ਬੰਨ੍ਹ ਢਹਿਣ ਨਾਲ ਹੋਇਆ ਜਲਥਲ, 58 ਮੌਤਾਂ, 300 ਤੋਂ ਵੱਧ ਲਾਪਤਾ
ਖੋਜ ਅਭਿਆਨ ਲਈ ਜ਼ਮੀਨੀ ਤੇ ਹਵਾਈ ਸੇਵਾਵਾਂ ਲਈਆਂ ਜਾ ਰਹੀਆਂ ਹਨ। ਜ਼ਮੀਨ ’ਤੇ ਕੰਮ ਕਰ ਰਹੇ ਅਧਿਕਾਰੀਆਂ ਨੂੰ ਚਿੱਕੜ ਜਮ੍ਹਾ ਹੋਣ ਕਰਕੇ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦੀ ਸਹੂਲਤ ਲਈ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।
ਸੂਬੇ ਦੇ ਸੁਰੱਖਿਆ ਏਜੰਸੀ ਦੇ ਬੁਲਾਰੇ ਲੈਫਟੀਨੈਂਟ ਕਰਨਲ ਫਲੈਵਿਓ ਗੋਡਿਨਹੋ ਨੇ ਕਿਹਾ ਕਿ ਹੁਣ ਕੋਈ ਹੋਰ ਬੰਨ੍ਹ ਟੁੱਟਣ ਦਾ ਖ਼ਤਰਾ ਨਹੀਂ ਹੈ। ਲਾਪਤਾ ਲੋਕਾਂ ਲਈ ਖੋਜ ਅਭਿਆਨ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।
ਫਾਇਰ ਬ੍ਰਿਗੇਡ ਨੇ ਪੀੜਤਾਂ ਦਾ ਖੋਜ ਅਭਿਆਨ ਰੋਕ ਕੇ ਬੰਨ੍ਹ ਦੇ ਨਜ਼ਦੀਕ ਰਹਿ ਰਹੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸੀ। ਬੰਨ੍ਹ ਦੇ ਆਸਪਾਸ 800 ਮਿਲੀਅਨ ਗੈਲਨ ਪਾਣੀ ਭਰ ਗਿਆ ਹੈ। ਹਾਲਾਂਕਿ ਕੁਝ ਹੀ ਘੰਟਿਆਂ ਬਾਅਦ ਨਾਗਰਿਕ ਸੁਰੱਖਿਆ ਨਾਲ ਜੁੜੇ ਅਧਿਕਾਰੀਆਂ ਨੇ ਉਸ ’ਤੇ ਕਾਬੂ ਪਾ ਲਿਆ ਸੀ।
ਖਾਣ ਦੇ ਮਾਲਕ ਮੁਤਾਬਕ ਦੱਖਣ-ਪੂਰਬੀ ਬ੍ਰਾਜ਼ੀਲ ਵਿੱਚ ਕੋਰੇਗੋ ਡੋ ਫੇਈਜਾਓ ਖਾਨ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਖ਼ਤਰਨਾਕ ਤਰੀਕੇ ਨਾਲ ਪਾਣੀ ਦਾ ਪੱਧਰ ਵਧਣ ਸਬੰਧੀ ਅਲਰਟ ਕਰ ਦਿੱਤਾ ਗਿਆ ਹੈ।
ਬ੍ਰਾਜ਼ੀਲ ਦੀ ਇੱਕ ਖਾਣ ਅੰਦਰ ਬੰਨ੍ਹ ਟੁੱਟਣ ਬਾਅਦ ਹੁਣ ਤਕ ਲਗਪਗ 58 ਮੌਤਾਂ ਹੋ ਚੁੱਕੀਆਂ ਹਨ ਤੇ ਲਗਪਗ 300 ਤੋਂ ਵੱਧ ਲੋਕ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।