ਸੀਰੀਆ 'ਚ ਰਸਾਇਣਕ ਹਮਲਾ, 100 ਦੀ ਮੌਤ, 400 ਜ਼ਖ਼ਮੀ
Download ABP Live App and Watch All Latest Videos
View In Appਜ਼ਿਕਰਯੋਗ ਹੈ ਕਿ ਇਦਲਿਬ ਸੂਬੇ ਦਾ ਵੱਡਾ ਹਿੱਸਾ ਹਾਲੇ ਵੀ ਅਲਕਾਇਦਾ ਦੇ ਤੇ ਫਤਿਹ ਅਲ ਸ਼ਾਮ ਦੇ ਕਬਜ਼ੇ 'ਚ ਹੈ। ਅਲ ਸ਼ਾਮ ਅਸਦ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਸਭ ਵੱਡਾ ਵਿਦਰੋਹੀ ਗਰੁੱਪ ਹੈ। ਸੀਰੀਆਈ ਫ਼ੌਜ ਤੇ ਰੂਸ ਅਕਸਰ ਇਸ ਇਲਾਕੇ 'ਚ ਹਮਲਾ ਕਰਦੇ ਰਹਿੰਦੇ ਹਨ।
ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਸ਼ਾਂਤੀ ਦੇ ਯਤਨ ਚੱਲ ਰਹੇ ਹਨ ਤੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸੱਤਾ ਤੋਂ ਹਟਾਉਣ ਦੀ ਆਪਣੀ ਜ਼ਿੱਦ ਤੋਂ ਅਮਰੀਕਾ ਪਿੱਛੇ ਹੱਟਦਾ ਨਜ਼ਰ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਉਸ ਹਸਪਤਾਲ 'ਚ ਵੀ ਬੰਬ ਸੁੱਟੇ ਗਏ ਹਨ ਜਿਥੇ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਇਹ ਸਾਫ਼ ਨਹੀਂ ਹੈ ਕਿ ਹਮਲੇ ਲਈ ਵਰਤੇ ਗਏ ਜਹਾਜ਼ ਸੀਰੀਆਈ ਸਨ ਜਾਂ ਉਸ ਦੀ ਹਮਾਇਤ ਕਰਨ ਵਾਲੇ ਰੂਸ ਦੇ।
ਜਥੇਬੰਦੀ ਮੁਤਾਬਕ ਜਹਾਜ਼ਾਂ ਨੇ ਸ਼ਹਿਰ ਦੇ ਇਕ ਰਿਹਾਇਸ਼ੀ ਇਲਾਕੇ 'ਚ ਹਮਲੇ ਕੀਤੇ। ਹਮਲਾ ਹੁੰਦਿਆਂ ਹੀ ਜ਼ਿਆਦਾਤਰ ਲੋਕ ਚੱਕਰ ਖਾ ਕੇ ਡਿੱਗ ਪਏ। ਕੁਝ ਉਲਟੀਆਂ ਕਰਨ ਲੱਗੇ ਤਾਂ ਕਈਆਂ ਦੇ ਮੂੰਹ 'ਚੋਂ ਝੱਗ ਨਿਕਲਣ ਲੱਗੀ। ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਹੀ ਕਈ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
ਮੀਡੀਆ 'ਚ ਆਈਆਂ ਕੁਝ ਤਸਵੀਰਾਂ 'ਚ ਬੱਚੇ ਸਮੇਤ ਕਈ ਲੋਕਾਂ ਦੀਆਂ ਲਾਸ਼ਾਂ ਜ਼ਮੀਨ 'ਤੇ ਖਿੱਲਰੀਆਂ ਨਜ਼ਰ ਆ ਰਹੀਆਂ ਸਨ। ਹਿੰਸਾ ਪ੫ਭਾਵਿਤ ਇਲਾਕੇ 'ਚ ਆਮ ਲੋਕਾਂ ਦੀ ਮਦਦ ਕਰਨ ਵਾਲੇ ਬਚਾਅ ਸਮੂਹ ਵ੍ਹਾਈਟ ਹੈਲਮੇਟ ਦੀ ਟੀਮ ਜ਼ਖ਼ਮੀਆਂ 'ਤੇ ਪਾਣੀ ਦਾ ਿਛੜਕਾਅ ਕਰਦੀ ਵੀ ਨਜ਼ਰ ਆ ਰਹੀ ਸੀ।
ਨਿਗਰਾਨੀ ਜਥੇਬੰਦੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਸੀਰੀਆਈ ਸਰਕਾਰ ਨੂੰ ਹਮਲੇ ਲਈ ਜ਼ਿਮੇਵਾਰ ਦੱਸਿਆ ਹੈ। ਘਟਨਾ ਦੀ ਸੰਯੁਕਤ ਰਾਸ਼ਟਰ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਖਾਨ ਸ਼ੇਖਹੁਨ : ਜੰਗ ਨਾਲ ਜੂਝ ਰਹੇ ਸੀਰੀਆ 'ਚ ਮੰਗਲਵਾਰ ਨੂੰ ਰਸਾਇਣਕ ਹਮਲੇ 'ਚ 100 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ ਦਰਜਨਾਂ ਬੱਚੇ ਸ਼ਾਮਿਲ ਹਨ। ਲਗਪਗ 400 ਲੋਕ ਜ਼ਖ਼ਮੀ ਹਨ। ਹਮਲਾ ਵਿਦਰੋਹੀਆਂ ਦੇ ਪ੫ਭਾਵ ਵਾਲੇ ਇਦਲਿਬ ਸੂਬੇ ਦੇ ਖਾਨ ਸ਼ੇਖਹੁਨ ਸ਼ਹਿਰ 'ਚ ਕੀਤਾ ਗਿਆ।
- - - - - - - - - Advertisement - - - - - - - - -