ਵਰਕ ਪਰਮਿਟ 'ਤੇ ਆਏ ਅਵਤਾਰ ਸਿੰਘ ਦੀ ਸਰੀ ਹਾਦਸੇ 'ਚ ਮੌਤ
ਏਬੀਪੀ ਸਾਂਝਾ | 29 Sep 2017 09:10 AM (IST)
1
ਹਾਦਸੇ ਤੋਂ ਬਾਅਦ ਵਾਹਨ ਚਾਲਕ ਫਰਾਰ ਹੋ ਗਿਆ ਤੇ ਬੁਰੀ ਤਰ੍ਹਾਂ ਜ਼ਖ਼ਮੀ ਅਵਤਾਰ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ।
2
ਸਵੇਰ ਸਾਰ ਉਹ ਸਰੀ ਦੇ ਗਿਲਫਰਡ ਖੇਤਰ ਵਿੱਚ ਸੜਕ ਕੰਢੇ ਪੈਦਲ ਜਾ ਰਿਹਾ ਸੀ ਕਿ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ।
3
ਅਵਤਾਰ ਸਿੰਘ ਬੱਲ ਮਹੀਨਾ ਕੁ ਪਹਿਲਾਂ ਇੱਥੇ ਆਇਆ ਸੀ। ਕਈ ਸਾਲ ਅਬੂਧਾਬੀ ਰਹਿਣ ਤੋਂ ਬਾਅਦ ਉਸ ਨੇ ਇੱਥੋਂ ਦਾ ਵਰਕ ਪਰਮਿਟ ਲਿਆ ਸੀ। ਪੁਲੀਸ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਹਾਸਲ ਕਰ ਰਹੀ ਹੈ ਤਾਂ ਜੋ ਵਾਹਨ ਦੀ ਪਛਾਣ ਕੀਤੀ ਜਾ ਸਕੇ। ਪੁਲੀਸ ਨੇ ਲੋਕਾਂ ਨੂੰ ਵੀ ਸਹਿਯੋਗ ਕਰਨ ਲਈ ਕਿਹਾ ਹੈ।
4
ਵੈਨਕੂਵਰ: ਪੰਜਾਬ ਵਿੱਚ ਬਿਆਸ ਨੇੜਲੇ ਪਿੰਡ ਬੁਤਾਲੇ ਦਾ ਅਵਤਾਰ ਸਿੰਘ ਬੱਲ (26) ਦੀ ਸਰੀ ਵਿੱਚ ਇੱਕ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਮੌਤ ਹੋ ਗਈ ਹੈ।