ਬਗੈਰ ਬਾਰਸ਼ ਹੀ ਡੁੱਬਿਆ ਇਟਲੀ ਦਾ ਖੂਬਸੂਰਤ ਸ਼ਹਿਰ, ਲੋਕਾਂ ਨੇ ਕੀਤੇ ਖੁੱਲ੍ਹੇ ਇਸ਼ਨਾਨ
Download ABP Live App and Watch All Latest Videos
View In AppTourists walk in the flooded street near Rialto Bridge during a acqua-alta (high-water) alert in Venice on October 29, 2018. - The flooding, caused by a convergence of high tides and a strong Sirocco wind, reached around 150 centimetres on October 29. (Photo by Miguel MEDINA / AFP)MIGUEL MEDINA/AFP/Getty Images
ਭਾਰੀ ਮੀਂਹ ਕਾਰਨ ਪੂਰੀ ਇਟਲੀ ‘ਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੜ੍ਹ ਦੀ ਅਜਿਹੇ ਹਾਲ ਦੇਖ ਕੇ ਲੱਗ ਰਿਹਾ ਹੈ 1966 ਦੀ ਸਥਿਤੀ ਫੇਰ ਬਣ ਸਕਦੀ ਹੈ।
ਉਂਝ ਵੈਨਿਸ ‘ਚ ਅਜਿਹੇ ਹੜ੍ਹ ਆਉਣਾ ਆਮ ਜਿਹੀ ਗੱਲ ਮੰਨੀ ਜਾਂਦੀ ਹੈ ਪਰ ਸ਼ਹਿਰ ‘ਚ ਅਜਿਹਾ ਨਜ਼ਾਰਾ ਸਾਲ 2008 ਤੋਂ ਬਾਅਦ ਹੁਣ ਦੇਖਣ ਨੂੰ ਮਿਲਿਆ ਹੈ।
ਹੜ੍ਹ ਦੇ ਅਜਿਹੇ ਹਾਲ ‘ਚ ਵੀ ਲੋਕ ਇਸ ਪਾਣੀ ‘ਚ ਤੈਰ ਰਹੇ ਹਨ ਤੇ ਕੁਝ ਤਾਂ ਮੈਰਾਥਨ ਦੌੜ ਦਾ ਹਿੱਸਾ ਬਣਦੇ ਵੀ ਨਜ਼ਰ ਆਏ ਹਨ।
ਸਮੁੰਦਰ ਤੋਂ ਆਏ ਪਾਣੀ ਦੇ ਨਾਲ ਲੋਕਾਂ ਨੂੰ ਲੌਂਗ ਬੂਟ ਪਾਉਣੇ ਪਏ। ਵੈਨਿਸ ਲੋਕਾਂ ‘ਚ ਘੁੰਮਣ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ।
ਵੈਨਿਸ ‘ਚ ਸਮੰਦਰ ਦੀਆਂ ਲਹਿਰਾਂ ਦਾ ਅਸਰ ਅਜਿਹਾ ਰਿਹਾ ਕਿ ਇਸ ਦਾ ਤਿੰਨ ਚੁਥਾਈ ਹਿੱਸਾ ਪਾਣੀ ‘ਚ ਡੁੱਬ ਗਿਆ। ਦੇਸ਼ ‘ਚ ਹੜ੍ਹ ਦੀ ਇਸ ਸਥਿਤੀ ਨਾਲ ਕਾਫੀ ਗਿਣਤੀ ‘ਚ ਦਰਖਤ ਟੁੱਟ ਗਏ ਤੇ 5 ਲੋਕਾਂ ਦੀ ਜਾਨ ਚਲੀ ਗਈ।
ਇਟਲੀ ਦਾ ਸਭ ਤੋਂ ਖੂਬਸੂਰਤ ਸ਼ਹਿਰਾਂ ‘ਚ ਸ਼ਾਮਲ ਵੈਨਿਸ ਇਸ ਵੇਲੇ ਹੜ੍ਹ ਦੀ ਮਾਰ ਝੱਲ ਰਿਹਾ ਹੈ। ਇਸ ਦਾ ਲੋਕ ਆਪੋ ਆਪਣੇ ਤਰੀਕੇ ਨਾਲ ਮਜ਼ੇ ਲੈ ਰਹੇ ਹਨ।
ਤੁਸੀਂ ਇਟਲੀ ਦੇ ਸ਼ਹਿਰ ਵੈਨਿਸ ਵਿੱਚ ਇਹ ਹੜ੍ਹ ਦੀਆਂ ਜੋ ਤਸਵੀਰਾਂ ਦੇਖ ਰਹੇ ਹੋ, ਇਸ ਹੜ੍ਹ ਦਾ ਕਾਰਨ ਨਾ ਤਾਂ ਕੋਈ ਬਾਰਸ਼ ਹੈ ਤੇ ਨਾ ਹੀ ਇੱਥੇ ਕੋਈ ਬੰਨ੍ਹ ਟੁੱਟਿਆ ਹੈ।
- - - - - - - - - Advertisement - - - - - - - - -