ਅਡਾਨੀ ਖ਼ਿਲਾਫ ਸੜਕਾਂ 'ਤੇ ਆਏ ਆਸਟਰੇਲੀਆ ਦੇ ਲੋਕ
ਇਸ ਵਿੱਚੋਂ ਨਿਕਲਣ ਵਾਲਾ ਕੋਲਾ ਭਾਰਤ ਨੂੰ ਬਰਾਮਦ ਕੀਤਾ ਜਾ ਸਕੇਗਾ।
ਇਸ ਬਾਰੇ ਅਡਾਨੀ ਦਾ ਕਹਿਣਾ ਹੈ ਕਿ ਇਹ ਯੋਜਨਾ ਰਾਇਲਟੀ ਅਤੇ ਟੈਕਸਾਂ ਵਜੋਂ ਸਰਕਾਰ ਨੂੰ ਅਰਬਾਂ ਡਾਲਰ ਦੇਵੇਗੀ। ਇਸ ਤੋਂ ਇਲਾਵਾ ਇਸ ਦੇ ਲੱਗਣ ਨਾਲ ਰੁਜ਼ਗਾਰ ਦੇ ਸਾਧਨ ਉਪਲਬਧ ਹੋਣਗੇ।
ਸਥਾਨਕ ਮੀਡੀਆ ਮੁਤਾਬਕ ਦੇਸ਼ ਵਿਚ ਆਯੋਜਤ ਵਿਰੋਧ ਵਿਖਾਵਿਆਂ ਤੋਂ ਲੱਗਦਾ ਹੈ ਕਿ ਆਸਰੇਲੀਆ ਦੇ ਅੱਧੇ ਤੋਂ ਵੱਧ ਲੋਕ ਇਸ ਖਾਨ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਦੀ ਅਗਵਾਈ ਕਰ ਰਹੇ ਬਲੇਅਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਅਸਲ ਵਿੱਚ ਸਿਰਫ ਇਕੱਲੇ ਕਵੀਨਸਲੈਂਡ ਦਾ ਨਹੀਂ, ਸਗੋਂ ਕੌਮੀ ਚਿੰਤਾ ਦਾ ਵਿਸ਼ਾ ਹੈ।
ਇਸ ਮਾਈਨ ਬਾਰੇ ਵਾਤਾਵਰਣ ਨਾਲ ਸੰਬੰਧਤ ਗਰੁੱਪਾਂ ਦਾ ਕਹਿਣਾ ਹੈ ਕਿ ਕਵੀਨਸਲੈਂਡ ਸੂਬੇ ਵਿੱਚ ਕੋਲਾ ਖਾਨ ਦੇ ਸ਼ੁਰੂ ਹੋਣ ਨਾਲ ਗਲੋਬਲ ਵਾਰਮਿੰਗ ਦਾ ਖਤਰਾ ਵਧ ਜਾਵੇਗਾ।
ਇਸ ਦੇ ਨਾਲ ਗਰੇਟ ਬੈਰੀਅਰ ਰੀਫ ਨੂੰ ਨੁਕਸਾਨ ਪੁੱਜੇਗਾ। ਵਿਖਾਵਾਕਾਰੀਆਂ ਨੇ ਆਪਣੇ ਹੱਥਾਂ ਵਿੱਚ ਅਡਾਨੀ ਸਟਾਪ ਲਿਖੇ ਹੋਏ ਪੋਸਟਰ ਫੜੇ ਹੋਏ ਸਨ। ਸਿਡਨੀ ਦੇ ਬਾਂਡੀ ਸਮੁੰਦਰੀ ਕੰਢੇ ‘ਤੇ ਹਜ਼ਾਰਾਂ ਲੋਕਾਂ ਨੇ ਵਿਖਾਵਾ ਕੀਤਾ।
ਇਹ ਆਸਟਰੇਲੀਆ ਦੀ ਸਭ ਤੋਂ ਵੱਡੀ ਕੋਲਾ ਖਾਨ ਹੋਵੇਗੀ, ਪਰ ਚੌਗਿਰਦਾ ਅਤੇ ਵਿੱਤੀ ਮਾਮਲਿਆਂ ਕਾਰਨ ਇਸ ਦੇ ਸ਼ੁਰੂ ਹੋਣ ਵਿੱਚ ਦੋ ਸਾਲ ਦੇਰੀ ਹੋ ਗਈ ਹੈ।
ਸਿਡਨੀ- ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦਾ ਆਸਟਰੇਲੀਆ ਦੇ ਕਵੀਨਸਲੈਂਡ ਦਾ ਕੋਲਾ ਪ੍ਰੋਜੈਕਟ ਮੁਸ਼ਕਲ ਵਿੱਚ ਪੈਂਦਾ ਨਜ਼ਰ ਆ ਰਿਹਾ ਹੈ। ਕੱਲ੍ਹ ਪੂਰੇ ਆਸਟਰੇਲੀਆ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਇਸ ਦੇ ਵਿਰੁੱਧ ਵਿਖਾਵਾ ਕੀਤਾ।