✕
  • ਹੋਮ

ਪੁਲਿਸ ਦਾ ਕਾਰਾ,ਗੁੰਗਾ-ਬੋਲਾ ਬੰਦਾ ਹੀ ਗੋਲੀ ਨਾਲ ਮਾਰਤਾ

ਏਬੀਪੀ ਸਾਂਝਾ   |  23 Sep 2017 10:22 AM (IST)
1

ਗੁਆਂਢੀਆਂ ਨੇ ਦੱਸਿਆ ਕਿ ਮੰਗਲਵਾਰ ਹੋਈ ਇਸ ਗੋਲੀਬਾਰੀ ਦੀ ਘਟਨਾ ਨੂੰ ਰੋਕਣ ਲਈ ਉਨ੍ਹਾਂ ਚੀਕ-ਚੀਕ ਕੇ ਦੱਸਿਆ ਕਿ ਉਹ ਸੁਣ ਨਹੀਂ ਸਕਦਾ, ਪਰ ਪੁਲਸ ਨੇ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਗੁਆਂਢੀ ਜੂਲਿਓ ਰਾਅੋਸ ਨੇ ਪੱਤਰਕਾਰਾਂ ਨੂੰ ਕਿਹਾ, ‘ਜਿਵੇਂ ਪੁਲਸ ਨੇ ਬੰਦੂਕ ਤਾਣੀ, ਅਸੀਂ ਸਾਰਿਆਂ ਨੇ ਪੁਲਸ ਨੂੰ ਗੋਲੀ ਨਾ ਚਲਾਉਣ ਲਈ ਕਿਹਾ।’ ਪੁਲਸ ਦੇ ਉੱਥੇ ਪਹੁੰਚਣ ਉੱਤੇ ਸਾਨਚੇਜ ਨੇ ਆਪਣੇ ਸੱਜੇ ਹੱਥ ਵਿਚ ਦੋ ਫੁੱਟ ਲੰਬਾ ਧਾਤ ਦਾ ਪਾਈਪ ਫੜਿਆ ਹੋਇਆ ਸੀ, ਜਿਸ ਵਿਚ ਚਮੜਾ ਲੱਗਿਆ ਹੋਇਆ ਸੀ।

2

ਸ਼ਿਕਾਗੋ- ਅਮਰੀਕਾ ਦੇ ਓਕਲਾਹੋਮਾ ਦੀ ਪੁਲਸ ਇਕ ਗੂੰਗੇ ਬਹਿਰੇ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਕੇਸ ਵਿਚ ਜਾਂਚ ਹੇਠ ਆ ਗਈ ਹੈ। ਮ੍ਰਿਤਕ ਦੇ ਗੁਆਂਢੀਆਂ ਨੇ ਪੁਲਸ ਨੂੰ ਕਿਹਾ ਸੀ ਕਿ ਸੰਬੰਧਿਤ ਵਿਅਕਤੀ ਗੂੰਗਾ ਬਹਿਰਾ ਹੈ, ਪਰ ਦੋਸ਼ ਹੈ ਕਿ ਇਸ ਦੇ ਬਾਵਜੂਦ ਪੁਲਸ ਨੇ ਉਸ ਨੂੰ ਗੋਲੀ ਮਾਰ ਦਿੱਤੀ।

3

ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਾ ਕਿ ਉਹ ਕੋਈ ਹਥਿਆਰ ਲੈ ਕੇ ਜਾ ਰਿਹਾ ਹੈ। ਜਦੋਂ ਪੁਲਸ ਅਧਿਕਾਰੀ ਨੇ ਸਾਨਚੇਜ ਦੇ ਪਾਈਪ ਸੁੱਟਣ ਦਾ ਆਦੇਸ਼ ਦਿੱਤਾ ਤਾਂ ਉਸ ਨੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਇਸ ਉੱਤੇ ਲੈਫਟੀਨੈਂਟ ਮੈਥਿਊ ਲਿੰਡਸੇ ਤੇ ਸਾਰਜੈਂਟ ਕ੍ਰਿਸਟੋਫਰ ਨੇ ਵੱਖ-ਵੱਖ ਗੋਲੀ ਚਲਾਈ, ਜਿਸ ਨਾਲ ਮੌਕੇ ਉੱਤੇ ਸਾਨਚੇਜ ਦੀ ਮੌਤ ਹੋ ਗਈ। ਘਟਨਾ ਮਗਰੋਂ ਹੁਣ ਲੋਕਾਂ ਵਿਚ ਗੁੱਸਾ ਹੈ ਅਤੇ ਮੀਡੀਆ ਵਿਚ ਵੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਗਈ ਹੈ।

4

ਪੁਲਸ ਅਧਿਕਾਰੀ ਓਕਲਾਹੋਮਾ ਵਿਚ ਮੈਗਡਾਇਲ ਸਾਨਚੇਜ ਦੇ ਘਰ ਉਸ ਦੇ ਪਿਤਾ ਦੀ ਤਲਾਸ਼ ਕਰਨ ਗਏ ਸਨ। ਉਹ ਹਿੱਟ ਐਂਡ ਰਨ ਕਾਰ ਹਾਦਸੇ ਦੇ ਇਕ ਕੇਸ ਵਿਚ ਦੋਸ਼ੀ ਸੀ। ਲੋਕਾਂ ਨੇ ਦੱਸਿਆ ਕਿ ਪੁਲਸ ਨੇ ਉਸ ਵਿਅਕਤੀ ਦੇ 35 ਸਾਲਾ ਬੇਟੇ ਨੂੰ ਗੋਲੀ ਮਾਰ ਦਿੱਤੀ, ਜਿਹੜਾ ਨਾ ਤਾਂ ਸੁਣ ਸਕਦਾ ਸੀ ਤੇ ਨਾ ਬੋਲ ਸਕਦਾ ਸੀ।

  • ਹੋਮ
  • ਵਿਸ਼ਵ
  • ਪੁਲਿਸ ਦਾ ਕਾਰਾ,ਗੁੰਗਾ-ਬੋਲਾ ਬੰਦਾ ਹੀ ਗੋਲੀ ਨਾਲ ਮਾਰਤਾ
About us | Advertisement| Privacy policy
© Copyright@2025.ABP Network Private Limited. All rights reserved.