UK ਦੇ ਸ਼ਾਹੀ ਪਰਿਵਾਰ ਦੇ ਲੋਕ ਨਹੀਂ ਖਾ ਸਕਦੇ ਮਨਭਾਉਂਦੇ ਪਕਵਾਨ
ਸ਼ਾਹੀ ਪਰਿਵਾਰ ਸਫਰ ਦੌਰਾਨ ਨਲਕੇ ਦਾ ਪਾਣੀ ਵੀ ਨਹੀਂ ਪੀ ਸਕਦੇ ਕਿਉਂ ਕਿ ਪਾਣੀ ਬਦਲਣ ਨਾਲ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਤੇ ਇਸ ਤੋਂ ਬਚਾਅ ਲਈ ਸ਼ਾਹੀ ਪਰਿਵਾਰ ਦਾ ਖੁੱਲ੍ਹਾ ਪਾਣੀ ਪੀਣਾ ਬੰਦ ਹੈ।
ਦੱਸਿਆ ਜਾਂਦਾ ਹੈ ਕਿ ਰਾਣੀ ਏਲਿਜ਼ਾਬੇਥ II ਨੂੰ ਲਸਣ ਤੋਂ ਨਫ਼ਰਤ ਹੈ ਇਸ ਲਈ ਸ਼ਾਹੀ ਪਰਿਵਾਰ 'ਚ ਲਸਣ 'ਤੇ ਪਾਬੰਦੀ ਹੈ। ਸ਼ਾਹੀ ਪਰਿਵਾਰ ਦੀ ਛੋਟੀ ਬਹੂ ਮੇਗਨ ਮਾਰਕੇਲ ਦੀ ਪਸੰਦ ਦੀ ਡਿਸ਼ ਫਿਲਿਪੋ-ਸਟਾਇਲ ਚਿਕਨ ਹੈ ਜਿਸ 'ਚ ਕਾਫੀ ਲਸਣ ਪੈਂਦਾ ਹੈ ਪਰ ਉਹ ਸਫਰ ਦੌਰਾਨ ਇਹ ਨਹੀਂ ਖਾ ਸਕਦੀ।
ਔਇਸਟਰ ਜਾਂ ਘੋਂਘਾ ਜੋ ਕਿ ਸ਼ਾਹੀ ਪਰਿਵਾਰ 'ਚ ਪੂਰੀ ਤਰ੍ਹਾਂ ਪਾਬੰਦੀ ਹੈ। ਨਵੰਬਰ 2017 'ਚ ਘੋਂਘੇ ਨਾਲ ਖ਼ਤਰਨਾਕ ਵਾਇਰਸ ਫੈਲਣ ਦੀ ਗੱਲ ਸਾਹਮਣੇ ਆਈ ਸੀ।
ਪਰਿਵਾਰ ਲਈ ਰੇਅਰ ਮੀਟ ਵੀ ਬੈਨ ਹੈ। ਸ਼ਾਹੀ ਪਰਿਵਾਰ ਸਫਰ ਦੌਰਾਨ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ।
ਜਿਵੇਂ ਕਿ ਸ਼ਾਹੀ ਪਰਿਵਾਰ ਸਫਰ ਦੌਰਾਨ ਸ਼ੈਲ ਫਿਸ਼ ਨਹੀਂ ਖਾ ਸਕਦੇ। ਇਸ ਤਰ੍ਹਾਂ ਦੇ ਖਾਣੇ ਨਾਲ ਫੂਡ ਪੁਆਇਜ਼ਨਿੰਗ ਦਾ ਖ਼ਤਰਾ ਵੱਧ ਹੁੰਦਾ ਹੈ ਇਸ ਲਈ ਸ਼ਾਹੀ ਪਰਿਵਾਰ ਲਈ ਇਸ 'ਤੇ ਪਾਬੰਦੀ ਹੈ।
ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਨਿਯਮਾਂ ਮੁਤਾਬਕ ਪਰਿਵਾਰ ਦੇ ਲੋਕ ਸਫਰ ਦੌਰਾਨ ਕਈ ਚੀਜ਼ਾਂ ਨਹੀਂ ਖਾ ਸਕਦੇ।