ਅਮਰੀਕਾ: ਲਾਸ ਵੇਗਾਸ 'ਚ ਗੋਲੀਬਾਰੀ, 50 ਦੀ ਮੌਤ, ਸੈਂਕੜੇ ਜ਼ਖ਼ਮੀ
ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਬੁਲਾਰਣ ਡੇਨਿਤਾ ਕੋਹੇਨ ਨੇ ਕਿਹਾ ਕਿ ਲਾਸ ਵੇਗਾਸ ਹਸਪਤਾਲ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਕਈ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ।
Download ABP Live App and Watch All Latest Videos
View In Appਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸਿੰਗਰ ਜੇਸੋਨ ਐਲਡਿਨ ਉਸ ਸਮੇਂ ਪਰਫਾਰਮ ਕਰ ਰਹੇ ਸਨ, ਜਦੋਂ ਸ਼ੂਟਿੰਗ ਸ਼ੁਰੂ ਹੋਈ।
ਲਾਸ ਵੇਗਾਸ ਪੁਲਸ ਨੇ ਲੋਕਾਂ ਤੋਂ ਮਾਂਡਲੇ ਬੇ ਕਸੀਨੋ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੌਕੇ 'ਤੇ ਮੌਜੂਦ ਇਕ ਸ਼ੂਟਰ ਦੇ ਹੋਣ ਦੀ ਸੰਭਾਵਨਾ ਹੈ।
ਪ੍ਰਸ਼ਾਸਨ ਨੇ ਲਾਸ ਵੇਗਾਸ ਸਟ੍ਰਿਪ ਅਤੇ ਇੰਟਰਸਟੇਟ 15 ਨੂੰ ਬੰਦ ਕਰ ਦਿੱਤਾ ਹੈ।
ਸ਼ੂਟਿੰਗ ਦੀ ਘਟਨਾ ਦੇ ਚਲਦੇ ਮੈਕਰੇਨ ਇੰਟਰਨੈਸ਼ਨਲ ਏਅਰਪੋਰਟ ਆਉਣ ਵਾਲੀ ਫਲਾਈਟਸ ਦਾ ਰਸਤਾ ਬਦਲ ਦਿੱਤਾ ਗਿਆ ਹੈ।
ਲਾਸ ਵੇਗਾਸ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਲਈ ਕਿਹਾ ਜਾ ਰਿਹਾ ਹੈ। ਮੌਕੇ ਤੋਂ ਆ ਰਹੀਆਂ ਤਸਵੀਰਾਂ ਵਿੱਚ ਘਟਨਾ ਸਥਾਨ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਦੀ ਮੌਜੂਦਗੀ ਦਿੱਖ ਰਹੀ ਹੈ।
ਲਾਸ ਵੇਗਾਸ ਮੈਟਰੋਪਾਲੀਟਨ ਪੁਲਸ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਇਕ ਸ਼ੂਟਰ ਨੂੰ ਢੇਰ ਕਰ ਦਿੱਤਾ ਹੈ। ਨਾਲ ਹੀ ਲੋਕਾਂ ਨੂੰ ਘਟਨਾ ਵਾਲੀ ਥਾਂ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਵੀਡੀਓ ਫੂਟੇਜ ਵਿੱਚ ਦਿੱਖ ਰਿਹਾ ਹੈ ਕਿ ਫ਼ੈਸਟੀਵਲ ਵਿੱਚ ਹਿੱਸਾ ਲੈ ਰਹੇ ਲੋਕ ਕਿਸ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਗੋਲਾਬਾਰੀ ਦੀ ਅਵਾਜ਼ਾ ਲਗਾਤਾਰ ਸੁਣਾਈ ਦੇ ਰਹੀਆਂ ਹਨ।
ਅਮਰੀਕਾ ਦੇ ਲਾਸ ਵੇਗਸ 'ਚ ਮਿਊਜ਼ਿਕ ਫੈਸਟੀਵਲ ਦੌਰਾਨ ਫਾਇਰਿੰਗ 'ਚ 50 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੌ ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਮਾਂਡਲੇ ਬੇ ਕਸੀਨੋ ਨੇੜੇ ਹੋਈ, ਜਿੱਥੇ ਇੱਕ ਬੰਦੂਕਧਾਰੀ ਨੇ ਮਸ਼ੀਨਗੰਨ ਨਾਲ ਅੰਨ੍ਹਵਾਹ ਫਾਇਰਿੰਗ ਕਰ ਦਿੱਤੀ, ਜਵਾਬੀ ਕਾਰਵਾਈ 'ਚ ਪੁਲਿਸ ਨੇ ਹਮਾਲਾਵਰ ਨੂੰ ਮਾਰ ਮੁਕਾਇਆ। ਘਟਨਾ ਨਾਲ ਪੂਰੇ ਅਮਰੀਕਾ 'ਚ ਸੋਗ ਦੀ ਲਹਿਰ ਹੈ।
ਮੌਕੇ ਉੱਤੇ ਮੌਜੂਦ ਲੋਕਾਂ ਮੁਤਾਬਿਕ ਮਾਂਡਲੇ ਬੇ ਕਸੀਨੋ ਦੀ ਉੱਪਰਲੀ ਮੰਜ਼ਿਲ ਤੋਂ ਉਨ੍ਹਾਂ ਨੇ ਗੋਲੀਬਾਰੀ ਦੀ ਆਵਾਜ਼ ਸੁਣੀ। ਇਸ ਕਸੀਨੋ ਦੇ ਕੋਲ ਹੀ ਇੱਕ ਮਿਊਜ਼ਿਕ ਫੇਸਟਿਵਲ ਚੱਲ ਰਿਹਾ ਸੀ।
- - - - - - - - - Advertisement - - - - - - - - -