ਅਪਰਾਧੀ ਨੇ ਅਦਾਲਤ 'ਚ ਜ਼ਹਿਰ ਪੀ ਕੇ ਦਿੱਤੀ ਜਾਨ
ਏਬੀਪੀ ਸਾਂਝਾ | 01 Dec 2017 10:05 AM (IST)
1
ਅਦਾਲਤ ਵੱਲੋਂ ਸਜ਼ਾ ਬਰਕਰਾਰ ਦੇ ਫ਼ੈਸਲੇ ਤੋਂ ਬਾਅਦ ਸਲੋਬੋਦਾਨ ਨੇ ਸ਼ੀਸ਼ੀ 'ਚੋਂ ਕੋਈ ਤਰਲ ਪਦਾਰਥ ਮੂੰਹ 'ਚ ਪਾ ਲਿਆ ਅਤੇ ਕਿਹਾ ਕਿ ਉਸਨੇ ਜ਼ਹਿਰ ਪੀ ਲਈ ਹੈ।
2
ਨੀਦਰਲੈਂਡ ਦੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੁਣਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ।
3
ਦ ਹੇਗ: ਬੋਸਨੀਆ ਦੇ ਸਾਬਕਾ ਫ਼ੌਜੀ ਕਮਾਂਡਰ ਅਤੇ ਜੰਗੀ ਅਪਰਾਧੀ ਸਲੋਬੋਦਾਨ ਪ੍ਰਾਲਿਏਕ ਨੇ ਕੌਮਾਂਤਰੀ ਅਦਾਲਤ 'ਚ ਸੁਣਵਾਈ ਦੌਰਾਨ ਜ਼ਹਿਰ ਪੀ ਲਿਆ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ।
4
ਸਲੋਬੋਦਾਨ ਨੂੰ ਬੋਸਨੀਆ ਖਾਨਾ ਜੰਗੀ ਅਪਰਾਧਾਂ ਲਈ 2013 'ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਖ਼ਿਲਾਫ਼ ਆਖਰੀ ਅਪੀਲ 'ਤੇ ਸੁਣਵਾਈ ਹੋ ਰਹੀ ਸੀ।
5
ਪ੍ਰਾਲਿਏਕ ਬੋਸਨੀਆ ਯੋਏਸ਼ੀਆ ਦੇ ਉਨ੍ਹਾਂ ਛੇ ਸਿਆਸਤਦਾਨਾਂ ਅਤੇ ਫ਼ੌਜੀ ਅਧਿਕਾਰੀਆਂ 'ਚ ਸ਼ਾਮਿਲ ਸੀ ਜਿਨ੍ਹਾਂ ਦਾ ਮਾਮਲਾ ਕੌਮਾਂਤਰੀ ਅਪਰਾਧ ਅਦਾਲਤ 'ਚ ਚੱਲ ਰਿਹਾ ਸੀ।