ਕੈਨੇਡਾ ਦੀ 'ਕਰਦਾਸ਼ੀਆਂ' ਕਹਾਉਂਦੀਆਂ NRI ਕਿਰਨ-ਜੋਤੀ, ਖਾ ਚੁੱਕੀਆਂ ਜੇਲ੍ਹ ਦੀ ਹਵਾ
ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਇਨ੍ਹਾਂ ਨੇ ਖ਼ੁਦ ਨਹੀਂ ਖਰੀਦੀਆਂ, ਬਲਕਿ ਅਰਬਪਤੀ ਦੋਸਤਾਂ ਜਾਂ ਪ੍ਰੇਮੀਆਂ ਨੇ ਤੋਹਫ਼ੇ ਵਜੋਂ ਦਿੱਤੀਆਂ ਹਨ।
Download ABP Live App and Watch All Latest Videos
View In App'ਦ ਨਿਊਯਾਰਕ ਟਾਈਮਜ਼' ਨੇ ਕਿਰਨ ਤੇ ਜੋਤੀ ਬਾਰੇ ਲਿਖਿਆ ਹੈ ਕਿ ਦੋਵਾਂ ਦੇ ਫ਼ੈਸ਼ਨ ਨੂੰ ਦੇਖਦੇ ਹੋਏ ਹਾਲੀਵੁੱਡ ਸੈਲੀਬ੍ਰਿਟੀ ਕਿਮ ਕਰਦਾਸ਼ੀਆਂ ਦੀ ਤਰਜ਼ 'ਤੇ ਕੈਨੇਡਾ ਕਰਦਾਸ਼ੀਆਂ ਸਿਸਟਰਜ਼ ਕਿਹਾ ਜਾਂਦਾ ਹੈ।
ਦੋਵੇਂ ਜਣੀਆਂ ਅਦਾਕਾਰਾ ਪੈਰਿਸ ਹਿਲਟਨ ਨੂੰ ਆਪਣੀ ਰੋਲ ਮਾਡਲ ਮੰਨਦੀਆਂ ਹਨ। ਦੋਵੇਂ ਭੈਣਾਂ ਹੁਣ ਤਕ ਕਈ ਅਰਬਪਤੀਆਂ ਨੂੰ ਡੇਟ ਕਰ ਚੁੱਕੀਆਂ ਹਨ। ਜੋਤੀ ਕਹਿੰਦੀ ਹੈ ਕਿ ਉਹ ਤਾਕਤਵਰ ਵਿਅਕਤੀਆਂ ਵੱਲ ਆਕਰਸ਼ਿਤ ਹੋ ਜਾਂਦੀ ਹੈ। ਇਸ ਲਈ ਉਹ ਆਪਣੇ ਬੁਆਏਫ੍ਰੈਂਡ ਦੇ ਕਾਰੋਬਾਰ ਤੇ ਫ਼ੋਰਬਸ ਸੂਚੀ ਵਿੱਚ ਉਸ ਦੇ ਸਥਾਨ ਨੂੰ ਵੀ ਧਿਆਨ ਵਿੱਚ ਰੱਖਦੀ ਹੈ।
ਕਿਰਨ ਤੇ ਜੋਤੀ ਦੋਵੇਂ ਭਾਰਤ ਵਿੱਚ ਜੰਮੀਆਂ-ਪਲੀਆਂ ਹਨ। ਬਾਅਦ ਵਿੱਚ ਉਹ ਕੈਨੇਡਾ ਆ ਗਈਆਂ। ਸਥਾਨਕ ਅਖ਼ਬਾਰ ਟੋਰੰਟੋ ਸਟਾਰ ਮੁਤਾਬਕ ਕਿਰਨ-ਜੋਤੀ ਦੇ ਪਿਤਾ ਰੈਕਸਡੇਨ ਵਿੱਚ ਇੱਕ ਟੈਕਸੀ ਚਾਲਕ ਸਨ।
ਉਨ੍ਹਾਂ ਦੇ ਪਿਤਾ ਨੇ ਆਪਣੀਆਂ ਧੀਆਂ ਨੂੰ ਡੌਨ ਬੌਸਕੋ ਸੈਕੰਡਰੀ ਸਕੂਲ ਵਿੱਚ ਪੜ੍ਹਾਉਣ ਲਈ ਸਖ਼ਤ ਮਿਹਨਤ ਕੀਤੀ। ਬਾਅਦ ਵਿੱਚ ਕਿਰਨ ਤੇ ਜੋਤੀ ਨੇ ਐਮਰੀ ਕਾਲਜੀਏਟ ਇੰਸਟੀਚਿਊਟ 'ਚ ਦਾਖ਼ਲਾ ਲੈ ਲਿਆ।
