ਮੈਕਸੀਕੋ ਵਿੱਚ ਭੁਚਾਲ ਨਾਲ ਮੌਤਾਂ ਦੀ ਗਿਣਤੀ 250 ਤੋਂ ਵੱਧ
ਗੁਟੇਰੇਸ ਦੇ ਬੁਲਾਰੇ ਸਟੀਫੈਨ ਦੁਜਾਰਿਕ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਭੁਚਾਲ ਦੇਸ਼ ਵਿੱਚ ਦੋ ਹਫ਼ਤੇ ਪਹਿਲਾਂ ਆਏ ਭੁਚਾਲ ਪਿੱਛੋਂ ਇੱਕ ਹੋਰ ਭੁਚਾਲ ਆ ਗਿਆ ਹੈ, ਜਿਸ ਕਾਰਨ ਪਹਿਲਾਂ ਹੀ ਵੱਡੇ ਪੱਧਰ ਉੱਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
Download ABP Live App and Watch All Latest Videos
View In Appਯੂ ਐੱਨ ਸੈਕਟਰੀ ਜਨਰਲ ਏਂਟੋਨੀਓ ਗੁਟੇਰੇਸ ਨੇ ਮੈਕਸੀਕੋ ਵਿੱਚ ਭੁਚਾਲ ਕਾਰਨ ਮਚੀ ਤਬਾਹੀ ਉੱਤੇ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਯੂ ਐੱਨ ਉਸ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਤਬਾਹੀ ਦੇ ਬਾਅਦ ਮੈਕਸੀਕੋ ਹਵਾਈ ਅੱਡੇ ਤੋਂ ਥੋੜੀ ਦੇਰ ਲਈ ਉਡਾਣਾਂ ਰੋਕ ਦਿੱਤੀਆਂ ਗਈਆਂ ਅਤੇ ਪੂਰੇ ਸ਼ਹਿਰ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।
ਹੁਣ ਦਾ ਭੁਚਾਲ 1985 ਦੇ ਮਾਰੂ ਭੁਚਾਲ ਦੀ 32ਵੀਂ ਬਰਸੀ ਮੌਕੇ ਆਇਆ ਹੈ। ਉਸ ਵੇਲੇ ਇਸੇ ਦਿਨ ਭੁਚਾਲ ਨੇ ਤਬਾਹੀ ਮਚਾਈ ਸੀ। ਇਸ ਮੰਗਲਵਾਰ ਨੂੰ ਭੁਚਾਲ ਦੇ ਝਟਕੇ ਉਸ ਵੇਲੇ ਮਹਿਸੂਸ ਕੀਤੇ ਗਏ, ਜਦੋਂ ਮੈਕਸੀਕੋ ਸਿਟੀ ਵਿੱਚ ਲੋਕ ਭੁਚਾਲ ਦੌਰਾਨ ਬਚਾਅ ਦਾ ਅਭਿਆਸ ਕਰ ਰਹੇ ਸਨ।
ਇਸ ਸ਼ਕਤੀਸ਼ਾਲੀ ਭੁਚਾਲ ਨਾਲ ਹੋਈ ਤਬਾਹੀ ਨੇ ਸਾਲ 1985 ਦੇ ਸ਼ਕਤੀਸ਼ਾਲੀ ਭੁਚਾਲ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਉਸ ਵੇਲੇ ਭੁਚਾਲ ਨਾਲ ਕਰੀਬ 10,000 ਲੋਕਾਂ ਦੀ ਮੌਤ ਹੋ ਗਈ ਸੀ।
