ਜੰਗਲਾਂ 'ਚ ਅੱਗ: 23 ਮੌਤਾਂ, 550 ਲਾਪਤਾ,3500 ਤੋਂ ਜ਼ਿਆਦਾ ਮਕਾਨ ਸੁਆਹ
Vines are seen at a vineyard during the Nuns Fire in Kenwood, California, U.S., October 10, 2017. REUTERS/Stephen Lam
ਕਰੀਬ 20 ਹਜ਼ਾਰ ਲੋਕਾਂ ਨੇ ਇਸ ਇਲਾਕੇ ਤੋਂ ਹਿਜਰਤ ਕੀਤੀ ਹੈ। ਗਵਰਨਰ ਜੈਰੀ ਬ੍ਰਾਊਨ ਨੇ ਨੇਪਾ, ਵਾਈਨ, ਸੋਨੋਮਾ, ਯੂਬਾ ਅਤੇ ਆਰੇਂਜ ਕਾਉਂਟੀ ਸਮੇਤ ਪ੍ਰਭਾਵਿਤ ਕਾਉਂਟੀ 'ਚ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਹੈ।
ਕੈਲੀਫੋਨੀਆ ਦੇ ਜੰਗਲਾਤ ਵਿਭਾਗ ਮੁਤਾਬਕ, ਕਈ ਲੋਕ ਰਾਤ ਨੂੰ ਸੌਂਦੇ ਹੋਏ ਮਾਰੇ ਗਏ ਜਦੋਂ ਅੱਗੇ ਉਨ੍ਹਾਂ ਦੇ ਘਰਾਂ ਤਕ ਪਹੁੰਚ ਗਈ।
ਸੋਨੋਮਾ ਕਾਉਂਟੀ ਦੀ ਐਮਰਜੈਂਸੀ ਮੁਹਿੰਮ ਦੀ ਤਰਜਮਾਨ ਜੈਨਿਫਰ ਲਾਰੋਕਿਊ ਮੁਤਾਬਕ, 550 ਤੋਂ ਜ਼ਿਆਦਾ ਲੋਕ ਲਾਪਤਾ ਹਨ। ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਨੇਪਾ ਕਾਉਂਟੀ ਦੇ ਕੈਲਿਸਟੋਗਾ ਸ਼ਹਿਰ ਨੂੰ ਬੁੱਧਵਾਰ ਨੂੰ ਖ਼ਾਲੀ ਕਰਨ ਦਾ ਹੁਕਮ ਦੇ ਦਿੱਤਾ ਗਿਆ। ਅਧਿਕਾਰੀਆਂ ਨੇ ਇਸ ਇਲਾਕੇ 'ਚ ਵੀ ਅੱਗ ਫੈਲਣ ਦਾ ਖ਼ਦਸ਼ਾ ਜਾਹਿਰ ਕੀਤਾ ਹੈ।
ਇਹ ਅੱਗ ਐਤਵਾਰ ਦੇਰ ਰਾਤ ਭੜਕੀ ਅਤੇ ਤੇਜ਼ ਹਵਾਵਾਂ ਅਤੇ ਖੁਸ਼ਕ ਮੌਸਮ ਕਾਰਨ ਤੇਜ਼ੀ ਨਾਲ ਫੈਲਦੀ ਗਈ।
ਇਹ ਅੱਗ ਉੱਤਰੀ ਕੈਲੀਫੋਰਨੀਆ ਦੇ ਅੱਠ ਕਾਉਂਟੀ ਦੇ ਜੰਗਲਾਂ 'ਚ ਫੈਲ ਚੁੱਕੀ ਹੈ। ਇਸ 'ਚ 1.70 ਲੱਖ ਏਕੜ ਇਲਾਕਾ ਸੁਆਹ ਹੋ ਚੁੱਕਾ ਹੈ।
ਅੱਗ ਨਾਲ ਹੁਣ ਤਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 3500 ਤੋਂ ਜ਼ਿਆਦਾ ਮਕਾਨ ਸੁਆਹ ਹੋ ਚੁੱਕੇ ਹਨ। ਜੰਗਲਾਂ 'ਚ ਅੱਗ ਭੜਕਣ ਤੋਂ ਬਾਅਦ ਤੋਂ 550 ਲੋਕ ਲਾਪਤਾ ਦੱਸੇ ਜਾ ਰਹੇ ਹਨ।
ਸੋਨੋਮਾ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ 'ਚ ਲੱਗੀ ਜ਼ਬਰਦਸਤ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਰਗੇਡ ਜੂਝ ਰਹੇ ਹਨ। ਉਨ੍ਹਾਂ ਨੂੰ ਤੇਜ਼ ਹਵਾਵਾਂ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।