ਦਸਤਾਰ ਕਾਰਨ ਸਿੱਖ ਖਿਡਾਰੀ ਨੂੰ ਟੀਮ ਵਿਚੋਂ ਬਾਹਰ ਕੱਢਿਆ
ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਰਹੇ ਹਨ ਕਿ ਇਕ ਸਿੱਖ ਵਿਦਿਆਰਥੀ ਦੇ ਧਾਰਮਿਕ ਅਧਿਕਾਰਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ ਜਾਂ ਨਹੀਂ।
ਉਧਰ ਪੈਨਸਿਲਵੇਨੀਆ ਇੰਟਰਸਕੋਲੈਸਟਿਕ ਐਥਲੇਟਿਕ ਐਸੋਸੀਏਸ਼ਨ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਕੁਝ ਅਜਿਹੇ ਖਿਡਾਰੀਆਂ ਨੂੰ ਸ਼ਰਤਾਂ ਵਿਚ ਛੋਟ ਵੀ ਦੇ ਸਕਦੇ ਹਨ।
ਦੂਸਰੇ ਪਾਸੇ ਰੈਫਰੀ ਨੇ ਕਿਹਾ ਕਿ ਉਹ 'ਨੈਸ਼ਨਲ ਫੈਡਰੇਸ਼ਨ ਆਫ਼ ਹਾਈ ਸਕੂਲ ਸਾਕਰ ਰੂਲਜ਼' ਦੇ ਨਿਯਮਾਂ ਦੀ ਪਾਲਣਾ ਕਰ ਰਿਹਾ ਸੀ ਜਿਨ੍ਹਾਂ ਅਨੁਸਾਰ ਕਿਸੇ ਵੀ ਅਜਿਹੇ ਖਿਡਾਰੀ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜਿਸ ਨੇ ਗ਼ੈਰਕਾਨੂੰਨੀ ਵਸਤਰ ਪਾਏ ਹੋਣ।
ਮਾਰਪਲ-ਨਿਊਟਨ ਸਕੂਲ ਡਿਸਟਿ੫ਕਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ ਜਦੋਂ ਹਾਈ ਸਕੂਲ ਦਾ ਵਿਦਿਆਰਥੀ ਕੋਨਸਟੋਗਾ ਹਾਈ ਸਕੂਲ ਟੀਮ ਖ਼ਿਲਾਫ਼ ਮੈਚ ਖੇਡ ਰਿਹਾ ਸੀ। ਚਸ਼ਮਦੀਦਾਂ ਅਨੁਸਾਰ ਰੈਫਰੀ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਉਸ ਨੇ ਸਿੱਖ ਧਰਮ ਵਿਚ ਜ਼ਰੂਰੀ ਦਸਤਾਰ ਸਜਾਈ ਹੋਈ ਸੀ।
ਵਾਸ਼ਿੰਗਟਨ : ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਇਕ ਸਿੱਖ ਵਿਦਿਆਰਥੀ ਨੂੰ ਹਾਈ ਸਕੂਲ ਪੱਧਰ ਦੇ ਫੁੱਟਬਾਲ ਮੈਚ ਵਿਚੋਂ ਰੈਫਰੀ ਨੇ ਇਸ ਲਈ ਬਾਹਰ ਕੱਢ ਦਿੱਤਾ ਕਿਉਂਕਿ ਉਸ ਨੇ ਦਸਤਾਰ ਸਜਾਈ ਹੋਈ ਸੀ।