ਮਧੂ ਵੱਲੀ ਨੇ ਮਿਸ ਇੰਡੀਆ ਵਰਲਡ ਵਾਈਡ ਦਾ ਖਿਤਾਬ ਜਿੱਤਿਆ
ਮਿਸ ਇੰਡੀਆ ਵਰਲਡ ਵਾਈਡ ਚੁਣੇ ਜਾਣ ਪਿੱਛੋਂ 20 ਸਾਲਾ ਮਧੂ ਨੇ ਕਿਹਾ, ‘ਮੈਂ ਬਾਲੀਵੁੱਡ ਤੇ ਹਾਲੀਵੁੱਡ ਵਿਚਕਾਰ ਪੁਲ ਬਣਨਾ ਚਾਹੁੰਦੀ ਹਾਂ। ਮੈਂ ਭਾਰਤੀ ਅਮਰੀਕੀ ਨੌਜਵਾਨ ਔਰਤਾਂ ਨਾਲ ਮਹਿਲਾ ਮਜ਼ਬੂਤੀਕਰਨ ਅਤੇ ਖੁਦ ਦੇ ਹਾਂ ਪੱਖੀ ਅਕਸ ਬਣਾਉਣ ਦੀ ਅਪੀਲ ਕਰਨਾ ਚਾਹੁੰਦੀ ਹਾਂ। ਮੈਂ ਭਾਰਤ ਤੇ ਅਮਰੀਕਾ ਦੋਵਾਂ ਦੇਸ਼ਾਂ ਨਾਲ ਪਿਆਰ ਕਰਦੀ ਹਾਂ।
Download ABP Live App and Watch All Latest Videos
View In App26ਵਾਂ ਮੁਕਾਬਲਾ ਐਤਵਾਰ ਨੂੰ ਨਿਊਜਰਸੀ ‘ਚ ਕਰਵਾਇਆ ਗਿਆ। ਇਸ ‘ਚ ਦੂਜੀ ਜੇਤੂ ਫਰਾਂਸ ਦੀ ਸਟੈਫਨੀ ਮੇਡਵਨੇ ਚੁਣੀ ਗਈ। ਗੁਆਨਾ ਦੀ ਸੰਗੀਤਾ ਬਹਾਦੁਰ ਤੀਜੇ ਸਥਾਨ ‘ਤੇ ਰਹੀ। ਇਸ ਸਾਲ 18 ਦੇਸ਼ਾਂ ਦੇ ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ।
ਇਹ ਸੁੰਦਰਤਾ ਮੁਕਾਬਲਾ ਦੁਨੀਆ ਭਰ ਵਿੱਚ ਰਹਿੰਦੀਆਂ ਭਾਰਤੀ ਪਰਵਾਸੀ ਕੁੜੀਆਂ ਲਈ ਨਿਊਯਾਰਕ ਦੀ ਇੰਡੀਆ ਫੈਸਟੀਵਲ ਕਮੇਟੀ 1990 ਤੋਂ ਕਰਵਾ ਰਹੀ ਹੈ।
ਵਾਸ਼ਿੰਗਟਨ- ਅਮਰੀਕਾ ‘ਚ ਰਹਿੰਦੀ ਭਾਰਤੀ ਮੂਲ ਦੀ ਮਧੂ ਵੱਲੀ ਨੇ ਮਿਸ ਇੰਡੀਆ ਵਰਲਡ ਵਾਈਡ ਦਾ ਇਸ ਵਾਰ ਦਾ ਖਿਤਾਬ ਜਿੱਤਿਆ ਹੈ। ਉਹ ਵਰਜੀਨੀਆ ‘ਚ ਜਾਰਜ ਮੇਸਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਵਿਦਿਆਰਥਣ ਤੇ ਹਿਪ-ਹੋਪ ਦੀ ਉਭਰਦੀ ਕਲਾਕਾਰ ਹੈ।
- - - - - - - - - Advertisement - - - - - - - - -