ਖੁਲਾਸਾ : ਇੱਕ ਕੁੱਤਾ ਦੂਜੇ ਕੁੱਤੇ ਨੂੰ ਵੇਖ ਕਿਉਂ ਭੌਂਕਦਾ?
ਇਨ੍ਹਾਂ 'ਚ ਪਤਾ ਲੱਗਾ ਕਿ ਇਹ ਹਾਰਮੋਨਜ਼ ਹੀ ਕੁੱਤਿਆਂ ਦੇ ਵਿਵਹਾਰ ਨੂੰ ਆਕਾਰ ਦੇਣ 'ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਹ ਹਾਰਮੋਨਜ਼ ਇਨਸਾਨਾਂ 'ਚ ਵੀ ਪਾਏ ਜਾਂਦੇ ਹਨ।
ਅਮਰੀਕਾ ਦੀ ਐਰੀਜ਼ੋਨਾ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਇਵਾਨ ਮੈਕਲੀਨ ਨੇ ਕਿਹਾ ਕਿ ਇਸ ਵਾਰ ਖ਼ਾਸ ਤੌਰ 'ਤੇ ਆਕਸੀਟੋਸਿਨ ਤੇ ਵੈਸੋਪ੍ਰੇਸਨ ਹਾਰਮੋਨਜ਼ ਦਾ ਅਧਿਐਨ ਕੀਤਾ ਗਿਆ
ਇਨ੍ਹਾਂ 'ਚ ਟੈਸਟੋਸਟੇਰੋਨ ਤੇ ਸੈਰੋਟੋਨਿਨ ਹਾਰਮੋਨਜ਼ 'ਤੇ ਕੇਂਦਰਿਤ ਕੀਤਾ ਗਿਆ ਸੀ।
ਸ਼ੋਧਕਰਤਾਵਾਂ ਮੁਤਾਬਿਕ, ਆਮ ਤੌਰ 'ਤੇ ਇਹ ਵੇਖਿਆ ਜਾ ਸਕਦਾ ਹੈ ਕਿ ਜਦੋਂ ਕੋਈ ਵਿਅਕਤੀ ਆਰਾਮ ਨਾਲ ਟਹਿਲ ਰਿਹਾ ਹੁੰਦਾ ਹੈ ਤਾਂ ਜ਼ੰਜੀਰ 'ਚ ਬੱਝਿਆ ਉਨ੍ਹਾਂ ਦਾ ਪਾਲਤੂ ਕੁੱਤਾ ਦੂਜੇ ਕੁੱਤੇ ਨੂੰ ਵੇਖ ਕੇ ਘੂਰਣ ਲਗਦਾ ਹੈ।
ਇਸ ਦੌਰਾਨ ਉਹ ਦੂਜਿਆਂ 'ਤੇ ਝਪੱਟਾ ਵੀ ਮਾਰ ਸਕਦਾ ਹੈ। ਹਾਲਾਂਕਿ ਕੁੱਤਿਆਂ ਦੇ ਇਸ ਵਰਤਾਅ ਨੂੰ ਲੈ ਕੇ ਪਹਿਲਾਂ ਵੀ ਕਈ ਅਧਿਐਨ ਹੋ ਚੁੱਕੇ ਹਨ।
ਉਨ੍ਹਾਂ ਨੇ ਉਨ੍ਹਾਂ ਹਾਰਮੋਨਜ਼ ਦੀ ਪਛਾਣ ਕੀਤੀ ਹੈ ਜੋ ਉਨ੍ਹਾਂ ਨੂੰ ਹਮਲਾਵਰ ਬਣਾ ਦਿੰਦਾ ਹੈ। ਇਸ ਸ਼ੋਧ ਨਾਲ ਪਾਲਤੂ ਪਸ਼ੂਆਂ ਦੇ ਇਲਾਜ ਦਾ ਨਵਾਂ ਤਰੀਕਾ ਵਿਕਸਿਤ ਕਰਨ ਦਾ ਰਾਹ ਖੁੱਲ੍ਹ ਸਕਦਾ ਹੈ। ਇਸ ਨਾਲ ਇਨ੍ਹਾਂ ਨੂੰ ਕੋਲੋਂ ਲੰਘਣ ਵਾਲੇ ਦੂਜੇ ਜਾਨਵਰਾਂ ਤੇ ਲੋਕਾਂ 'ਤੇ ਹਮਲੇ ਤੋਂ ਰੋਕਿਆ ਜਾ ਸਕਦਾ ਹੈ।
ਵਾਸ਼ਿੰਗਟਨ : ਕੀ ਜਦੋਂ ਤੁਸੀਂ ਆਪਣੇ ਪਾਲਤੂ ਕੁੱਤੇ ਨੂੰ ਲੈ ਕੇ ਟਹਿਲਣ ਨਿਕਲਦੇ ਹੋ ਤਾਂ ਉਹ ਦੂਜੇ ਕੁੱਤਿਆਂ ਨੂੰ ਵੇਖ ਕੇ ਕਿਉਂ ਭੌਂਕਣ ਲਗਦਾ ਹੈ? ਵਿਗਿਆਨਕਾਂ ਨੇ ਹੁਣ ਕੁੱਤਿਆਂ ਦੇ ਇਸ ਹਮਲਾਵਰ ਰਵੱਈਏ ਦੀ ਵਜ੍ਹਾ ਦਾ ਪਤਾ ਲਗਾਇਆ ਹੈ।