ਸਮੁੰਦਰ ’ਚ ਡਿੱਗਣ ਮਗਰੋਂ ਜਹਾਜ਼ ਦਾ ਹੋਇਆ ਭਿਆਨਕ ਹਾਲ, ਤਸਵੀਰਾਂ ਆਈਆਂ ਸਾਹਮਣੇ
ਰੈਸਕਿਊ ਟੀਮ ਨੂੰ ਹਾਦਸੇ ਵਿੱਚ ਮਾਰੇ ਗਏ ਇੱਕ ਯਾਤਰੀ ਦਾ ਪਰਸ ਮਿਲਿਆ ਹੈ। (ਤਸਵੀਰਾਂ- ਏਪੀ)
Download ABP Live App and Watch All Latest Videos
View In Appਲਾਇਨ ਏਅਰ ਦੇ ਇੱਕ ਅਫਸਰ ਨੇ ਬੀਬੀਸੀ ਨੂੰ ਦੱਸਿਆ ਕਿ ਹਾਲੇ ਇਹ ਸਪਸ਼ਟ ਨਹੀਂ ਹੋ ਪਾਇਆ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ।
ਜਕਾਰਤਾ ਪੋਸਟ ਮੁਤਾਬਕ ਲਾਇਨ ਏਅਰ610 ਨੇ ਸਵੇਰੇ 6:20 ਵਜੇ ਜਕਾਰਤਾ ਤੋਂ ਉਡਾਣ ਭਰੀ ਤੇ 6:33 ਵਜੇ ਉਸ ਦਾ ਸੰਪਰਕ ਟੁੱਟ ਗਿਆ।
ਇਸ ਤੋਂ ਉਨ੍ਹਾਂ ਅੰਦਾਜ਼ਾ ਲਾਇਆ ਕਿ ਇਹ ਲਾਇਨ ਏਅਰ ਦੇ ਜਹਾਜ਼ ਦਾ ਮਲਬਾ ਹੋ ਸਕਦਾ ਹੈ, ਜੋ ਪੱਛਮ ਜਾਵਾ ਦੇ ਕਰਾਵਾਂਗ ਵਿੱਚ ਤਾਨਜੁੰਗ ਬੰਗਿਨ ਦੇ ਨੇੜੇ ਸਮੁੰਦਰ ਵਿੱਚ ਤੈਰ ਰਿਹਾ ਸੀ।
ਜਕਾਰਤਾ ਪੋਸਟ ਅਨੁਸਾਰ ਸੋਮਵਾਰ ਸਵੇਰੇ 6.45 ਵਜੇ ਪੋਤ ਯਾਤਾਯਾਤ ਸੇਵਾ ਸੁਯਾਦੀ ਨੂੰ ਇੱਕ ਟਗਬੋਟ ਰਿਪੋਰਟ ਮਿਲੀ ਸੀ ਉਨ੍ਹਾਂ ਦੇ ਚਾਲਕ ਦਲ ਦੇ ਮੈਂਬਰਾਂ ਨੇ ਜਹਾਜ਼ ਦਾ ਮਲਬਾ ਦੇਖਿਆ ਹੈ।
ਬਚਾਅ ਦਲ ਨੇ ਵੀ ਮੌਰਚਾ ਸੰਭਾਲਦਿਆਂ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਸੁਵਿਧਾ ਮੁਤਾਬਕ ਮਦਦ ਮੁਹੱਈਆ ਕਰਵਾਈ।
ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਰੋਂਦੇ ਹੋਏ ਨਜ਼ਰ ਆਏ।
ਇਸ ਦੁਰਘਟਨਾ ਵਿੱਚ, ਦਿੱਲੀ ਦੇ ਰਹਿਣ ਵਾਲੇ ਜਹਾਜ਼ ਦੇ ਪਾਇਲਟ ਭਵਿਅ ਸੁਨੇਜਾ ਦੀ ਵੀ ਮੌਤ ਹੋ ਗਈ ਜੋ ਸਾਲ 2011 ਤੋਂ ਲਾਇਨ ਏਅਰ ਵਿੱਚ ਪਾਇਲਟ ਬਣਿਆ ਸੀ। 2016 ਵਿੱਚ ਹੀ ਉਸ ਦਾ ਵਿਆਹ ਹੋਇਆ ਸੀ।
ਬੀਬੀਸੀ ਦੇ ਅਨੁਸਾਰ, ਜਹਾਜ਼ ਦੇ ਉੱਡਣ ਤੋਂ ਕੁਝ ਹੀ ਮਿੰਟਾਂ ਬਾਅਦ ਸੰਪਰਕ ਟੁੱਟ ਗਿਆ, ਜਿਸ ਸਮੇਂ ਹਵਾਈ ਜਹਾਜ਼ ਨਾਲੋਂ ਸੰਪਰਕ ਟੁੱਟਾ, ਉਸ ਵੇਲੇ ਜਹਾਜ਼ ਸਮੁੰਦਰ ਉੱਪਰ ਉਡਾਣ ਭਰ ਰਿਹਾ ਸੀ।
ਰਾਹਤ ਤੇ ਬਚਾਅ ਦਸਤੇ ਨੇ ਦੇਰ ਰਾਤ ਤਕ ਤਲਾਸ਼ੀ ਕੀਤੀ। ਬਚਾਅ ਕਾਰਜ ਹਾਲੇ ਵੀ ਜਾਰੀ ਹਨ।
ਇਸ ਜਹਾਜ਼ ਨੂੰ ਭਾਰਤੀ ਪਾਇਲਟ ਭਵਿਅ ਸੁਨੇਜਾ ਉਡਾ ਰਿਹਾ ਸੀ। ਇਸ ਵਿੱਚ 178 ਬਾਲਗ ਯਾਤਰੀ, 3 ਬੱਚੇ ਤੇ 7 ਕ੍ਰੂ ਮੈਂਬਰ ਸ਼ਾਮਲ ਸਨ।
ਇੰਡੋਨੇਸ਼ੀਆ ਦਾ ਲਾਇਨ ਏਅਰ ਯਾਤਰੀ ਜਹਾਜ਼ ਜੇਟੀ -610 ਸੋਮਵਾਰ ਨੂੰ ਜਕਾਰਤਾ ਤੋਂ ਪੰਗਕਲ ਜਾ ਰਿਹਾ ਸੀ, ਪਰ ਉਡਾਣ ਤੋਂ ਕੁਝ ਕੁ ਮਿੰਟਾਂ ਬਾਅਦ ਹੀ ਇਹ ਹਾਦਸਾਗ੍ਰਸਤ ਹੋ ਗਿਆ।
- - - - - - - - - Advertisement - - - - - - - - -