'ਮਾਰਿਆ' ਨੇ ਢਾਹਿਆ ਕਹਿਰ, ਹਨ੍ਹੇਰੇ 'ਚ ਡੁੱਬੇ 33 ਲੱਖ ਲੋਕ
ਪਿਊਟਰੋ ਰਿਕੋ, ਕੁਲੇਬ੍ਰਾ ਤੇ ਵਿਕੇਕਸ, ਡੋਮਿਨਿਕ ਰਿਪਬਲਿਕ ਦੇ ਕਾਬੋ ਐਂਗਾਨੋ ਤੋਂ ਪਿਊਟਰੋ ਪਲਾਟਾ ਤਕ, ਤੁਰਕ ਐਂਡ ਕੈਕੋਸ ਟਾਪੂਆਂ ਤਕ ਤੂਫ਼ਾਨ ਬਾਰੇ ਅਲਰਟ ਜਾਰੀ ਕੀਤਾ ਹੋਇਆ ਹੈ।
Download ABP Live App and Watch All Latest Videos
View In Appਇਸ ਦੀ ਰਫ਼ਤਾਰ ਵਿੱਚ ਅੱਜ ਰਾਤ ਤਕ ਘੱਟ ਹੋਣ ਦੀ ਸੰਭਾਵਨਾ ਹੈ।
ਅਮਰੀਕਾ ਦੇ ਕੌਮੀ ਤੂਫ਼ਾਨ ਕੇਂਦਰ (ਐਨ.ਐਚ.ਸੀ.) ਮੁਤਾਬਕ, ਮਾਰਿਆ ਪੱਛਮ-ਉੱਤਰ ਵੱਲ ਵਧਣਾ ਜਾਰੀ ਰੱਖੇਗਾ।
ਇਹ ਅਮਰੀਕੀ ਖੇਤਰ ਹੈ, ਇੱਥੇ 33 ਲੱਖ ਲੋਕ ਵੱਸਦੇ ਹਨ। ਤੂਫ਼ਾਨ 'ਮਾਰਿਆ' ਚੌਥੀ ਸ਼੍ਰੇਣੀ ਦਾ ਤੂਫ਼ਾਨ ਹੈ।
ਤੂਫ਼ਾਨ 'ਮਾਰਿਆ' ਨੇ ਬੀਤੇ ਬੁੱਧਵਾਰ ਪਿਊਟਰੋ ਰਿਕੋ ਵਿੱਚ ਦਸਤਕ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬਹੁਤੀ ਜਾਣਕਾਰੀ ਤਾਂ ਨਹੀਂ, ਉਹ ਦੱਖਣੀ-ਪੂਰਬੀ ਹਿੱਸੇ ਤੋਂ ਕੱਟੇ ਹੋਏ ਹਨ।
ਗਵਰਨਰ ਨੇ ਦੱਸਿਆ ਕਿ ਤੁਫਾਨ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਇਸ ਤੁਫ਼ਾਨ ਨਾਲ ਕਾਫੀ ਨੁਕਸਾਨ ਹੋਇਆ ਹੈ।
ਰੋਸੇਲੋ ਨੇ ਕਿਹਾ ਕਿ ਪਿਊਟਰੋ ਲੰਮੇ ਅਰਸੇ ਤੋਂ ਮੰਦੀ ਦੀ ਮਾਰ ਤੋਂ ਜੂਝ ਰਿਹਾ ਹੈ। ਇਹ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਇੱਥੋਂ ਦਾ ਪਾਵਰ ਗਰਿੱਡ ਵੀ ਪੁਰਾਣਾ ਤੇ ਕਮਜ਼ੋਰ ਹੈ।
ਗਵਰਨਰ ਰਿਕਾਡਰੇ ਰੋਸੇਲੋ ਨੇ ਦੱਸਿਆ ਕਿ ਪੂਰੀ ਬਿਜਲੀ ਪ੍ਰਣਾਲੀ ਠੱਪ ਹੋ ਗਈ ਹੈ।
ਪਿਊਟਰੋ ਰਿਕੋ ਵਿੱਚ ਸ਼ਕਤੀਸ਼ਾਲੀ ਤੂਫ਼ਾਨ 'ਮਾਰਿਆ' ਨੇ ਦਸਤਕ ਦੇਣ ਤੋਂ ਬਾਅਦ ਬਿਜਲੀ ਸਪਲਾਈ ਠੱਪ ਕਰ ਦਿੱਤੀ ਹੈ।
- - - - - - - - - Advertisement - - - - - - - - -