ਹੁਣ ਫ਼ੌਜ ਪਾਏਗੀ Amazon ਦੇ ਜੰਗਲਾਂ ‘ਚ ਲੱਗੀ ਅੱਗ 'ਤੇ ਕਾਬੂ
ਇਸ ਸਾਲ ਹੁਣ ਤਕ ਬ੍ਰਾਜ਼ੀਲ ਦੇ ਜੰਗਲਾਂ ‘ਚ ਅੱਗ ਦੀਆਂ 76,720 ਘਟਨਾਵਾਂ ਹੋ ਚੁੱਕੀਆਂ ਹਨ। ਜਿਨ੍ਹਾਂ ‘ਚ ਅੱਧੀ ਤੋਂ ਜ਼ਿਆਦ ਅਮੇਜਨ ਜੰਗਲਾਂ ‘ਚ ਲੱਗੀਆਂ। ਹੁਣ ਜੰਗਲਾਂ ਦੀ ਅੱਗ ਨੂੰ ਕਾਬੂ ਕਰਨ ਲਈ ਬ੍ਰਾਜ਼ੀਲ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਸਸ਼ਸਤਰ ਬਲ ਦੀ ਤਾਇਨਾਤੀ ਦੀ ਮਨਜ਼ੂਰੀ ਕੀਤੀ।
ਅੱਗ ਦੀ ਘਟਨਾ ਨੂੰ ਲੈ ਕੇ ਦੁਨੀਆ ਭਰ ‘ਚ ਵੱਧ ਰਹੇ ਗੁੱਸੇ ਦੌਰਾਨ ਜਨਜਾਤੀ ਗਰੁੱਪ ‘ਕਾਆਂਪੋ’ ਦੇ ਮੁਖੀ ਨੇ ਬੋਲਸਨਾਰੋ ਨੂੰ ਸੱਤਾ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਬ੍ਰਾਜ਼ੀਲ ਦੇ ਜਨਜਾਤੀ ਗਰੁਪ ਦੇ ਮੁਖੀ ਰਾਉਨੀ ਮੇਟਕਤਿਰੇ ਨੇ ਦੇਸ਼ ਦੇ ਰਾਸ਼ਟਰਪਤੀ ਜ਼ੇਅਰ ਬੋਲਸੋਨਾਰੋ ‘ਤੇ ਇਲਜ਼ਾਮ ਲਗਾਇਆ ਹੈ ਕਿ ਉਹ ਅਮੇਜ਼ਨ ਵਰਖਾ-ਜੰਗਲ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਅੱਗ ਨੂੰ ਕਾਬੂ ਕਾਰਨ ਦੇ ਲਈ ਅੰਤਰਾਸ਼ਟਰੀ ਮਦਦ ਦੀ ਮੰਗ ਕੀਤੀ ਹੈ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਬੋਲਸੋਨਾਰੋ ਨੇ ਲੱਕੜਹਾਰਿਆਂ ਅਤੇ ਕਿਸਾਨਾਂ ਨੂੰ ਜ਼ਮੀਨ ਦੇ ਸਫਾਏ ਲਈ ਵਧਾਵਾ ਦਿੱਤਾ ਹੈ, ਜਿਸ ਨਾਲ ਬਾਰਿਸ਼-ਜੰਗਲਾਂ ਦੀ ਕਟਾਈ ‘ਚ ਤੇਜ਼ੀ ਆਈ ਹੈ।
