ਮੈਕਸੀਕੋ 'ਚ ਜ਼ਬਰਦਸਤ ਭੂਚਾਲ,60 ਮੌਤਾਂ, 200 ਤੋਂ ਵੱਧ ਜ਼ਖਮੀ
Download ABP Live App and Watch All Latest Videos
View In AppEvacuated patients lie on hospital beds at a sports venue used as shelter and a makeshift hospital in the aftermath of a massive earthquake, in Juchitan, Oaxaca state, Mexico, Friday, Sept. 8, 2017. One of the most powerful earthquakes ever to strike Mexico hit off its southern Pacific coast, killing at least 35 people, toppling houses, government offices and businesses. (AP Photo/Luis Alberto Cruz)
ਦ ਪੈਸੇਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਆਖਿਆ ਕਿ ਸੈਲੀਨਾ ਕਰੂਜ਼, ਮੈਕਸਿਕੋ ਵਿੱਚ ਇੱਕ ਮੀਟਰ ਤੱਕ ਦੀਆਂ ਲਹਿਰਾਂ ਉੱਠਦੀਆਂ ਵੇਖੀਆਂ ਗਈਆਂ। ਕਈ ਹੋਰਨਾਂ ਥਾਵਾਂ ਉੱਤੇ ਵੀ ਉੱਚੀਆਂ ਲਹਿਰਾਂ ਉੱਠਦੀਆਂ ਵੇਖੀਆਂ ਗਈਆਂ। ਇਕੁਆਡੋਰ, ਅਲ ਸੈਲਵਾਡੋਰ ਤੇ ਗੁਆਟੇਮਾਲਾ ਵਿੱਚ ਵੀ ਮੀਟਰ ਜਾਂ ਉਸ ਤੋਂ ਘੱਟ ਉੱਚੀਆਂ ਲਹਿਰਾਂ ਉੱਠੀਆਂ।
ਇਹ 69.7 ਕਿਲੋਮੀਟਰ ਦੀ ਡੂੰਘਾਈ ਉੱਤੇ ਆਇਆ ਦੱਸਿਆ ਜਾਂਦਾ ਹੈ। ਭੂਚਾਲ ਦੇ ਕੇਂਦਰ ਤੋਂ 1000 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਮੈਕਸਿਕੋ ਦੀ ਰਾਜਧਾਨੀ ਵਿੱਚ ਵੀ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਇਮਾਰਤਾਂ ਬੁਰੀ ਤਰ੍ਹਾਂ ਹਿੱਲ ਗਈਆਂ।
ਪੇਨਾ ਨਿਏਟੋ ਨੇ ਆਖਿਆ ਕਿ ਬਿਜਲੀ ਸਪਲਾਈ ਠੱਪ ਹੋਣ ਕਾਰਨ ਇੱਕ ਮਿਲੀਅਨ ਲੋਕਾਂ ਨੂੰ ਹਨ੍ਹੇਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ 800,000 ਲੋਕਾਂ ਲਈ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਯੂਐਸਜੀਐਸ ਮੁਤਾਬਕ ਇਹ ਭੂਚਾਲ ਵੀਰਵਾਰ ਰਾਤੀਂ ਸਥਾਨਕ ਸਮੇਂ ਅਨੁਸਾਰ 11:49 ਵਜੇ ਆਇਆ।
ਅਮਰੀਕਾ ਦੇ ਜਿਓਲਾਜੀਕਲ ਸਰਵੇ ਦੀ ਰਿਪੋਰਟ ਅਨੁਸਾਰ ਇਸ ਤੋਂ ਬਾਅਦ ਵੀ 4.0 ਦੀ ਗਤੀ ਦੇ ਜਾਂ ਉਸ ਤੋਂ ਵੱਧ ਦੇ 20 ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰਪਤੀ ਨੇ ਆਖਿਆ ਕਿ ਇੱਕ ਹੋਰ ਵੱਡਾ ਝਟਕਾ ਤਾਂ 7.2 ਦੀ ਗਤੀ ਦਾ ਹੋ ਸਕਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੰਜ ਲੋਕ ਇਸ ਭੂਚਾਲ ਕਾਰਨ ਮਾਰੇ ਗਏ। ਪਰ ਜਿਵੇਂ ਨੁਕਸਾਨ ਦਾ ਜਾਇਜ਼ਾ ਲਾਇਆ ਜਾਵੇਗਾ ਤਾਂ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਅਹਿਤਿਆਤ ਵਰਤਦਿਆਂ ਹੋਇਆਂ 11 ਸਟੇਟਸ ਵਿੱਚ ਸਕੂਲ ਬੰਦ ਕਰ ਦਿੱਤੇ ਗਏ।
ਰਾਸ਼ਟਰਪਤੀ ਨੇ ਆਖਿਆ ਕਿ ਇਸ ਸਦੀ ਵਿੱਚ ਆਇਆ ਇਹ ਸੱਭ ਤੋਂ ਖਤਰਨਾਕ ਭੂਚਾਲ। ਕੁੱਝ ਘਰ ਤੇ ਘੱਟੋ ਘੱਟ ਇੱਕ ਹੋਟਲ ਢਹਿ ਗਏ, ਬਿਜਲੀ ਸਪਲਾਈ ਠੱਪ ਹੋ ਗਈ ਤੇ ਲੋਕ ਘਬਰਾਏ ਹੋਏ ਗਲੀਆਂ ਵਿੱਚ ਆ ਗਏ।ਅਮਰੀਕਾ ਦੇ ਜਿਓਲਾਜੀਕਲ ਸਰਵੇ ਦੀ ਰਿਪੋਰਟ ਅਨੁਸਾਰ ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਗਤੀ 8.1 ਮਾਪੀ ਗਈ।
ਇਸ ਭੂਚਾਲ ਦਾ ਕੇਂਦਰ ਗੁਆਟੇਮਾਲਾ ਦੀ ਸਰਹੱਦ ਦੇ ਲਾਗੇ ਚਿਆਪਾ ਸਟੇਟ ਦੱਸਿਆ ਜਾਂਦਾ ਹੈ ਪਰ ਰਾਸ਼ਟਰਪਤੀ ਐਨਰਿਕਾ ਪੇਨਾ ਨਿਏਟੋ ਨੇ ਸਥਾਨਕ ਗਿਣਤੀ-ਮਿਣਤੀ ਦੇ ਹਿਸਾਬ ਨਾਲ ਦੱਸਿਆ ਕਿ ਇਹ ਭੂਚਾਲ 8.2 ਦੀ ਗਤੀ ਦਾ ਸੀ। 1985 ਵਿੱਚ ਆਏ 8.1 ਗਤੀ ਦੇ ਭੂਚਾਲ ਨਾਲੋਂ ਵੀ ਇਸ ਨੂੰ ਵੱਧ ਖਤਰਨਾਕ ਦੱਸਿਆ ਜਾ ਰਿਹਾ ਹੈ। ਉਸ ਸਮੇਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ ਸਨ ਤੇ ਮੈਕਸਿਕੋ ਸਿਟੀ ਦਾ ਵੱਡਾ ਹਿੱਸਾ ਤਬਾਹ ਹੋ ਗਿਆ।
ਮੈਕਸਿਕੋ ਦੇ ਦੱਖਣੀ ਤੱਟੀ ਇਲਾਕੇ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਸੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜਖਮੀ ਹਨ। ਮਰਨ ਵਾਲਿਆ ਦੀ ਗਿਣਤੀ ਹੋਰ ਵੱਧ ਸਕਦੀ ਹੈ।
- - - - - - - - - Advertisement - - - - - - - - -