ਇਰਾਕੀ ਫੌਜ ਨੇ ਕੁਰਦਿਸ਼ ਲੜਾਕਿਆਂ ਨੂੰ ਖਦੇੜਿਆ
ਇਸ ਰੈਫਰੰਡਮ ਵਿੱਚ ਕੁਰਦਿਸ਼ ਖੇਤਰ ਨੂੰ ਆਜ਼ਾਦ ਕਰਨ ਦੇ ਪੱਖ ਦੀ ਵੋਟਿੰਗ ਹੋਈ ਸੀ। ਇਰਾਕ ਨੇ ਕੌਮਾਂਤਰੀ ਵਿਰੋਧ ਦੇ ਬਾਵਜੂਦ ਹੋਏ ਰੈਫਰੰਡਮ ਨੂੰ ਨਾਜਾਇਜ਼ ਐਲਾਨ ਕੀਤਾ ਹੈ।
ਇਹ ਹਮਲਾ 25 ਸਤੰਬਰ ਨੂੰ ਉੱਤਰੀ ਇਰਾਕ ਤੋਂ ਕੁਰਦਿਸ਼ ਖੁਦ ਮੁਖਤਿਆਰੀ ਖੇਤਰ ਨੂੰ ਵੱਖ ਕਰਨ ਲਈ ਹੋਏ ਰੈਫਰੰਡਮ ਤੋਂ ਬਾਅਦ ਇਰਾਕੀ ਫੌਜ ਅਤੇ ਕੁਰਦਿਸ਼ ਫੋਰਸਾਂ ਵਿਚਾਲੇ ਤਣਾਅ ਤੋਂ ਬਾਅਦ ਹੋਇਆ ਹੈ।
ਸਰਕਾਰੀ ਫੋਰਸਾਂ ਵਲੋਂ ਤੇਲ ਭਰਪੂਰ ਸੂਬੇ ਵਿੱਚ ਵੱਡੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਸੋਮਵਾਰ ਤੜਕੇ ਇਰਾਕੀ ਅਤੇ ਕੁਰਦਿਸ਼ ਫੋਰਸਾਂ ਵਿਚਾਲੇ ਗੋਲੀਬਾਰੀ ਹੋਈ ਸੀ।
ਜੇ ਓ ਸੀ ਨੇ ਕਿਹਾ ਕਿ ਸਰਕਾਰੀ ਅਮਲਿਆਂ ਨੇ ਕਿਰਕੁਕ ਦੇ ਦੱਖਣ ਪੱਛਮ ਦੇ ਦੋ ਪੁਲਾਂ, ਦੋ ਸੜਕਾਂ, ਇਕ ਉਦਯੋਗਿਕ ਖੇਤਰ, ਇਕ ਗੈਸ ਸਟੇਸ਼ਨ, ਇਕ ਊਰਜਾ ਸਟੇਸ਼ਨ, ਰਿਫਾਇਨਰੀ ਅਤੇ ਇਕ ਥਾਣੇ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ।
ਇਰਾਕੀ ਫੋਰਸਾਂ ਦਾ ਟੀਚਾ ਫੌਜੀ ਟਿਕਾਣਿਆਂ ਅਤੇ ਤੇਲ ਖੇਤਰਾਂ ਉੱਤੇ ਕਬਜ਼ਾ ਕਰਨ ਦਾ ਹੈ ਜਿਨ੍ਹਾਂ ਉੁੱਤੇ ਇਸਲਾਮਿਕ ਸਟੇਟ ਗਰੁੱਪ ਦੇ ਖਿਲਾਫ ਲੜਾਈ ਵੇਲੇ ਕੁਰਦਿਸ਼ ਪੇਸ਼ਮਰਗਾ (ਕੁਰਦਾਂ ਦੇ ਰਾਸ਼ਟਰਵਾਦੀ ਸੰਗਠਨ ਦੇ ਛਾਪਾਮਾਰ ਮੈਂਬਰਾਂ) ਨੇ ਕਬਜ਼ਾ ਕਰ ਲਿਆ ਸੀ।
ਇਸ ਦੌਰਾਨ ਇਰਾਕ ਦੇ ਜੁਆਇੰਟ ਆਪ੍ਰੇਸ਼ਨਸ ਕਮਾਂਡ ਨੇ ਕਿਹਾ ਕਿ ਕਿਰਕੁਕ ਵਿੱਚ ਸੁਰੱਖਿਆ ਬਹਾਲ ਕਰਨ ਦੀ ਉਸ ਦੀ ਮੁਹਿੰਮ ਵਧੀਆ ਚੱਲ ਰਹੀ ਹੈ। ਇਸ ਕਮਾਨ ਵਿੱਚ ਸਰਕਾਰੀ ਪੱਖ ਦੇ ਸਾਰੇ ਅਮਲੇ ਸ਼ਾਮਲ ਹਨ।
ਬਗਦਾਦ- ਇਰਾਕੀ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਕਿਰਕੁਕ ਸ਼ਹਿਰ ਨੇੜੇ ਕੁਰਦਿਸ਼ ਲੜਾਕਿਆਂ ਨੂੰ ਖਦੇੜ ਕੇ ਸੜਕਾਂ ਅਤੇ ਹੋਰ ਥਾਵਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ। ਆਜ਼ਾਦੀ ਲਈ ਹੋਏ ਵਿਵਾਦਤ ਰੈਫਰੰਡਮ ਤੋਂ ਬਾਅਦ ਤਣਾਅ ਵਧ ਗਿਆ ਹੈ।