ਜ਼ੁਕਰਬਰਗ ਜਾਂ ਬਿੱਲ ਗੇਟਸ ਨਹੀਂ, ਹੁਣ ਇਹ ਬੰਦਾ ਦੁਨੀਆ ਦਾ ਸਭ ਤੋਂ ਧਨਾਢ
ਫੋਰਬਸ ਮੁਤਾਬਕ ਬਲੂਮਬਰਗ 11ਵੇਂ ਤੋਂ 9ਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਆਮਦਨ 50 ਅਰਬ ਡਾਲਰ ਤੋਂ ਵਧ ਕੇ 55.5 ਬਿਲੀਅਨ ਡਾਲਰ ਹੋ ਗਈ
ਮਾਰਕ ਜ਼ੁਕਰਬਰਗ ਨੇ ਪਿਛਲੇ ਸਾਲ 9 ਬਿਲੀਅਨ ਡਾਲਰ ਦਾ ਨੁਕਸਾਨ ਕੀਤਾ ਤੇ ਉਹ ਪੰਜਵੇਂ ਤੋਂ 8ਵੇਂ ਸਥਾਨ ’ਤੇ ਖਿਸਕ ਗਏ।
ਫਰਾਂਸੀਸੀ ਲਗਜ਼ਰੀ ਗੁਡ ਕੰਪਨੀ ਦੇ ਸੀਈਓ ਬਰਨਾਰਡ ਅਰਨਾਲਟ ਚੌਥੇ ਸਥਾਨ ’ਤੇ ਹਨ।
ਇਸ ਲਿਸਟ ਵਿੱਚ ਤੀਜਾ ਨਾਂ 88 ਸਾਲਾ ਵਾਰੇਨ ਬਫਿਟ ਦਾ ਹੈ। ਉਹ ਇਨਵੈਸਟਮੈਂਟ ਗੁਰੂ ਹਨ। ਪਿਛਲੇ ਸਾਲ ਵੱਡੇ ਘਾਟੇ ਦੇ ਬਾਵਜੂਦ ਉਹ 82.5 ਬਿਲੀਅਨ ਡਾਲਰ ਨਾਲ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ।
63 ਸਾਲਾ ਬਿੱਲ ਗੇਟਸ ਨੇ ਪਿਛਲੇ ਸਾਲ 90 ਬਿਲੀਅਨ ਡਾਲਰ ਨਾਲ ਅੱਗੇ ਵਧਦਿਆਂ 96.5 ਬਿਲੀਅਨ ਡਾਲਰ ਕਮਾਏ ਜਿਸ ਨਾਲ ਉਹ ਦੂਜੇ ਨੰਬਰ ’ਤੇ ਆ ਗਏ ਹਨ।
ਫੋਰਬਸ ਦੀ ਜਾਰੀ ਲਿਸਟ ਮੁਤਾਬਕ 55 ਸਾਲਾ ਜੈਫ ਬੇਜੋਸ ਨੇ ਪਿਛਲੇ ਸਾਲ 19 ਬਿਲੀਅਨ ਡਾਲਰ ਦੀ ਕਮਾਈ ਕੀਤੀ ਜਦਕਿ ਹੁਣ ਉਹ 131 ਬਿਲੀਅਨ ਡਾਲਰ ਨਾਲ ਸਭ ਤੋਂ ਅਮੀਰ ਆਦਮੀਆਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਆ ਗਏ ਹਨ।
ਫੋਰਬਸ ਦੀ ਤਾਜ਼ਾ ਲਿਸਟ ਮੁਤਾਬਕ ਬਿੱਲ ਗੇਟਸ ਤੇ ਵਾਰੇਨ ਬਫੇਟ ਨੂੰ ਪਛਾੜ ਕੇ ਐਮੇਜੌਨ ਦੇ ਸੀਈਓ ਜੈਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇਸ ਰੈਂਕਿੰਗ ਵਿੱਚ 51ਵੇਂ ਸਥਾਨ ’ਤੇ ਹਨ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਆਪਣੇ ਸਥਾਨ ਤੋਂ ਤਿੰਨ ਅੰਕ ਹੇਠਾਂ ਲੁੜਕ ਗਏ ਹਨ ਜਦਕਿ ਨਿਊਯਾਰਕ ਦੇ ਸਾਬਕਾ ਮਹਾਪੌਰ ਮਾਈਕਲ ਬਲੂਮਬਰਗ ਦੋ ਸਥਾਨ ਉੱਪਰ ਉੱਠ ਗਏ ਹਨ।