ਅਮਰੀਕੀ ਭੂਮੀ-ਵਿਗਿਆਨ ਸਰਵੇ ਮੁਤਾਬਕ ਭੁਚਾਲ ਦੀ ਡੂੰਘਾਈ 51 ਕਿਲੋਮੀਟਰ ਸੀ। ਹਾਲੇ ਦੋ ਹਫ਼ਤੇ ਪਹਿਲਾਂ ਵੀ ਮੈਕਸੀਕੋ ਵਿੱਚ ਭੁਚਾਲ ਆਇਆ ਸੀ, ਜਿਸ ਵਿੱਚ ਘੱਟੋ ਘੱਟ 98 ਵਿਅਕਤੀਆਂ ਦੀ ਮੌਤ ਹੋ ਗਈ ਤੇ ਮਾਲੀ ਨੁਕਸਾਨ ਵੀ ਕਾਫ਼ੀ ਹੋਇਆ ਸੀ।
ਮੈਕਸੀਕੋ ਸਿਟੀ ਦੇ ਮੇਅਰ ਨੇ ਦੱਸਿਆ ਕਿ ਭੁਚਾਲ ਨਾਲ ਸ਼ਹਿਰ ਦੀਆਂ 44 ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆ ਗਈਆਂ, ਜਿਨ੍ਹਾਂ ਵਿੱਚ ਇਕ ਪ੍ਰਾਇਮਰੀ ਸਕੂਲ ਹੈ ਤੇ ਕਈ ਮਕਾਨ ਢਹਿ ਗਏ ਹਨ।
ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਤੇ ਬਚਾਅ ਕਰਮੀਆਂ ਨੂੰ ਭੇਜਿਆ ਗਿਆ ਹੈ। ਕਈ ਲੋਕਾਂ ਨੂੰ ਮਲਬੇ ਵਿੱਚੋਂ ਜਿਊਂਦੇ ਕੱਢਿਆ ਗਿਆ ਹੈ।
ਮੈਕਸੀਕੋ ਸਿਟੀ ਦੇ ਦੱਖਣੀ ਹਿੱਸੇ ਵਿੱਚ ਇਸ ਸਕੂਲ ਦੀਆਂ ਤਿੰਨ ਮੰਜ਼ਿਲਾਂ ਢਹਿ ਗਈਆਂ ਤੇ ਸਕੂਲੀ ਵਿਦਿਆਰਥੀ ਅਤੇ ਟੀਚਰ ਇਸ ਦੇ ਹੇਠਾਂ ਫਸ ਗਏ।
ਇਸ ਸੰਬੰਧ ਵਿੱਚ ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨੀਤੋ ਨੇ ਦੱਸਿਆ ਕਿ ਕੋਆਪਾ ਨੇੜੇ ਇਕ ਸਕੂਲ ਦੇ 20 ਤੋਂ ਵੱਧ ਬੱਚਿਆਂ ਤੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਬੱਚੇ ਅਤੇ 12 ਹੋਰ ਵਿਅਕਤੀ ਲਾਪਤਾ ਹਨ।
ਰਿਕਟਰ ਪੈਮਾਨੇ ਉੱਤੇ ਭੁਚਾਲ ਦੀ ਤੀਬਰਤਾ 7.1 ਮਾਪੀ ਗਈ। ਭੁਚਾਲ ਕਾਰਨ ਮੈਕਸੀਕੋ ਸਿਟੀ, ਮੋਰਲਿਓਸ, ਗੁਏਰੀਓ ਅਤੇ ਪੁਏਬਲਾ ਰਾਜਾਂ ਵਿੱਚ ਤਬਾਹੀ ਹੋਈ ਹੈ।
ਮੈਕਸੀਕੋ ਸਿਟੀ: ਮੈਕਸੀਕੋ ਵਿੱਚ ਅੱਜ ਆਏ ਸ਼ਕਤੀਸ਼ਾਲੀ ਭੁਚਾਲ ਕਾਰਨ ਘੱਟੋ ਘੱਟ 250 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 21 ਸਕੂਲੀ ਬੱਚੇ ਵੀ ਸਨ। ਇਹ ਬੱਚੇ ਭੁਚਾਲ ਕਾਰਨ ਢਹਿ ਗੋਈ ਇਕ ਸਕੂਲੀ ਇਮਾਰਤ ਹੇਠਾਂ ਆ ਜਾਣ ਨਾਲ ਮਾਰੇ ਗਏ।
- - - - - - - - - Advertisement - - - - - - - - -