ਹੁਣ ਪਾਣੀ ਵਿੱਚ ਚੱਲਣਗੀਆਂ ਟ੍ਰੇਨਾਂ, ਪ੍ਰੋਜੈਕਟ ਨੂੰ ਮਨਜ਼ੂਰੀ
ਇਸ ਰਾਹ ਵਿੱਚ ਕਰੀਬ ਸੱਤ ਰੇਲਵੇ ਸਟੇਸ਼ਨ ਪੈਣਗੇ ਜਿਨ੍ਹਾਂ ਵਿੱਚੋਂ ਤਿੰਨ ਨਵੇਂ ਹਨ ਤੇ ਬਾਕੀ ’ਤੇ ਕੰਮ ਚੱਲ ਰਿਹਾ ਹੈ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਕਰੀਬ 25.2 ਬਿਲੀਅਨ ਯੂਆਨ ਦਾ ਖਰਚਾ ਆਇਆ ਹੈ। ਇਸ ਨੂੰ ਅਗਲੇ ਸਾਲ ਪੂਰਾ ਕੀਤੇ ਜਾਣ ਦੀ ਸੰਭਾਵਨਾ ਹੈ। (ਤਸਵੀਰਾਂ-ਏਪੀ)
ਇਸ ਤੋਂ ਪਹਿਲਾਂ 2005 ਵਿੱਚ ਇਸ ਲਈ ਚਰਚਾ ਸ਼ੁਰੂ ਹੋਈ ਸੀ ਜਿਸ ਨੂੰ ਬੀਜਿੰਗ ਜ਼ਰੀਏ ਬੀਤੇ ਮਹੀਨੇ ਹੀ ਮਨਜ਼ੂਰੀ ਮਿਲੀ ਹੈ। ਇਸ ਨਵੇਂ ਰੂਟ ’ਤੇ ਨਵੇਂ ਤਰੀਕੇ ਨਾਲ 70 ਕਿਲੋਮੀਟਰ ਤੋਂ ਜ਼ਿਆਦਾ ਲੰਬਾਈ ਦਾ ਟ੍ਰੈਕ ਬਣਾਇਆ ਜਾ ਰਿਹਾ ਹੈ। 16.2 ਕਿਲੋਮੀਟਰ ਰਾਹ ਸਮੁੰਦਰ ਵਿੱਚੋਂ ਗੁਜ਼ਰੇਗਾ।
ਇਸ ਰੂਟ ਨਾਲ ਲਗਪਗ 80 ਮਿੰਟਾਂ ਵਿੱਚ ਹਾਂਗਜੋ ਸ਼ਹਿਰ ਤੋਂ ਹੋ ਕੇ ਝੋਊਸਨ ਸ਼ਹਿਰ ਤਕ ਜਾਇਆ ਜਾ ਸਕਦਾ ਹੈ। ਬੱਸ ਜ਼ਰੀਏ ਇਹ ਸਫ਼ਰ ਤੈਅ ਕਰਨ ਲੱਗਿਆਂ ਸਾਢੇ ਚਾਰ ਘੰਟੇ ਦਾ ਸਮਾਂ ਲੱਗਦਾ ਹੈ।
ਸੀਐਨਐਨ ਦੀ ਰਿਪੋਰਟ ਮੁਤਾਬਕ ਬੁਲਿਟ ਟ੍ਰੇਨ ਦੀ ਲਾਈਨ ਨੂੰ ਨਿੰਗਬੋ, ਸ਼ੰਘਾਈ ਦੇ ਦੱਖਣੀ ਪੋਰਟ ਤੋਂ ਢੋਊਸਨ ਤੇ ਪੂਰਬੀ ਤਟ ਤੋਂ ਇੱਕ ਦੀਪਸਮੂਹ ਤਕ ਪੂਰਾ ਕੀਤਾ ਜਾਏਗਾ। ਇਸ ਪ੍ਰਸਤਾਵਿਤ ਰੂਟ ਤੋਂ ਪਾਣੀ ਦੇ ਹੇਠਾਂ ਬਣੀ ਸੁਰੰਗ ਤੋਂ 77 ਕਿਲੋਮੀਟਰ ਰੇਵਲੇ ਲਾਈਨ ਵਿਛਾਈ ਜਾਏਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।
ਚੀਨੀ ਸਰਕਾਰ ਨੇ ਦੇਸ਼ ਦੀ ਪਹਿਲੇ ਅੰਡਰਵਾਟਰ ਬੁਲਿਟ ਟਰੇਨ ਰੂਟ ਲਈ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ।