ਸਾਊਦੀ ਕਿੰਗ ਦੀ ਜਾਇਦਾਦ ਜਾਣ ਕੇ ਚੰਗੇ ਭਲੇ ਨੂੰ ਪੈ ਜਾਏ ਦੌਰਾ
ਦੱਸ ਦੇਈਏ ਕਿ ਸਲਮਾਨ ਦੇ ਰੂਸ ਦੌਰੇ ਨੂੰ ਇਸ ਲਈ ਵੀ ਖ਼ਾਸ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਦੇਸ਼ ਦੇ ਤੌਰ 'ਤੇ ਸਾਊਦੀ ਅਰਬ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨਾਲ ਆਪਣੇ ਰਿਸ਼ਤਿਆਂ ਵਿੱਚ ਤਬਦੀਲੀ ਲਿਆਉਣ ਦੀ ਤਿਆਰੀ ਵਿੱਚ ਜਾਪਦਾ ਹੈ।
Download ABP Live App and Watch All Latest Videos
View In Appਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿੰਗ ਦੇ ਕਿਸੇ ਦੌਰੇ 'ਤੇ ਬੇਤਹਾਸ਼ਾ ਦੌਲਤ ਲੁਟਾਈ ਗਈ ਹੋਵੇ। ਹਾਲ ਹੀ ਵਿੱਚ ਉਸ ਦੇ ਜਾਪਾਨ ਦੌਰੇ ਸਮੇਂ ਸਲਮਾਨ ਦੇ ਪੂਰੇ ਕਾਫਲੇ ਨੂੰ ਪਹੁੰਚਾਉਣ ਲਈ 10 ਜਹਾਜ਼ ਲੱਗੇ ਸਨ। ਆਪਣੇ ਲਾਮ ਲਸ਼ਕਰ ਦੇ ਠਹਿਰਾਅ ਲਈ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਪੌਸ਼ ਹੋਟਲ ਦੇ 1,200 ਕਮਰੇ ਬੁੱਕ ਕੀਤੇ ਗਏ ਸਨ।
ਦੋਵਾਂ ਹੋਟਲਾਂ ਨੇ ਮਿਲ ਕੇ ਕਿੰਗ ਤੇ ਉਸ ਦੇ ਸਟਾਫ ਦੇ ਰਹਿਣ ਤੋਂ ਇਲਾਵਾ ਕਿੰਗ ਦੀ ਰੂਸੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਹੋਣ ਵਾਲੀ ਮੁਲਾਕਾਤ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ। ਤੁਸੀਂ ਫਜ਼ੂਲਖਰਚੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ Four Seasons ਹੋਟਲ ਦੇ ਇੱਕ ਦਿਨ ਦਾ ਕਿਰਾਇਆ ਹੀ 2,48,675 ਰੁਪਏ ਹੈ।
ਸਲਮਾਨ ਦੇ ਰੂਸ ਦੌਰੇ 'ਤੇ ਜਿੱਥੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਦਿਮਿੱਤਰੀ ਮੇਦਵੇਦ ਨਾਲ ਮੁਲਾਕਾਤ ਕੀਤੀ, ਉੱਥੇ ਹੀ ਵਪਾਰ ਤੇ ਹੋਰਨਾਂ ਵਿਸ਼ਿਆਂ 'ਤੇ ਗੱਲਬਾਤ ਵੀ ਕੀਤੀ। ਇਸ ਕੰਮ ਲਈ ਸਲਮਾਨ ਨੇ ਰੂਸ ਦੇ ਸਭ ਤੋਂ ਮਹਿੰਗੇ ਹੋਟਲ Four Seasons Moscow ਤੇ The Ritz Carlton ਨੂੰ ਇੱਕੋ ਵੇਲੇ ਬੁੱਕ ਕੀਤਾ।
ਇੱਕ ਅੰਦਾਜ਼ੇ ਦੇ ਮੁਤਾਬਕ ਸਲਮਾਨ ਦੀ ਪੂਰੀ ਦੌਲਤ 1.4 ਟ੍ਰਿਲੀਅਨ ਡਾਲਰ ਯਾਨੀ ਤਕਰੀਬਨ 91,617,400,000,000 ਰੁਪਏ ਹੈ। ਰਕਮ ਵਿੱਚ ਸਿਫ਼ਰਾਂ ਧਿਆਨ ਨਾਲ ਗਿਣਨਾ। ਇਸੇ ਤੋਂ ਹੀ ਅੰਦਾਜ਼ਾ ਲੱਗਦਾ ਹੈ ਕਿ ਸਲਮਾਨ ਕਿੰਨਾ ਅਮੀਰ ਹੈ।
ਪਰ ਜੇਕਰ ਤੁਹਾਨੂੰ ਇਹ ਦੱਸਿਆ ਜਾਵੇ ਕਿ ਜਹਾਜ਼ ਤੋਂ ਉੱਤਰਨ ਲਈ ਉਹ ਜਿਹੜੀਆਂ ਪੌੜੀਆਂ ਦੀ ਵਰਤੋਂ ਕਰਦਾ ਹੈ, ਉਹ ਸੋਨੇ ਦੀਆਂ ਬਣੀਆਂ ਹਨ ਤੇ ਉਨ੍ਹਾਂ ਦਾ ਰੂਪ ਬਚਾਉਣ ਲਈ ਲੱਗੀ ਸੁਰੱਖਿਆ ਪਰਤ ਵੀ ਸੋਨੇ ਦੀ ਹੀ ਹੈ, ਤਾਂ ਤੁਸੀਂ ਯਕੀਨ ਕਰੋਗੇ...? ਜਾਪਦਾ ਤਾਂ ਸੁਫਨਮਈ ਹੈ ਪਰ ਹੈ ਇਹ ਸੱਚ।
ਦਰਅਸਲ, ਸਾਊਦੀ ਅਰਬ ਕੋਲ ਪੈਟਰੋ ਡਾਲਰ ਯਾਨੀ ਤੇਲ ਦੇ ਖੂਹ ਤੋਂ ਆ ਰਹੀ ਅਥਾਹ ਦੌਲਤ ਦੀ ਕੋਈ ਕਮੀ ਨਹੀਂ। ਅਜਿਹੇ ਵਿੱਚ ਕਿਸੇ ਦੇਸ਼ ਦਾ ਮੁਖੀ ਜੇਕਰ ਹੋਰ ਦੇਸ਼ ਜਾਣ ਸਮੇਂ ਆਪਣੇ ਨਾਲ ਆਪਣਾ 1500 ਲੋਕਾਂ ਦਾ ਸਟਾਫ ਤੇ ਆਲੀਸ਼ਾਨ ਕਾਰਪੈਟ ਨਾਲ ਲਿਜਾਵੇ ਤਾਂ ਇਸ ਵਿੱਚ ਕੋਈ ਅਚਰਜ ਵਾਲੀ ਗੱਲ ਨਹੀਂ।
ਸਾਊਦੀ ਅਰਬ ਦੇ ਕਿੰਗ ਸਲਮਾਨ ਤਮਾਮ ਰੂਸ ਦੇ ਦੌਰੇ 'ਤੇ ਹਨ। ਉਹ ਅਜਿਹੇ ਕਈ ਕਾਰਨਾਂ ਕਰਕੇ ਚਰਚਾ ਵਿੱਚ ਹਨ ਜੋ ਇੱਕ ਹੈੱਡ ਆਫ ਸਟੇਟ ਯਾਨੀ ਰਾਸ਼ਟਰ ਮੁਖੀ ਦੇ ਅਕਸ ਲਈ ਸਹੀ ਨਹੀਂ ਹਨ।
- - - - - - - - - Advertisement - - - - - - - - -