ਕਾਲਜ ਵਿੱਚ ਦੋਵੇਂ ਭੈਣਾਂ ਆਪਣੇ ਕੱਪੜਿਆਂ ਕਰਕੇ ਚਰਚਾ ਵਿੱਚ ਰਹਿੰਦੀਆਂ ਸਨ। ਉਦੋਂ ਕਿਰਨ ਕੱਪੜੇ ਸਿਉਂਦੀ ਸੀ। ਜੋਤੀ ਨੂੰ ਸਾਹਿਤ ਤੇ ਇਤਿਹਾਸ ਪਸੰਦ ਸੀ ਪਰ ਕਿਰਨ ਸ਼ਤਰੰਜ, ਹਿਸਾਬ ਤੇ ਵਿਗਿਆਨ ਵਿੱਚ ਤੇਜ਼ ਸੀ। ਹੌਲੀ-ਹੌਲੀ ਉਨ੍ਹਾਂ ਦੇ ਦੋਸਤ ਬਣਦੇ ਗਏ ਤੇ ਚਰਚਾਵਾਂ ਵੀ ਵਧੇਰੇ ਹੋਣ ਲੱਗੀਆਂ।
ਕੈਨੇਡਾ ਦੇ ਅਖ਼ਬਾਰ ਦ ਸਟਾਰ ਦਾ ਦਾਅਵਾ ਹੈ ਕਿ 21 ਸਾਲ ਦੀ ਉਮਰ ਵਿੱਚ ਕਿਰਨ ਦੀ ਮੁਲਾਕਾਤ ਇੱਕ ਨਾਈਜੀਰੀਅਨ ਕਾਰੋਬਾਰੀ ਨਾਲ ਹੋਈ ਤੇ ਦੋਵੇਂ ਇੱਕ-ਦੂਜੇ ਨੂੰ ਡੇਟ ਕਰਨ ਲੱਗੇ।
ਕਾਰੋਬਾਰੀ ਨੇ ਜੋਤੀ ਨੂੰ ਨਾਈਜੀਰੀਅਨ ਐਗ਼ਜ਼ੀਕਿਉਟਿਵ ਬਣਾ ਦਿੱਤਾ ਅਤੇ ਉਹੀ ਦੋਵੇਂ ਭੈਣਾਂ ਨੂੰ ਆਪਣੇ ਪ੍ਰਾਈਵੇਟ ਜਹਾਜ਼ ਰਾਹੀਂ ਯੂਰੋਪ ਤੇ ਨਾਈਜੀਰੀਆ ਦੇ ਟੂਰ 'ਤੇ ਵੀ ਲੈ ਗਿਆ। ਪਰ ਸਾਲ 2012 ਵਿੱਚ ਉਸ ਵਪਾਰੀ ਨਾਲ ਕਿਰਨ ਦਾ ਤੋੜ ਵਿਛੋੜਾ ਹੋ ਗਿਆ। ਇਸ ਤੋਂ ਬਾਅਦ ਕਿਰਨ-ਜੋਤੀ ਲਾਗੋਸ (ਨਾਈਜੀਰੀਆ) ਵਿੱਚ ਰਹਿਣ ਲੱਗੀਆਂ।
ਦਸੰਬਰ 2016 ਵਿੱਚ ਨਾਈਜੀਰੀਆ ਪੁਲਿਸ ਨੇ ਕਿਰਨ ਜੋਤੀ ਨੂੰ ਇਤਰਾਜ਼ਯੋਗ ਵੈੱਬਸਾਈਟ 'ਨਾਈਜਾਜਿਸਟਲਾਈਵ' 'ਤੇ ਲੋਕਾਂ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਕਾਰਨ ਦੋਵਾਂ ਨੂੰ 18 ਦਿਨ ਜੇਲ੍ਹ 'ਚ ਕੱਟਣੇ ਪਏ। ਫ਼ਿਲਹਾਲ ਕਿਰਨ ਯੂ ਟਿਊਬ 'ਤੇ ਫੂਡ-ਫੈਸ਼ਨ ਵੀਡੀਓ ਲਈ ਕੰਮ ਕਰਦੀ ਹੈ। ਜੋਤੀ ਕਿਤਾਬ ਲਿਖਣ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਨਾਂਅ ਕਿਸੇ ਅਰਬਪਤੀ ਨੂੰ ਕਿਵੇਂ ਮਿਲਿਆ ਜਾਵੇ..!
