ਨਿਊਜ਼ੀਲੈਂਡ ਦਾ ਹੀਰਾ ਅਨਮੋਲ ਸੰਧੂ, ਉਸਦੇ ਪੰਜੇ ਅੱਗੇ ਸਭ ਫੇਲ
ਇਹ ਨੌਜਵਾਨ 2015 ਤੋਂ ਇਥੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ ਪਰ ਇਸ ਤੋਂ ਪਹਿਲਾਂ ਉਹ ਇੰਡੀਆ ਵਿਖੇ ਪੰਜ ਵੱਡੇ ਐਵਾਰਡ ਆਪਣੇ ਨਾਂਅ ਕਰ ਚੁੱਕਾ ਹੈ।
ਜਿਸ ਦੇ ਵਿਚ 'ਜੂਨੀਅਰ ਮਿਸਟਰ ਨਾਰਥ ਇੰਡੀਆ 2014 ਅਤੇ 2015, 'ਓਵਰਆਲ ਫਿਟੈਕਸ ਚੈਂਪੀਅਨ 2015','ਓਵਰਆਲ ਇੰਡੀਅਨ ਫਿਟਨੈਸ ਫੈਸਟੀਵਲ ਚੈਂਪੀਅਨ 2016' ਅਤੇ 'ਓਵਰਆਲ ਇੰਡੀਅਨ ਨੈਸ਼ਨਲ ਆਰਮ ਰੈਸਲਿੰਗ ਚੈਂਪੀਅਨ 2016' ਸ਼ਾਮਿਲ ਹਨ।
ਇਥੇ ਹੀ ਬੱਸ ਨਹੀਂ ਨਿਊਜ਼ੀਲੈਂਡ 'ਚ ਉਸ ਨੇ ਸਿਰਫ 2 ਸਾਲਾਂ 'ਚ ਹੀ 'ਹੈਵੀਵੇਟ ਨਿਊਜ਼ੀਲੈਂਡ ਫਿਟਨੈਸ ਐਕਸਪੋ ਚੈਂਪੀਅਨ 2016', 'ਨਿਊਜ਼ੀਲੈਂਡ ਨੈਸ਼ਨਲ ਹੈਵੀਵੇਟ 2016', ਅਤੇ 'ਹੈਵੀਵੇਟ ਨਿਊਜ਼ੀਲੈਂਡ ਬਿੱਗ ਟੁਆਏਜ਼ ਚੈਂਪੀਅਨ 2016' ਦਾ ਖਿਤਾਬ ਵੀ ਜਿੱਤਿਆ ਹੈ।
ਜੇਕਰ ਅਨਮੋਲ ਆਸਟਰੇਲੀਆ ਵਿਖੇ ਹੋਣ ਵਾਲਾ 'ਆਰਨਡ ਕਲਾਸਿਕ' ਮੁਕਾਬਲਾ ਜਿੱਤ ਜਾਂਦਾ ਹੈ ਤਾਂ ਉਹ ਲਾਸ ਵੇਗਾਸ ਅਮਰੀਕਾ ਵਿਚ ਹੋਣ ਵਾਲੇ 'ਵਰਲਡ ਆਰਮਰੈਸਲਿੰਗ ਲੀਗ ਅਮੇਚਿਉਰ' ਮੁਕਾਬਲੇ ਲਈ ਚੁਣਿਆ ਜਾਵੇਗਾ।
17 ਤੋਂ 19 ਮਾਰਚ ਦੌਰਾਨ ਆਸਟਰੇਲੀਆ ਦੇ ਮੈਲਬੌਰਨ ਕਨਵੈਨਸ਼ਨ ਸੈਂਟਰ ਵਿਖੇ ਹੋ ਰਹੇ ਪੰਜਾ ਲੜਾਊ ਮੁਕਾਬਲਿਆਂ (ਆਰਮਰੈਸਲਿੰਗ) 'ਚ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਕਰ ਰਿਹਾ ਹੈ।
ਆਕਲੈਂਡ : ਨਿਊਜ਼ੀਲੈਂਡ ਵੱਸਦੇ ਪੰਜਾਬੀਆਂ ਲਈ ਇਹ ਬੜੇ ਮਾਣ ਵਾਲੀ ਗੱਲ ਹੋਵੇਗੀ ਕਿ ਇਕ 20 ਸਾਲਾ ਪੰਜਾਬੀ ਗੱਭਰੂ ਅਨਮੋਲ ਸੰਧੂ (ਲੁਧਿਆਣਾ) ਜੋ ਕਿ ਇਸ ਵੇਲੇ 'ਨਿਊਜ਼ੀਲੈਂਡ ਆਰਮਰੈਸਲਿੰਗ ਫੈਡਰੇਸ਼ਨ' ਦਾ 'ਨੈਸ਼ਨਲ ਹੈਵੀਵੇਟ ਆਰਮ ਰੈਸਲਿੰਗ ਚੈਂਪੀਅਨ' ਹੈ।
ਹੁਣ ਅਨਮੋਲ ਸੰਧੂ ਦੀ 'ਵਰਲਡ ਆਰਮਰੈਸਲਿੰਗ ਲੀਗ (ਓਸ਼ਨੀਆ)' ਅੰਡਰ 88 ਦੇ ਲਈ ਚੋਣ ਹੋ ਚੁੱਕੀ ਹੈ। ਇਨ੍ਹਾਂ ਮੁਕਾਬਲਿਆਂ ਦੇ ਵਿਚ ਸਾਊਥ ਏਸ਼ੀਆ ਈਸਟ, ਸਿੰਗਾਪੁਰ, ਮਲੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪੰਜਾ ਲੜਾਕੇ ਹਿੱਸਾ ਲੈਣਗੇ।