ਅਮਰੀਕਾ ਦੇ ਖ਼ਤਰਨਾਕ ਗੈਂਗਸਟਰ ਦੀ ਮੌਤ, ਇਸ ’ਤੇ ਬਣ ਚੁੱਕੀਆਂ ਕਈ ਹਾਲੀਵੁੱਡ ਫਿਲਮਾਂ
ਏਬੀਪੀ ਸਾਂਝਾ | 31 Oct 2018 06:37 PM (IST)
1
ਜੇਮਸ ਦੇ ਜੀਵਨ ਤੋਂ ਪ੍ਰੇਰਿਤ ‘ਬਲੈਕ ਮਾਸ’ ਤੇ ‘ਦ ਡਿਪਾਰਟਿਡ’ ਵਰਗੀਆਂ ਫਿਲਮਾਂ ਵੀ ਬਣੀਆਂ ਹਨ।
2
ਸੰਘੀ ਜੇਲ੍ਹ ਬਿਊਰੋ ਮੁਤਾਬਕ, ਸੰਘੀ ਜਾਂਚ ਬਿਊਰੋ ਜੇਮਸ ਦੀ ਮੌਤ ਦੀ ਜਾਂਚ ਕਰ ਰਹੀ ਹੈ। ਵੈਸਟ ਵਰਜੀਨੀਆ ਜੇਲ੍ਹ ਵਿੱਚ ਸ਼ਿਫਟ ਕੀਤੇ ਜਾਣ ਦੇ ਅਗਲੇ ਹੀ ਦਿਨ ਜੇਮਸ ਦੀ ਮੌਤ ਹੋ ਗਈ। ਜੇਲ੍ਹ ਬਿਊਰੋ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਸਵੇਰੇ 8.20 ਵਜੇ ਜੇਮਸ ਨੂੰ ਬੇਸੁੱਧ ਪਾਇਆ ਗਿਆ। ਬਾਅਦ ਵਿੱਚ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
3
ਫਿਲਹਾਲ ਜੇਮਸ ਦੀ ਮੌਤ ਦੀ ਜਾਂਚ ਕਤਲ ਦੇ ਮਾਮਲੇ ਵਜੋਂ ਕੀਤੀ ਜਾ ਰਹੀ ਹੈ।
4
89 ਸਾਲਾ ਜੇਮਸ ਫਲੋਰੀਡਾ ਜੇਲ੍ਹ ਤੋਂ ਸ਼ਿਫਟ ਕੀਤੇ ਜਾਣ ਦੇ ਮਹਿਜ਼ ਕੁਝ ਸਮੇਂ ਵਿੱਚ ਹੀ ਸੰਘੀ ਜੇਲ੍ਹ ਵਿੱਚ ਬੇਸੁੱਧ ਪਾਇਆ ਗਿਆ।
5
ਵੈਸਟ ਵਰਜੀਨੀਆ ਵਿੱਚ ਅਮਰੀਕੀ ਸੰਘੀ ਜੇਲ੍ਹ ਵਿੱਚ ਬੋਸਟਨ ਦੇ ਖ਼ਤਰਨਾਕ ਗੈਂਗਸਟਰ ਜੇਮਨ 'ਵ੍ਹਾਈਟੀ' ਬਲਜ਼ਰ ਦੀ ਮੌਤ ਹੋ ਗਈ। ਉਹ ਸਾਲ 2013 ਵਿੱਚ 11 ਕਤਲਾਂ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ। ਉਸ ਦੇ ਜੀਵਨ ’ਤੇ ਕਈ ਫਿਲਮਾਂ ਬਣ ਚੁੱਕੀਆਂ ਸਨ।