ਅੱਗੇ ਦੇਖੋ ਜੋਤੀ ਤੇ ਕਿਰਨ ਮਠਾੜੂ ਦੇ ਇੰਸਟਗ੍ਰਾਮ ਤੋਂ ਲਈਆਂ ਕੁਝ ਹੋਰ ਤਸਵੀਰਾਂ।
ਗ੍ਰਿਫ਼ਤਾਰ ਹੋਣ ਤੋਂ ਬਾਅਦ ਕਿਰਨ ਤੇ ਜੋਤੀ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਵਿੱਚ 20,000 ਤੋਂ ਵੱਧ ਦਾ ਵਾਧਾ ਹੋਇਆ ਹੈ। ਦੋਵੇਂ ਭੈਣਾਂ ਮੈਟ੍ਰੋਪੌਲਿਟਨ ਨਾਂ ਤੋਂ ਬਲੌਗ ਵੀ ਲਿਘਦੀਆਂ ਹਨ ਤੇ ਫ਼ਿਲਹਾਲ ਦੁਬਈ ਵਿੱਚ ਛੁੱਟੀਆਂ ਮਨਾਉਂਦੇ ਹੋਏ ਫ਼ੋਟੋਆਂ ਸ਼ੇਅਰ ਕਰ ਰਹੀਆਂ ਹਨ।
ਮੌਂਟ੍ਰੀਅਲ: ਕੈਨੇਡਾ ਵਿੱਚ ਭਾਰਤੀ ਮੂਲ ਦੀਆਂ ਦੋ ਭੈਣਾਂ ਕਿਰਨਜੋਤ ਤੇ ਤਰਨਜੋਤ ਉਰਫ਼ ਜੋਤੀ ਮਠਾੜੂ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ। ਨਾਈਜੀਰੀਆ ਦੇ ਰਸੂਖ਼ਦਾਰ ਲੋਕਾਂ ਨੂੰ ਸੈਕਸ ਟੇਪ ਰਾਹੀਂ ਬਲੈਕਮੇਲ ਕਰਨ ਦੇ ਚੱਕਰਾਂ ਵਿੱਚ ਦੋਵੇਂ ਜੇਲ੍ਹ ਵੀ ਜਾ ਚੁੱਕੀਆਂ ਹਨ। ਦੋਵਾਂ ਭੈਣਾਂ ਕੋਲ ਤਿੰਨ ਮਰਸਡੀਜ਼, ਇੱਕ ਪਾਣੀ ਵਾਲਾ ਨਿੱਕਾ ਜਹਾਜ਼ (ਯਾਟ) ਤੇ ਪ੍ਰਾਈਵੇਟ ਜੈੱਟ ਤੋਂ ਇਲਾਵਾ 70 ਜੋੜੇ ਲਗ਼ਜ਼ਰੀ ਬ੍ਰਾਂਡਿਡ ਜੁੱਤੀਆਂ ਵੀ ਹਨ।
- - - - - - - - - Advertisement - - - - - - - - -