ਰੂਸ 'ਚ ਮੈਟਰੋ ਸਟੇਸ਼ਨ ‘ਚ ਹੋਏ ਬੰਬ ਧਮਾਕੇ ਨਾਲ 11 ਮੌਤਾਂ
ਇਸ ਤੋਂ ਪਹਿਲਾਂ 2010 'ਚ ਮਾਸਕੋ ਦੇ ਦੋ ਮੈਟਰੋ ਸਟੇਸ਼ਨਾਂ 'ਤੇ ਆਤਮਘਾਤੀ ਹਮਲੇ 'ਚ 40 ਲੋਕ ਮਾਰੇ ਗਏ ਸਨ ਜਦੋਂ ਕਿ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਉਸ ਹਮਲੇ ਦੀ ਜ਼ਿੰਮੇਵਾਰੀ ਚੇਚਕ ਬਾਗ਼ੀਆਂ ਨੇ ਲਈ ਸੀ।
Download ABP Live App and Watch All Latest Videos
View In Appਮੌਕੇ 'ਤੇ ਮੌਜੂਦ ਇੱਕ ਵਿਅਕਤੀ ਨੇ ਟਵਿੱਟਰ 'ਤੇ ਲਿਖਿਆ ਕਿ ਜਦੋਂ ਉਹ ਪੌੜੀਆਂ ਉਤਰ ਰਿਹਾ ਸੀ ਤਾਂ ਇੱਕ ਜ਼ੋਰਦਾਰ ਧਮਾਕਾ ਹੋਇਆ। ਜਿਸ ਨਾਲ ਪੂਰੀ ਸੁਰੰਗ 'ਚ ਚੀਕ-ਚਿਹਾੜਾ ਮੱਚ ਗਿਆ। ਧਮਾਕਿਆਂ ਤੋਂ ਬਾਅਦ 7 ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਜਾਂਚ ਵਧਾ ਦਿੱਤੀ ਗਈ ਹੈ।
ਸੇਂਟ ਪੀਟਰਸਬਰਗ 'ਚ ਇਹ ਧਮਾਕੇ ਉਸ ਵੇਲੇ ਹੋਏ ਹਨ, ਜਦੋਂ ਰੂਸੀ ਰਾਸ਼ਟਰਪਤੀ ਪੁਤਿਨ ਸ਼ਹਿਰ 'ਚ ਹੀ ਮੌਜੂਦ ਸਨ। ਪੁਤਿਨ ਨੇ ਧਮਾਕਿਆਂ 'ਚ ਮਾਰੇ ਗਏ ਲੋਕਾਂ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ। ਰੂਸ ਨੇ ਸਨਾਇਆ ਸਕਵੇਅਰ ਅਤੇ ਟੈਕਨਾਲਜੀਕਲ ਇੰਸਟੀਚਿਊਟ ਮੈਟਰੋ ਸਟੇਸ਼ਨਾਂ 'ਚ ਇਹ ਧਮਾਕੇ ਭੀੜ-ਭਾੜ ਵਾਲੇ ਸਥਾਨ 'ਤੇ ਕੀਤੇ ਗਏ।
ਲੋਕਲ ਮੀਡੀਆ ਦੀ ਰਿਪੋਰਟ ਮੁਤਾਬਿਕ ਇੱਕ ਟਰੇਨ ਅੰਦਰ ਧਮਾਕਾਖ਼ੇਜ਼ ਸਮਗਰੀ ਨੂੰ ਸੈੱਟ ਕੀਤਾ ਗਿਆ ਸੀ। ਰੂਸੀ ਜਾਂਚ ਏਜੰਸੀਆਂ ਇਨ੍ਹਾਂ ਧਮਾਕਿਆਂ ਪਿੱਛੇ ਕਿਸੇ ਅੱਤਵਾਦੀਆਂ ਦਾ ਹੱਥ ਹੋਣ ਦੀ ਜਾਂਚ ਕਰ ਰਹੀਆਂ ਹਨ।
ਧਮਾਕਿਆਂ ਨਾਲ ਮੈਟਰੋ ਦੇ ਕੋਚ ਦੇ ਪਰਖੱਚੇ ਉੱਡ ਗਏ। ਰੂਸ ਦੇ ਸਥਾਨਕ ਨਿਊਜ਼ ਚੈਨਲਾਂ ਦੀ ਫੁਟੇਜ 'ਚ ਜ਼ਖਮੀ ਲੋਕ ਪਲੇਟਫ਼ਾਰਮ 'ਤੇ ਲੇਟੇ ਹੋਏ ਦਿਖਾਈ ਦਿੱਤੇ। ਸੇਂਟ ਪੀਟਰਸਬਰਗ ਮੈਟਰੋ ਨੇ ਆਪਣੇ ਇੱਕ ਬਿਆਨ 'ਚ ਕਿਹਾ ਕਿ ਟਰੇਨ ਅੰਦਰ ਇੱਕ ਅਣਪਛਾਤੀ ਚੀਜ਼ ਨਾਲ ਧਮਾਕਾ ਹੋਇਆ।
ਮਾਸਕੋ - ਰੂਸ ਦੇ ਸੇਂਟ ਪੀਟਰਸਬਰਗ ‘ਚ ਸਨਾਯਾ ਸਕੁਆਇਰ ਮੈਟਰੋ ਸਟੇਸ਼ਨ ‘ਚ ਹੋਏ ਧਮਾਕੇ ‘ਚ 11 ਲੋਕਾਂ ਦੀ ਮੌਤ ਹੋ ਗਈ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਇਹ ਧਮਾਕੇ ਵਿਚ 50 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਹੈ। ਮਿਲੀ ਜਾਣਕਾਰੀ ਮੁਤਾਬਿਕ ਰੂਸ ਦੇ ਵੱਖ ਵੱਖ 2 ਮੈਟਰੋ ਸਟੇਸ਼ਨ ਵਿਚ IED ਧਮਾਕੇ ਕੀਤੇ ਗਏ। ਜਿਸ ਦੇ ਚੱਲਦੇ ਤਿੰਨ ਸਟੇਸ਼ਨਾਂ ਨੂੰ ਸੀਲ ਕਰ ਦਿੱਤਾ ਗਿਆ।
- - - - - - - - - Advertisement - - - - - - - - -