ਪਹਿਲੀ ਬਾਰ ਪੰਜਾਬਣ ਬਣੀ ਅਮਰੀਕਾ ਵਿੱਚ ਮੇਅਰ
ਜਿਕਰਯੋਗ ਹੈ ਕਿ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਸਿੱਖ ਮੇਅਰ ਹਨ, ਪਰ ਪ੍ਰੀਤ ਢਡਵਾਲ ਅਮਰੀਕਾ ਵਿੱਚ ਪਹਿਲੀ ਸਿੱਖ ਔਰਤ ਹੈ, ਜਿਸ ਨੂੰ ਮੇਅਰ ਚੁਣਿਆ ਗਿਆ ਹੈ। ਪਿੱਛੇ ਜਿਹੇ ਰਵੀ ਭੱਲਾ ਨੂੰ ਨਿਊ ਜਰਸੀ ਰਾਜ ਦੇ ਹੋਬੋਕੇਨ ਸ਼ਹਿਰ ਦਾ ਮੇਅਰ ਚੁਣਿਆ ਗਿਆ ਸੀ।
ਸਿੱਖ ਕੁਲੀਸ਼ਨ ਦੇ ਜੈਦੀਪ ਸਿੰਘ ਨੇ ਕਿਹਾ, ‘ਇਸ ਦੇਸ਼ ਵਿੱਚ ਸਾਡੇ ਧਰਮ ਵਿਚੋਂ ਕਿਸੇ ਦਾ ਸਰਕਾਰੀ ਅਹੁਦੇ ਉਤੇ ਚੁਣੇ ਜਾਣਾ ਬਹੁਤ ਉਤਸ਼ਾਹ ਜਨਕ ਤੇ ਖ਼ੁਸ਼ੀ ਦੀ ਗੱਲ ਹੈ। ਯੂਬਾ ਸਿਟੀ ਖੇਤਰ ਅਮਰੀਕਾ ਦੇ ਸੱਭ ਤੋਂ ਵੱਧ ਸਿੱਖ ਵਸੋਂ ਵਾਲੇ ਖੇਤਰਾਂ ਵਿੱਚੋਂ ਇਕ ਹੈ। ਪੂਰੇ ਅਮਰੀਕਾ ਵਿੱਚ ਸਿੱਖ ਧਰਮ ਵਾਲੇ ਲਗਭਗ 5 ਲੱਖ ਲੋਕ ਰਹਿੰਦੇ ਹਨ।
ਪ੍ਰੀਤ ਢਡਵਾਲ ਨੂੰ 2014 ਵਿੱਚ ਯੂਬਾ ਸਿਟੀ ਕੌਂਸਲ ਦੀ ਮੈਂਬਰ ਚੁਣਿਆ ਗਿਆ ਸੀ ਅਤੇ ਇਸ ਵੇਲੇ ਉਹ ਡਿਪਟੀ ਮੇਅਰ ਹਨ। ਉਹ ਅਪਣੇ ਪਰਵਾਰ ਵਿੱਚ ਪਹਿਲੀ ਵਿਅਕਤੀ ਹੈ, ਜਿਸ ਨੇ ਕਾਲਜ ਤੋਂ ਅੱਗੇ ਦੀ ਪੜ੍ਹਾਈ ਕਰਦਿਆਂ ਗਰੈਜੁਏਸ਼ਨ ਕੀਤੀ ਹੈ।
ਨਿਊ ਯਾਰਕ- ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਦੇ ਯੂਬਾ ਸਿਟੀ ਵਿੱਚ ਪ੍ਰੀਤ ਢਡਵਾਲ ਨੂੰ ਮੇਅਰ ਚੁਣ ਲਿਆ ਗਿਆ ਹੈ। ਇਸ ਤਰ੍ਹਾਂ ਉਹ ਅਮਰੀਕਾ ਵਿੱਚ ਬਣਨ ਵਾਲੀ ਪਹਿਲੀ ਸਿੱਖ ਔਰਤ ਹੋਵੇਗੀ। ਢਡਵਾਲ ਨੂੰ ਕੈਲੇਫ਼ੋਰਨੀਆ ਸਿਟੀ ਕੌਂਸਲ ਨੇ ਨਿਯੁਕਤ ਕੀਤਾ ਹੈ ਅਤੇ ਉਹ 5 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ।