ਜਵਾਲਾਮੁਖੀ ਦੇ ਡਰ ਨਾਲ 1.35 ਲੱਖ ਲੋਕਾਂ ਨੇ ਛੱਡਿਆ ਘਰ
A woman and child sit in a tent at a temporary evacuation center for people living near Mount Agung, a volcano on the highest alert level, outside a sports arena in Klungkung, on the resort island of Bali, Indonesia, September 24, 2017. REUTERS/Darren Whiteside
Download ABP Live App and Watch All Latest Videos
View In Appਇਸ ਦੇ ਬਾਵਜੂਦ ਕਈ ਲੋਕ ਜਵਾਲਾਮੁਖੀ ਨੂੰ ਲੈ ਕੇ ਸਹਿਮੇ ਹੋਏ ਹਨ। ਇਕ 40 ਸਾਲਾ ਕਿਸਾਨ ਨੇ ਕਿਹਾ ਕਿ ਲਾਵੇ ਨਾਲ ਉਨ੍ਹਾਂ ਦੇ ਘਰ ਦੇ ਨਾਲ ਫ਼ਸਲ ਵੀ ਬਰਬਾਦ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਕੀ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਖ਼ਤਰੇ ਵਾਲੇ ਖੇਤਰ 'ਚ ਕਰੀਬ 30 ਹਜ਼ਾਰ ਪਸ਼ੂ ਹਨ।
A man holds his dog on a leash outside a tent at a temporary evacuation center for people living near Mount Agung, a volcano on the highest alert level, in Manggis, on the resort island of Bali, Indonesia, September 28, 2017. REUTERS/Darren Whiteside
ਇਨ੍ਹਾਂ ਨੂੰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਆਖ਼ਰੀ ਵਪਾਰ ਮਾਊਂਟ ਅਗੁੰਗ ਜਵਾਲਾਮੁਖੀ 1963 'ਚ ਫਟਿਆ ਸੀ। ਉਸ ਵੇਲੇ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।
ਜਕਾਰਤਾ : ਇੰਡੋਨੇਸ਼ੀਆ ਦੇ ਬਾਲੀ ਦੀਪ 'ਤੇ ਸਥਿਤ ਮਾਊਂਟ ਅਗੁੰਗ ਜਵਾਲਾਮੁਖੀ ਕਦੀ ਵੀ ਫਟ ਸਕਦਾ ਹੈ। ਇਸ ਚਿਤਾਵਨੀ ਦੇ ਡਰ ਨਾਲ ਕਰੀਬ 1.35 ਲੱਖ ਲੋਕ ਆਪਣਾ ਘਰ-ਬਾਰ ਛੱਡ ਕੇ ਆਰਜ਼ੀ ਕੈਂਪਾਂ 'ਚ ਚਲੇ ਗਏ ਹਨ।
ਇਸ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਰਾਸ਼ਟਰੀ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ ਕਿਹਾ ਕਿ ਪਹਾੜ ਦੇ ਆਸਪਾਸ ਦੇ 12 ਕਿਮੀ ਖੇਤਰ 'ਚ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਇਲਾਕਿਆਂ ਤੋਂ ਕੱਢੇ ਗਏ ਲੋਕਾਂ ਨੂੰ ਟੈਂਟਾਂ, ਸਕੂਲ ਜਿਮ ਤੇ ਸਰਕਾਰੀ ਇਮਾਰਤਾਂ 'ਚ ਰੱਖਿਆ ਗਿਆ ਹੈ।
ਅਧਿਕਾਰੀਆਂ ਨੇ ਵੀਰਵਾਰ ਰਾਤ ਕਿਹਾ ਕਿ ਜਵਾਲਾਮੁਖੀ ਕਿਸੇ ਵੀ ਸਮੇਂ ਫਟ ਸਕਦਾ ਹੈ। ਇਸ ਨਾਲ ਸਫੈਦ ਧੂੰਆਂ ਉੱਠ ਰਿਹਾ ਹੈ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।
- - - - - - - - - Advertisement - - - - - - - - -