ਆਸਟ੍ਰੇਲੀਆ ਤੋਂ ਆਈਆਂ ਦਿਲ ਕੰਬਾਉਣ ਵਾਲੀਆਂ ਤਸਵੀਰਾਂ
ਡਾਰਲਿੰਗ ਨਦੀ ਆਸਟ੍ਰੇਲੀਆ ਦੇ ਕਈ ਸੂਬਿਆ ‘ਚ ਹਜ਼ਾਰਾਂ ਕਿਲੋਮੀਟਰ ਤਕ ਫੈਲੀ ਹੋਈ ਹੈ। ਤਾਪਮਾਨ ‘ਚ ਵਾਧੇ ਤੇ ਬਾਰਸ਼ ਨਾ ਹੋਣ ਕਾਰਨ ਮੱਛੀਆਂ ਦੀ ਮੌਤ ਦੀ ਭੱਵਿਖਵਾਣੀ ਸਹੀ ਹੁੰਦੀ ਨਜ਼ਰ ਆ ਰਹੀ ਹੈ। ਪੂਰਬੀ ਖੇਤਰ ‘ਚ ਭਾਰੀ ਗਰਮੀ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ। ਮਾਨਸੂਨ ‘ਚ ਦੇਰੀ ਕਾਰਨ ਹਾਲ ਬੇਹੱਦ ਖ਼ਰਾਬ ਹੋ ਚੁੱਕੇ ਹਨ। ਅਜਿਹੇ ‘ਚ ਲੋਕਾਂ ਨੂੰ ਘੱਟੋ ਘੱਟ ਬਾਹਰ ਨਿਕਲਣ ਦੀ ਸਲਾਹ ਵੀ ਦਿੱਤੀ ਗਈ ਹੈ।
ਇਨ੍ਹਾਂ ਦੀ ਮੌਤ ਦਾ ਕਾਰਨ ਗਰਮੀ ਕਾਰਨ ਪਾਣੀ ‘ਚ ਅਕਸੀਜ਼ਨ ਦੀ ਕਮੀ ਤੇ ਪਾਣੀ ਦਾ ਜ਼ਹਿਰੀਲਾ ਹੋ ਜਾਣਾ ਹੈ। ਡਾਰਲਿੰਗ ਨਦੀ ‘ਤੇ ਜਾਂਚ ਕਰਨ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਹੋਰ ਕਈ ਮੱਛੀਆਂ ਦੀ ਮੌਤ ਹੋ ਸਕਦੀ ਹੈ।
ਆਸਟ੍ਰੇਲੀਆ ਦੀ ਮੰਡੀ ‘ਚ ਜਦੋਂ ਸਥਾਨਕ ਲੋਕ ਕਿਸ਼ਤੀ ਲੈ ਕੇ ਜਾਣ ਲੱਗੇ ਤਾਂ ਉਨ੍ਹਾਂ ਨੇ ਪਾਣੀ ‘ਚ ਮਰੀਆਂ ਮੱਛੀਆਂ ਦਾ ਅੰਬਾਰ ਦੇਖਿਆ ਜੋ ਕਿਸੇ ਸਫੇਦ ਚਾਦਰ ਤੋਂ ਘੱਟ ਨਹੀਂ ਲੱਗ ਰਿਹਾ ਸੀ।
ਆਸਟ੍ਰੇਲੀਆ ‘ਤੇ ਕੁਦਰਤ ਦੀ ਅਜਿਹੀ ਮਾਰ ਪਈ ਹੈ ਕਿ ਇਸ ਦੀਆਂ ਤਸਵੀਰਾਂ ਦੇਖ ਦਿਲ ਕੰਬ ਉੱਠਦਾ ਹੈ। ਇਸ ਤਸਵੀਰ ’ਚ ਤੁਸੀਂ ਆਸਟ੍ਰੇਲੀਆ ‘ਚ 40-50 ਡਿਗਰੀ ਤਾਪਮਾਨ ਕਾਰਨ ਪਾਣੀ ‘ਚ ਰਹਿਣ ਵਾਲਿਆਂ ਮੱਛੀਆਂ ਦੀ ਹਾਲਤ ਦੇਖ ਸਕਦੇ ਹੋ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਲੱਖਾਂ ਮੱਛੀਆਂ ਦੀ ਮੌਤ ਹੋ ਗਈ ਹੈ।