ਅੰਗਰੇਜ਼ ਕਿਉਂ ਮਨਾਉਂਦੇ ਭੂਤਾਂ ਦਾ ਮੇਲਾ? ਜਾਣੋ ਚਿਲਚਸਪ ਕਹਾਣੀ
ਹੈਲੋਵੀਨ ਨੂੰ ਹੈਲੋਵੀਨ ਈਵ, ਹੈੱਪੀ ਹੈਲੋਵੀਨ, ਆਲ ਸੈਂਟਸ ਈਵ, ਆਲ ਹੈਲੋ ਈਵਨਿੰਗ ਕਹਿ ਕੇ ਵੀ ਸੱਦਿਆ ਜਾਂਦਾ ਹੈ, ਜਿਸ ਨਾਲ ਪੱਛਮੀ ਲੋਕ ਭੂਤਾਂ-ਪ੍ਰੇਤਾਂ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਧਿਜਾਉਂਦੇ ਹਨ। ਨਾਲ ਹੀ ਡਰਾਉਣੇ ਬਣਨ ਨਾਲ ਲੋਕਾਂ ਦੇ ਮਨਾਂ ਵਿੱਚੋਂ ਡਰ ਨਿੱਕਲ ਜਾਂਦਾ ਹੈ ਅਤੇ ਇਨਸਾਨ ਵਹਿਮਾਂ-ਭਰਮਾਂ ਦਾ ਸ਼ਿਕਾਰ ਵੀ ਘੱਟ ਹੁੰਦਾ ਹੈ।
Download ABP Live App and Watch All Latest Videos
View In Appਇਹ ਤਿਓਹਾਰ ਕੈਨੇਡਾ, ਅਮਰੀਕਾ, ਇੰਡਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਆਇਰਲੈਂਡ ਜਿਹੇ ਦੇਸਾਂ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ ਪਰ ਹੁਣ ਇਸ ਨੂੰ ਭਾਰਤ ਵਿੱਚ ਵੀ ਮਨਾਇਆ ਜਾਣ ਲੱਗਾ ਹੈ।
ਉਂਝ ਤਾਂ ਇਸਾਈ ਧਰਮ ਦੇ ਲੋਕ ਖ਼ਾਸ ਤੌਰ 'ਤੇ ਹੈਲੋਵੀਨ ਡੇਅ ਮਨਾਉਂਦੇ ਹਨ ਪਰ ਅੱਜ ਕੱਲ੍ਹ ਵੱਡੀ ਮਾਤਰਾ ਵਿੱਚ ਗ਼ੈਰ-ਇਸਾਈ ਲੋਕ ਵੀ ਹੈਲੋਵੀਨ ਮਨਾਉਣ ਲੱਗੇ ਹਨ।
ਹੈਲੋਵੀਨ ਮੌਕੇ ਬੱਚਿਆਂ ਤੋਂ ਲੈਕੇ ਵੱਡਿਆਂ ਤਕ ਰਾਤ ਸਮੇਂ ਡਰਾਉਣੇ ਮੇਕਅੱਪ ਤੇ ਕੱਪੜੇ ਪਹਿਨਦੇ ਹਨ ਤੇ ਇਕੱਠੇ ਹੋ ਕੇ ਹੈਲੋਵੀਨ ਪਾਰਟੀ ਕਰਦੇ ਹਨ।
ਇਸ ਤਿਓਹਾਰ ਵਿੱਚ ਪੱਛਮੀ ਲੋਕ ਆਪਣੇ ਪੁਰਖਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਦੁਆ ਕਰਦੇ ਹਨ ਤੇ ਭੂਤਾਂ ਪ੍ਰੇਤਾਂ ਤੋਂ ਬਚਾਅ ਕਰਨ ਦੀ ਅਰਦਾਸ ਵੀ ਕਰਦੇ ਹਨ।
ਪੱਛਮੀ ਦੇਸ਼ 31 ਅਕਤੂਬਰ ਨੂੰ ਹਰ ਸਾਲ ਹੈਲੋਵੀਨ ਤਿਓਹਾਰ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ।
- - - - - - - - - Advertisement - - - - - - - - -