ਉੱਡਦੇ ਜਹਾਜ ਭਾਰਤੀ ਕੁੜੀ ਨੇ ਕੀਤਾ ਅਜਿਹਾ ਕੰਮ ਕਿ ਸਾਰੀ ਦੁਨੀਆ ਕਰ ਰਹੀ ਵਾਹ-ਵਾਹ
ਅਜਿਹੀ ਮਿਸਾਲ ਇਕ ਭਾਰਤੀ ਡਾਕਟਰ ਨੇ ਪੇਸ਼ ਕੀਤੀ ਹੈ, ਜਿਸ ਨੇ ਹਜ਼ਾਰਾਂ ਫੁੱਟ ਉੱਪਰ ਫਲਾਈਟ ਵਿੱਚ ਮਰੀਜ਼ ਦਾ ਸਹੀ ਸਮੇਂ ਇਲਾਜ ਕੀਤਾ। ਇਸ ਡਾਕਟਰ ਨੇ ਓਦੋਂ ਮਰੀਜ਼ ਦੀ ਜਾਨ ਬਚਾਈ, ਜਦੋਂ ਕੋਈ ਹੱਲ ਨਹੀਂ ਲੱਭ ਰਿਹਾ ਸੀ। ਭਾਰਤੀ ਡਾਕਟਰ ਅੰਚਿਤਾ ਪੰਡੋਹ ਆਪਣੇ ਪਤੀ ਸੌਰਭ ਕੁਮਾਰ ਦੇ ਨਾਲ ਮਲੇਸ਼ੀਅਨ ਏਅਰਲਾਈਨਜ਼ ਦੀ ਫਲਾਈਟ ਵਿੱਚ ਸਵਾਰ ਸਨ।
ਕੁਆਲਾਲੰਪੁਰ- ਜ਼ਰੂਰੀ ਸਾਧਨਾਂ ਦੀ ਘਾਟ ਹੋਣ ਕਾਰਨ ਕਈ ਵਾਰ ਲੋਕ ਮਰ ਜਾਂਦੇ ਹਨ। ਅਜਿਹੇ ਸਮੇਂ ਵਿੱਚ ਜੇ ਕੋਈ ਮਦਦਗਾਰ ਆ ਜਾਵੇ ਤਾਂ ਲੋਕ ਉਸ ਨੂੰ ਦੁਆਵਾਂ ਦਿੰਦੇ ਹਨ।
ਉਹ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਤੋਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਚੱਲੇ ਸਨ। ਡਾਕਟਰ ਅੰਚਿਤਾ ਆਪਣੀ ਸੀਟ ਉੱਤੇ ਆਰਾਮ ਕਰ ਰਹੀ ਸੀ ਤਾਂ ਉਨ੍ਹਾਂ ਫਲਾਈਟ ਵਿੱਚ ਹਲ-ਚਲ ਦੇਖੀ। ਕਰੂਅ ਮੈਂਬਰਾਂ ਦੇ ਚਿਹਰਿਆਂ ਉੱਤੇ ਘਬਰਾਹਟ ਦੇਖ ਕੇ ਉਨ੍ਹਾਂ ਨੇ ਇਕ ਕਰੂਅ ਮੈਂਬਰ ਨੂੰ ਆਕਸੀਜਨ ਸਿਲੰਡਰ ਲੈ ਕੇ ਆਉਂਦੇ ਦੇਖਿਆ। ਇਹ ਦੇਖ ਕੇ ਡਾਕਟਰ ਅੰਚਿਤਾ ਸਮਝ ਗਈ ਕਿ ਕਿਸੇ ਯਾਤਰੀ ਦੀ ਸਿਹਤ ਵਿਗੜ ਗਈ ਹੈ।
ਜਦੋਂ ਬਾਕੀ ਮੁਸਾਫਰ ਇਹ ਸੋਚ ਰਹੇ ਸਨ ਕਿ ਹੁਣ ਇਸ ਯਾਤਰੀ ਨੂੰ ਕਿਵੇਂ ਬਚਾਇਆ ਜਾ ਸਕੇਗਾ, ਅੰਚਿਤਾ ਆਪਣੀ ਸੀਟ ਤੋਂ ਉਠੀ ਤੇ ਉਸ ਯਾਤਰੀ ਕੋਲ ਪੁੱਜੀ, ਜਿਸ ਦੀ ਸਿਹਤ ਵਿਗੜ ਗਈ ਸੀ।
ਡਾਕਟਰ ਅੰਚਿਤਾ ਦੇ ਇਸ ਕੰਮ ਦੀ ਕਾਫੀ ਸ਼ਲਾਘਾ ਹੋਈ ਹੈ। ਉਨ੍ਹਾਂ ਦੇ ਪਤੀ ਸੌਰਭ ਕੁਮਾਰ ਨੇ ਫੇਸਬੁੱਕ ਉੱਤੇ ਪੂਰੀ ਘਟਨਾ ਬਾਰੇ ਪੋਸਟ ਲਿਖਿਆ ਹੈ ਤੇ ਨਾਲ ਫਲਾਈਟ ਦੇ ਅੰਦਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਲੈ ਕੇ ਲੋਕ ਟਿੱਪਣੀਆਂ ਲਿਖ ਕੇ ਡਾਕਟਰ ਨੂੰ ਸਲਾਮ ਕਰ ਰਹੇ ਹਨ।
ਅੰਚਿਤਾ ਆਪਣੇ ਬਾਰੇ ਦੱਸ ਕੇ ਮਰੀਜ਼ ਦੇ ਇਲਾਜ ਵਿੱਚ ਜੁਟ ਗਈ। ਉਸ ਦੀ ਕੋਸ਼ਿਸ਼ ਸਦਕਾ ਯਾਤਰੀ ਦੀ ਹਾਲਤ ਵਿੱਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਤੇ ਉਕਤ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।