ਬੋਲਸੋਨਾਰੋ ਨੇ ਕਿਹਾ ਕਿ ਉਸ ਦੀ ਸਰਕਾਰ ਕੋਲ ਖੇਤਰ ‘ਚ ਵੱਡੇ ਪੈਮਾਨੇ ‘ਤੇ ਲੱਗੀ ਅੱਗ ਤੋਂ ਨਜਿੱਠਣ ਲਈ ਸਾਧਨਾਂ ਦੀ ਘਾਟ ਹੈ। ਵਾਤਾਵਰਨ ਮਾਹਰਾਂ ਨੇ ਅਮੇਜ਼ਨ ਦੀ ਇਸ ਹਾਲਤ ਲਈ ਉਥੋਂ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਂਟੋਨਿਓ ਗੁਟੇਰੇਸ ਨੇ ਵੀਰਵਾਰ ਨੂੰ ਟਵੀਰ ਕਰ ਕਿਹਾ, “ਗਲੋਬਲ ਜਲਵਾਯੂ ਸੰਕਟ ਦੌਰਾਨ, ਅਸੀਂ ਆਕਸੀਜਨ ਅਤੇ ਜੈਵਿਕ ਵਖਰੇਵੇਂ ਦੇ ਇੱਕ ਮੁੱਖ ਸਰੋਤ ਦਾ ਨੁਕਸਾਨ ਨਹੀਂ ਸਹਿ ਸਕਦੇ। ਅਮੇਜ਼ਨ ਦੀ ਰੱਖਿਆ ਕੀਤੀ ਜਾਣਾ ਚਾਹੀਦੀ ਹੈ।”
ਵਾਤਾਵਰਨ ਸਮੂਹਾਂ ਨੇ ਅੱਗ ਤੋਂ ਨਜਿੱਠਣ ਦੀ ਮੰਗ ਕਰਦੇ ਹੋਏ ਸ਼ੁੱਕਰਵਾਰ ਨੂੰ ਬ੍ਰਾਜ਼ੀਲ ਦੇ ਕਈ ਸਹਿਰਾਂ ‘ਚ ਪ੍ਰਦਰਸ਼ਨ ਵੀ ਕੀਤੇ। ਲੰਦਨ, ਬਰਲਿਨ, ਮੁੰਬਈ ਅਤੇ ਪੈਰਿਸ ਸਣੇ ਦੁਨੀਆ ਭਰ ‘ਚ ਬ੍ਰਾਜ਼ੀਲ ਦੀ ਅੰਬੈਸੀਆਂ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਇੱਕਠਾ ਹੋਏ।
ਯੂਰਪੀ ਨੇਤਾਵਾਂ ਦੇ ਦਵਾਅ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ। ਫਰਾਂਸ ਅਤੇ ਆਇਰਲੈਂਡ ਨੇ ਕਿਹਾ ਸੀ ਕਿ ਉਹ ਉਦੋਂ ਤਕ ਦੱਖਣੀ ਅਮਰੀਕੀ ਦੇਸ਼ ਨਾਲ ਵਪਾਰਕ ਸੌਦੇ ਨੂੰ ਮਨਜ਼ੂਰੀ ਨਹੀਂ ਦੇਣਗੇ ਜਦੋਂ ਤਕ ਉਹ ਅਮੇਜ਼ਨ ਦੇ ਜੰਗਲਾਂ ‘ਚ ਅੱਗ ‘ਤੇ ਕਾਬੂ ਪਾਉਣ ਲਈ ਕੁਝ ਨਹੀਂ ਕਰਦੇ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ੇਅਰ ਬੋਲਸੋਨਾਰੋ ਨੇ ਸੈਨਾ ਨੂੰ ਅਮੇਜ਼ਨ ਦੇ ਜੰਗਲਾਂ ‘ਚ ਲੱਗੀ ਅੱਗ ਤੋਂ ਨਜਿੱਠਣ ‘ਚ ਮਦਦ ਦਕਰਨ ਦਾ ਹੁਕਮ ਦਿੱਤਾ ਹੈ। ਬੋਲਸੋਨਾਰ ਵੱਲੋਂ ਜਾਰੀ ਆਦੇਸ਼ ‘ਚ ਪ੍ਰਸਾਸ਼ਨ ਨੂੰ ਸਰਹੱਦਾਂ, ਆਦਿਵਾਸੀ ਅਤੇ ਰੱਖਾਂ 'ਚ ਸੈਨਾ ਦੀ ਤਾਇਨਾਤੀ ਕਰਨ ਲਈ ਕਿਹਾ ਗਿਆ ਹੈ।