ਦੋ ਦੇਸ਼ਾਂ ਦੇ ਮੁੰਡੇ-ਕੁੜੀ ਨੂੰ ਹੋਇਆ ਪਿਆਰ, ਭਾਸ਼ਾ ਨਹੀਂ ਆਉਂਦੀ, ਗੂਗਲ ਟਰਾਂਸਲੇਟਰ ਬਣਿਆ ਸਹਾਰਾ
ਹੁਣ ਤਕ ਦੋਵੇਂ ਇੱਕ-ਦੂਜੇ ਦੀ ਭਾਸ਼ਾ ਨੂੰ ਥੋੜ੍ਹਾ-ਥੋੜ੍ਹਾ ਸਮਝਣ ਲੱਗ ਪਏ ਹਨ। ਹੁਣ ਦੋਵਾਂ ਨੂੰ ਇੱਕ-ਦੂਜੇ ਦੀ ਭਾਸ਼ਾ ਸਮਝਣ ਲਈ ਕਿਸੇ ਮਦਦ ਦੀ ਲੋੜ ਨਹੀਂ ਪੈਂਦੀ। ਦੋਵੇਂ ਇੰਗਲਿਸ਼ ਤੇ ਇਟੈਲੀਅਨ ਭਾਸ਼ਾ ਬੋਲਦੇ ਹਨ।
ਇਨ੍ਹਾਂ ਦੇ ਦੋਸਤ ਇਸ ਪਿਆਰ ਨੂੰ ਸਿਰਫ ਹਾਲੀਡੇਅ ਲੱਵ ਦਾ ਨਾਂਦੇ ਰਹੇ ਸੀ, ਜਿਸ ਨੂੰ ਟਾਈਮ ਪਾਸ ਵੀ ਕਹਿੰਦੇ ਹਨ ਪਰ ਦੋਵਾਂ ਨੇ ਆਪਣੇ ਦੋਸਤਾਂ ਨੂੰ ਗ਼ਲਤ ਸਾਬਤ ਕਰ ਦਿੱਤਾ। ਹੁਣ ਦੋ ਸਾਲਾਂ ਬਾਅਦ ਦੋਵੇਂ ਇਕੱਠੇ ਰਹਿੰਦੇ ਹਨ।
ਕਲੋ ਨੇ ਆਪਣੇ ਪ੍ਰੇਮੀ ਨਾਲ ਗੱਲਬਾਤ ਕਰਨ ਲਈ ਇੱਕ ਤਰੀਕਾ ਲੱਭਿਆ।
ਉਸ ਤੋਂ ਬਾਅਦ ਇਨ੍ਹਾਂ ਨੇ ਗੂਗਲ ਟਰਾਂਸਲੇਟਰ ਦਾ ਸਹਾਰਾ ਲਿਆ। ਇਹ ਦੋਵੇਂ ਉਹੀ ਵੀਡੀਓ ਵੇਖਦੇ ਹਨ ਜੋ ਉਨ੍ਹਾਂ ਦੀ ਭਾਸ਼ਾ ਵਿੱਚ ਸਬਟਾਈਟਲਸ ਨਾਲ ਮੌਜੂਦ ਹੁੰਦੀਆਂ ਹਨ।
ਦੋਵੇਂ ਮੰਨਦੇ ਹਨ ਕਿ ਇਨ੍ਹਾਂ ਨੂੰ ਪਹਿਲੀ ਨਜ਼ਰ ਵਿੱਚ ਹੀ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਬਾਅਦ ਵਿੱਚ ਦੋਵਾਂ ਨੂੰ ਆਪਸ ਵਿੱਚ ਗੱਲਬਾਤ ਕਰਨ ਲਈ ਕਾਫੀ ਦਿੱਕਤ ਆਈ।
ਵੈਸਟ ਮਿਡਲੈਂਡਸ ਦੇ ਵਾਲਵਰ ਹੈਮਟਨ ਦੀ ਰਹਿਣ ਵਾਲੀ 23 ਸਾਲਾ ਕਲੋ ਸਮਿਥ ਦੀ ਇਬੀਸਾ ਦੇ ਨਾਈਟ ਕਲੱਬ ਵਿੱਚ 2 ਸਾਲ ਪਹਿਲਾਂ ਇਟਲੀ ਵਿੱਚ ਰਹਿਣ ਵਾਲੇ 25 ਸਾਲਾ ਡੈਨੀਅਲ ਮਾਰਿਸਕੋ ਨਾਲ ਮੁਲਾਕਾਤ ਹੋਈ ਸੀ।
ਇਹ ਦੋਵੇਂ ਖ਼ੁਦ ਨੂੰ ਇੱਕ-ਦੂਜੇ ਦਾ ਸੋਲਮੇਟ ਮੰਨਦੇ ਹਨ। ਦੇਵੋਂ ਇੱਕਦਮ ਵੱਖਰੇ ਖੇਤਰਾਂ ਨਾਲ ਸਬੰਧਤ ਹਨ। ਫਿਰ ਵੀ ਇਨ੍ਹਾਂ ਦੇ ਪਿਆਰ ਵਿੱਚ ਕੋਈ ਕਸਰ ਨਹੀਂ ਹੈ।
ਇਹ ਦੋ ਪ੍ਰੇਮੀ ਇੱਕ-ਦੂਜੇ ਦੀ ਭਾਸ਼ਾ ਨਹੀਂ ਸਮਝਦੇ ਪਰ ਇੱਕ-ਦੂਜੇ ਨੂੰ ਬੇਤਹਾਸ਼ਾ ਪਿਆਰ ਕਰਦੇ ਹਨ।
ਪਿਆਰ ਕਿਤੇ ਵੀ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ਲਈ ਸ਼ਬਦਾਂ ਦੀ ਲੋੜ ਨਹੀਂ ਪੈਂਦੀ। ਇਸ ਗੱਲ ਨੂੰ ਇੱਕ ਪ੍ਰੇਮੀ ਜੋੜੇ ਨੇ ਸੱਚ ਸਾਬਤ ਕਰ ਦਿੱਤਾ ਹੈ।