ਠੰਢ ਦੀ ਮਾਰ ਨਾਲ ਜੰਮਿਆ ਅਮਰੀਕਾ, ਸਕੂਲਾਂ, ਕਾਲਜਾਂ ਸਣੇ ਦਫ਼ਤਰ ਵੀ ਬੰਦ, ਰੇਲਾਂ ਤੇ ਉਡਾਣਾਂ ਨੂੰ ਬ੍ਰੇਕ
ਇਸ ਮੌਸਮ ਦੀ ਵਜ੍ਹਾ ਕਰਕੇ ਹੁਣ ਤਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ਦੀ ਮੇਲ ਸੇਵਾ ਆਪਣੀ ਪ੍ਰਤੀਬੱਧਤਾ ਲਈ ਜਾਣੀ ਜਾਂਦੀ ਹੈ। ਮੌਸਮ ਜਾਂ ਕਿਸੇ ਹੋਰ ਗੱਲ ਦੀ ਪ੍ਰਵਾਹ ਕੀਤੇ ਬਗੈਰ ਦੇਸ਼ ਦੇ ਲੋਕਾਂ ਨੂੰ ਸਮੇਂ ਸਿਰ ਮੇਲ ਪੁੱਜ ਜਾਂਦੀ ਸੀ ਪਰ ਇਸ ਮੌਸਮ ਵਿੱਚ ਤਾਂ ਮੇਲ ਸੇਵਾ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। 1500 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਇਲਾਵਾ ਅਮਰੀਕੀ ਰੇਲ ਸੇਵਾ ਕੰਪਨੀ ਐਮਟ੍ਰੈਕ ਨੇ ਵੀ ਆਪਣੀਆਂ ਸੇਵਾਵਾਂ ਰੋਕ ਦਿੱਤੀਆਂ ਹਨ।
ਸ਼ਿਕਾਗੋ ਨੂੰ ਅਮਰੀਕਾ ਦਾ ਤੀਜਾ ਸ਼ਹਿਰ ਕਿਹਾ ਜਾਂਦਾ ਹੈ। ਇੱਥੇ ਸਵੇਰ ਦਾ ਤਾਪਮਾਨ ਮਨਫੀ 30 ਡਿਗਰੀ ਸੈਲਸੀਅਸ ਸੀ। ਇੱਥੇ ਅਲਾਸਕਾ ਦੀ ਰਾਜਧਾਨੀ ਨਾਲੋਂ ਵੀ ਜ਼ਿਆਦਾ ਠੰਢ ਪੈ ਰਹੀ ਹੈ। ਕੁਝ ਹਿੱਸੇ ਤਾਂ ਅੰਟਾਰਕਟਿਕਾ ਤੋਂ ਵੀ ਵੱਧ ਠੰਢੇ ਹਨ।
ਅਮਰੀਕਾ ਦੇ ਸ਼ਿਕਾਗੋ ਵਿੱਚ ਸਵੇਰੇ ਵੇਲੇ ਤਾਪਮਾਨ 0 ਤੋਂ ਹੇਠਾਂ 30 ਡਿਗਰੀ ਥੱਲੇ ਚਲਾ ਗਿਆ। ਬਰਫ਼ੀਲੀਆਂ ਹਵਾਵਾਂ ਦੀ ਵਜ੍ਹਾ ਕਰਕੇ ਸਕੂਲ-ਕਾਲਜ ਤੇ ਆਫ਼ਿਸ ਤਕ ਬੰਦ ਕਰ ਦਿੱਤੇ ਗਏ ਹਨ। ਇਸ ਨੂੰ ਪਿਛਲੀ ਇੱਕ ਪੀੜ੍ਹੀ ਦੀ ਸਭ ਤੋਂ ਜ਼ਬਰਦਸਤ ਠੰਢ ਦੱਸਿਆ ਜਾ ਰਿਹਾ ਹੈ।
ਅਮਰੀਕਾ ਦੇ ਮੱਧ ਪੱਛਮੀ ਖੇਤਰ ਵਿੱਚ ਜਮਾ ਦੇਣ ਵਾਲੀ ਠੰਢ ਦੀ ਵਜ੍ਹਾ ਨਾਲ ਜਨਜੀਵਨ ਨੂੰ ਬ੍ਰੇਕ ਲੱਗ ਗਈ ਹੈ। ਇੱਥੇ ਤਾਂ ਅੰਟਾਰਕਟਿਕਾ ਤੋਂ ਵੀ ਜ਼ਿਆਦਾ ਠੰਢ ਪੈ ਰਹੀ ਹੈ। ਇਸ ਦੀ ਵਜ੍ਹਾ ਕਰਕੇ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ।