾ ਸਧਾਰਨ ਗੱਲ ਨਹੀਂ ਹੈ ਹਾਲਾਂਕਿ ਅਕਤੂਬਰ ਦੇ ਮਹੀਨੇ ਕੈਲੇਫੋਰਨੀਆ ਵਿੱਚ ਅਕਸਰ ਅੱਗ ਨਾਲ ਤਬਾਹੀ ਹੁੰਦੀ ਹੈ।
ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਇਹ ਜਾਣਕਾਰੀ ਸਟੇਟ ਫਾਇਰ ਅਧਿਕਾਰੀਆਂ ਨੇ ਦਿੱਤੀ।
ਸੈਨ ਫਰਾਂਸਿਸਕੋ ਦੇ ਉੱਤਰ ਵੱਲ ਚੌਦਾਂ ਥਾਂਵਾਂ ਉੱਤੇ ਅੱਗ ਲੱਗੀ ਹੋਈ ਹੈ। ਇਸ ਕਾਰਨ ਗਵਰਨਰ ਜੈਰੀ ਬ੍ਰਾਊਨ ਨੂੰ ਨਾਪਾ, ਸੋਨੋਮਾ ਤੇ ਯੂਬਾ ਕਾਊਂਟੀਜ਼ ਵਿੱਚ ਐਮਰਜੰਸੀ ਐਲਾਨਣੀ ਪਈ।
ਕੈਲੇਫੋਰਨੀਆ ਡਿਪਾਰਟਮੈਂਟ ਆਫ ਫੌਰੈਸਟਰੀ ਐਂਡ ਫਾਇਰ ਪ੍ਰੋਟੈਕਸ਼ਨ ਦੇ ਡਾਇਰੈਕਟਰ ਕੇਨ ਪਿਮਲੌਟ ਨੇ ਦੱਸਿਆ ਕਿ ਅੱਗ 50 ਐਮਪੀਐਚ ਦੀ ਗਤੀ ਨਾਲ ਫੈਲ ਰਹੀ ਹੈ, ਜੋ ਕਿ ਖਤਰਨਾਕ ਹੈ।
ਸੋਨੋਮਾ : ਕੈਲੇਫੋਰਨੀਆ ਵਿੱਚ ਦਰਜਨਾਂ ਥਾਂਵਾਂ ਉੱਤੇ ਲੱਗੀ ਜੰਗਲ ਦੀ ਅੱਗ ਤੇਜ਼ ਹਵਾਵਾਂ ਕਾਰਨ ਸੋਮਵਾਰ ਨੂੰ ਹੋਰ ਦੂਰ ਤੱਕ ਫੈਲ ਗਈ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਪਿੱਛੇ ਰਹਿ ਗਏ ਹਨ ਉਨ੍ਹਾਂ ਨੂੰ ਵੀ ਆਪਣੇ ਘਰ ਛੱਡ ਕੇ ਜਾਣਾ ਹੋਵੇਗਾ।
ਓਕਰਪਕੀ ਨੇ ਦੱਸਿਆ ਕਿ ਅਸੀਂ ਅਜਿਹੀ ਵਾਦੀ ਵਿੱਚ ਰਹਿੰਦੇ ਸੀ ਜਿੱਥੇ ਕੰਕਰੀਟ ਦੇ ਘਰ ਸਨ, ਕਈ ਮਾਲਜ਼ ਸਨ ਤੇ ਹੋਟਲਾਂ ਤੋਂ ਇਲਾਵਾ ਸੁਪਰਮਾਰਕਿਟਸ ਸਨ। ਪਰ ਹੁਣ ਅੱਗ ਨੇ ਉੱਥੇ ਰਾਖ ਤੇ ਮਲਬੇ ਤੋਂ ਇਲਾਵਾ ਕੁੱਝ ਨਹੀਂ ਛੱਡਿਆ।
ਸੋਮਵਾਰ ਨੂੰ ਉਸ ਸਮੇਂ ਉਸ ਦੇ ਡਰ ਦੀ ਪੁਸ਼ਟੀ ਹੋ ਗਈ ਜਦੋਂ ਉਸ ਦੇ ਇੱਕ ਦੋਸਤ ਨੇ ਉਸ ਥਾਂ ਦੀ ਫੋਟੋ ਭੇਜੀ ਜਿਹੜਾ ਹੁਣ ਧਾਤ ਤੇ ਮਲਬੇ ਦਾ ਧੁਖਦਾ ਹੋਇਆ ਢੇਰ ਸੀ।
ਸੈਂਟਾ ਰੋਜ਼ਾ ਵਿੱਚ ਜਦੋਂ ਜੈੱਫ ਓਕਰਪਕੀ ਨੇ ਆਪਣਾ ਘਰ ਛੱਡਿਆ ਤਾਂ ਉਹ ਜਾਣਦਾ ਸੀ ਕਿ ਉਹ ਆਖਰੀ ਵਾਰੀ ਆਪਣੇ ਘਰ ਨੂੰ ਵੇਖ ਰਿਹਾ ਹੈ।
ਇਸ ਕਾਰਨ ਹੁਣ ਤੱਕ 1500 ਘਰ ਤੇ ਕਾਰੋਬਾਰੀ ਅਦਾਰੇ ਤਬਾਹ ਹੋ ਚੁੱਕੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਲਾਕਾ ਖਾਲੀ ਕਰਕੇ ਸੁਰੱਖਿਅਤ ਥਾਂਵਾਂ ਵੱਲ ਕੂਚ ਕਰ ਗਏ ਹਨ।