ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ
ਵਿਭਾਗ ਨੇ ਆਪਣੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਇਸ ਅੱਗ ਕਾਰਨ ਤਕਰੀਬਨ 5,700 ਢਾਂਚੇ ਸੜ ਕੇ ਸੁਆਹ ਹੋ ਗਏ ਹਨ। ਅੱਗੇ ਵੇਖੋ ਅੱਗ ਕਾਰਨ ਹੋਈ ਭਾਰੀ ਤਬਾਹੀ।
ਮਾਰਕ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜ ਥੋੜ੍ਹੇ ਤੇਜ਼ ਜ਼ਰੂਰ ਹੋਏ ਹਨ। ਕੈਲੀਫੋਰਨੀਆ ਦੇ ਜੰਗਲ ਤੇ ਅਗਨੀ ਸੁਰੱਖਿਆ ਵਿਭਾਗ ਦੇ ਮੁਖੀ ਕੇਨ ਪੀਮਲੌਟ ਨੇ ਕਿਹਾ ਕਿ ਐਤਵਾਰ ਨੂੰ 9,000 ਤੋਂ ਜ਼ਿਆਦਾ ਅੱਗ ਬੁਝਾਊ ਅਮਲੇ ਦੇ ਮੈਂਬਰ ਇਸ 2,21,754 ਏਕੜ ਵਿੱਚ ਲੱਗੀ ਅੱਗ 'ਤੇ ਕਾਬੂ ਪਾਉਣ ਵਿੱਚ ਰੁੱਝੇ ਹੋਏ ਹਨ।
ਕੈਲੀਫੋਰਨੀਆ ਦੇ ਗਵਰਨਰ ਦੀ ਐਮਰਜੈਂਸੀ ਸੇਵਾ ਦਫ਼ਤਰ ਦੀ ਨਿਰਦੇਸ਼ਕ ਮਾਰਕ ਗਿਲਾਕਡੁੱਕੀ ਨੇ ਕਿਹਾ ਕਿ ਅਸੀਂ ਹਾਲੇ ਤਕ ਵੀ ਐਮਰਜੈਂਸੀ ਦੇ ਹਾਲਾਤ 'ਚੋਂ ਨਹੀਂ ਉੱਭਰੇ।
ਮੈਂਡੋਸਿਨੋ ਕਾਊਂਟੀ ਕੋਲ ਇੱਕ 14 ਸਾਲ ਦੇ ਬੱਚੇ ਦੀ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਇਸ ਅੱਗਜ਼ਨੀ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 33 ਹੋ ਗਈ ਹੈ।
ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। ਅੱਗ 'ਤੇ ਕਾਬੂ ਪਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਤੇਜ਼ ਹਵਾਵਾਂ ਕਾਰਨ ਬਚਾਅ ਕਾਰਜਾਂ ਵਿੱਚ ਸਮੱਸਿਆ ਪੈਦਾ ਹੋ ਰਹੀ ਹੈ।