ਰਾਇਸ਼ੁਮਾਰੀ: 90 ਫ਼ੀਸਦੀ ਲੋਕ ਸਪੇਨ ਤੋਂ ਵੱਖ ਹੋਣ ਦੇ ਹੱਕ 'ਚ...
ਬਰਤਾਨੀਆ ਵੱਲੋਂ ਆਈ ਪ੍ਰਤੀਯਿਆ 'ਚ ਉੱਥੋਂ ਦੇ ਵਿਦੇਸ਼ ਮੰਤਰੀ ਬੋਰਿਸ ਜੌਨਸਨ ਨੇ ਸਪੇਨ 'ਚ ਹੋਈ ਹਿੰਸਾ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਮੈਡਿ੍ਰਡ ਦੇ ਨਾਲ ਹੋਣ ਦਾ ਐਲਾਨ ਕਰਦੇ ਹੋਏ ਰਾਇਸ਼ੁਮਾਰੀ ਨੂੰ ਗ਼ੈਰਸੰਵਿਧਾਨਕ ਕਰਾਰ ਦਿੱਤਾ ਹੈ।
ਸਪੇਨ ਦੇ ਅਮੀਰ ਇਲਾਕੇ 'ਚ ਪੈਦਾ ਹੋਈ ਬੇਭਰੋਸਗੀ ਦਾ ਅਸਰ ਯੂਰੋ 'ਤੇ ਵੀ ਪਿਆ ਹੈ। ਡਾਲਰ ਦੇ ਮੁਕਾਬਲੇ ਉਸ 'ਚ ਗਿਰਾਵਟ ਦਰਜ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਮਾਰੀਆਨੋ ਰਾਜੋਏ ਨੇ ਦੇਸ਼ ਦੇ ਨਾਂ ਸੰਦੇਸ਼ 'ਚ ਆਜ਼ਾਦੀ ਦੀ ਮੰਗ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ। ਕਿਹਾ ਹੈ ਕਿ ਕੁਝ ਵੱਖਵਾਦੀ ਸਪੇਨ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਦੱਖਣ ਪੂਰਬੀ ਇਲਾਕੇ ਦੇ ਭਵਿੱਖ 'ਤੇ ਚਰਚਾ ਲਈ ਸਰਬ ਪਾਰਟੀ ਬੈਠਕ ਬੁਲਾਈ ਹੈ।
ਵੱਖਵਾਦੀ ਨੇਤਾ ਪਿਊਜ਼ਮਾਂਟ ਨੇ ਕਿਹਾ ਹੈ ਕਿ ਛੇਤੀ ਹੀ ਉਨ੍ਹਾਂ ਦੀ ਸਰਕਾਰ ਕੈਟਲੋਨੀਆ ਦੀ ਸੰਸਦ ਦੀ ਸਥਾਪਨਾ ਕਰਕੇ ਦੇਸ਼ ਨਾਲ ਸਬੰਧਤ ਰਸਮੀ ਐਲਾਨ ਕਰੇਗੀ।
ਮੈਡਿ੍ਰਡ ਅਤੇ ਬਾਰਸੀਲੋਨਾ ਦਰਮਿਆਨ ਛਿੜੀ ਇਸ ਜੰਗ ਨੂੰ ਹਾਲੀਆ ਦਹਾਕਿਆਂ ਦਾ ਦੇਸ਼ ਦਾ ਸਭ ਤੋਂ ਵੱਡਾ ਵਿਵਾਦ ਮੰਨਿਆ ਜਾ ਰਿਹਾ ਹੈ।
ਟਕਰਾਅ ਦਰਮਿਆਨ ਐਤਵਾਰ ਨੂੰ ਹੋਈ ਰਾਇਸ਼ੁਮਾਰੀ 'ਚ 22 ਲੱਖ ਲੋਕਾਂ ਨੇ ਆਪਣੀ ਰਾਇ ਜਾਹਿਰ ਕੀਤੀ। ਰਾਇਸ਼ੁਮਾਰੀ ਰੋਕਣ ਲਈ ਪੁਲਿਸ ਨੇ ਕਈ ਥਾਵਾਂ 'ਤੇ ਰਬੜ ਦੀਆਂ ਗੋਲੀਆਂ ਨਾਲ ਫਾਇਰਿੰਗ ਅਤੇ ਲਾਠੀਚਾਰਜ ਕੀਤਾ। ਟਕਰਾਅ 'ਚ ਅੱਠ ਸੌ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਰਾਇਸ਼ੁਮਾਰੀ ਨੂੰ ਸਪੇਨ ਸਰਕਾਰ ਨੇ ਗ਼ੈਰ ਸੰਵਿਧਾਨਕ ਐਲਾਨਿਆ ਸੀ।
ਬਾਰਸੀਲੋਨਾ: ਰਾਇਸ਼ੁਮਾਰੀ 'ਚ 90 ਫ਼ੀਸਦੀ ਲੋਕਾਂ ਦੀ ਹਮਾਇਤ ਹਾਸਿਲ ਹੋਣ ਤੋਂ ਬਾਅਦ ਕੈਟਲੋਨੀਆ ਖੇਤਰ ਦੇ ਨੇਤਾ ਕਾਰਲਸ ਪਿਊਜ਼ਮਾਂਟ ਨੇ ਵੱਖਰੇ ਮੁਲਕ ਲਈ ਦੁਆਰ ਖੁੱਲ੍ਹਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵੱਖਰੇ ਕੈਟਲੋਨੀਆ ਦੇਸ਼ ਦੀ ਸਥਾਪਨਾ ਲਈ ਐਤਵਾਰ ਨੂੰ ਰਾਇਸ਼ੁਮਾਰੀ ਰੋਕਣ ਦੀ ਸਪੇਨ ਸਰਕਾਰ ਦੀ ਕੋਸ਼ਿਸ਼ ਨਾਕਾਮ ਰਹੀ।