✕
  • ਹੋਮ

ਲੜਕੀ ਨੂੰ ਡਾਂਸ ਕਰਨੋਂ ਰੋਕਿਆ ਤਾਂ ਗਲੀ-ਮਹੱਲਿਆਂ 'ਚ ਨੱਚੀਆਂ ਇਰਾਨ ਦੀਆਂ ਔਰਤਾਂ

ਏਬੀਪੀ ਸਾਂਝਾ   |  12 Jul 2018 01:08 PM (IST)
1

'dancing isn't a crime' ਹੈਸ਼ਟੈਗ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਹੁਣ ਤੱਕ ਇਰਾਨ 'ਚ ਰਹਿਣ ਵਾਲੀਆਂ ਹਜ਼ਾਰਾਂ ਮਹਿਲਾਵਾਂ ਨੇ ਆਪਣੇ ਵੀਡੀਓ ਸ਼ੇਅਰ ਕੀਤੇ ਹਨ।

2

ਗ੍ਰਿਫਤਾਰ ਕੀਤੀ ਗਈ ਲੜਕੀ ਮੇਦੇਹ ਨੂੰ ਸੋਸ਼ਲ ਮੀਡੀਆ 'ਤੇ ਪੂਰਾ ਸਮਰਥਨ ਮਿਲ ਰਿਹਾ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮਹਿਲਾਵਾਂ ਦਾ ਇਹ ਅਨੋਖਾ ਪ੍ਰਦਰਸ਼ਨ ਕਿੰਨਾ ਅਸਰਦਾਰ ਹੋਵੇਗਾ।

3

ਮਹਿਲਾਵਾਂ ਇਹ ਜਾਣਨ ਦੇ ਬਾਵਜੂਦ ਕਿ ਇਰਾਨ 'ਚ ਜਨਤਕ ਥਾਵਾਂ 'ਤੇ ਅਜਿਹਾ ਕਰਨਾ ਕਾਨੂੰਨੀ ਜ਼ੁਰਮ ਹੈ। ਇਸ ਦੇ ਬਾਵਜੂਦ ਉਹ ਲੜਕੀ ਦੀ ਗ੍ਰਿਫਤਾਰੀ ਦਾ ਆਪਣੇ ਢੰਗ ਨਾਲ ਵਿਰੋਧ ਕਰ ਰਹੀਆਂ ਹਨ।

4

ਹਾਲਾਂਕਿ ਇਰਾਨ 'ਚ ਸੋਸ਼ਲ ਸਾਈਟ ਬੈਨ ਹੈ ਪਰ ਉੱਥੋਂ ਦੇ ਲੋਕ ਪ੍ਰੌਕਸੀ ਸਰਵਰ ਦਾ ਸਹਾਰਾ ਲੈ ਕੇ ਇਨ੍ਹਾਂ ਸਾਈਟਸ ਤੱਕ ਪਹੁੰਚਦੇ ਹਨ। ਦੁਨੀਆਂ ਦੇ ਦੂਜੇ ਦੇਸ਼ਾਂ 'ਚ ਰਹਿਣ ਵਾਲੀਆਂ ਇਰਾਨ ਦੀਆਂ ਮਹਿਲਾਵਾਂ ਵੀ ਇਸ ਪ੍ਰਦਰਸ਼ਨ 'ਚ ਹਿੱਸਾ ਲੈ ਰਹੀਆਂ ਹਨ।

5

ਇਸ ਘਟਨਾ ਦੇ ਵਿਰੋਧ 'ਚ ਮਹਿਲਾਵਾਂ ਸੜਕਾਂ 'ਤੇ ਡਾਂਸ ਕਰ ਰਹੀਆਂ ਹਨ ਤੇ ਵੀਡੀਓ ਵੀ ਬਣਾ ਰਹੀਆਂ ਹਨ। ਇਸ ਵੀਡੀਓ ਨੂੰ ਮਹਿਲਾਵਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕਰ ਰਹੀਆਂ ਹਨ।

6

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਵੀਡੀਓ 'ਚ ਹੋਜਾਬਰੀ ਨੇ ਹਿਜਾਬ ਜਾਂ ਸਕਾਰਫ ਨਹੀਂ ਪਹਿਨਿਆ ਸੀ ਤੇ ਤੰਗ ਡਰੈੱਸ ਪਹਿਨੀ ਹੋਈ ਸੀ ਜਦਕਿ ਇਰਾਨ 'ਚ ਮਹਿਲਾਵਾਂ ਦੇ ਕੱਪੜਿਆਂ ਨੂੰ ਲੈ ਕੇ ਕਾਫੀ ਸਖਤੀ ਹੈ। ਇਸੇ ਵਜ੍ਹਾ ਕਾਰਨ ਇਰਾਨ ਕਾਨੂੰਨ ਮੁਤਾਬਕ ਸੱਭਿਆਚਾਰ ਦਾ ਹਵਾਲਾ ਦੇ ਕੇ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

7

ਦਰਅਸਲ ਮੇਦੇਹ ਹੋਜਾਬਰੀ ਨਾਂ ਦੀ ਇੱਕ ਲੜਕੀ ਨੂੰ ਵੈਸਟਰਨ ਮਿਊਜ਼ਿਕ 'ਤੇ ਡਾਂਸ ਕਰਨ ਤੇ ਉਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ 'ਚ ਇਰਾਨ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ। ਇਸ ਘਟਨਾ ਖਿਲਾਫ ਇਰਾਨ ਦੀਆਂ ਮਹਿਲਾਵਾਂ ਨੇ ਅਨੋਖੇ ਅੰਦਾਜ਼ 'ਚ ਪ੍ਰਦਰਸ਼ਨ ਵਿੱਢਿਆ ਹੋਇਆ ਹੈ।

8

ਮੌਜੂਦਾ ਹਾਲਾਤ 'ਚ ਜਦੋਂ ਸਮੁੱਚੀ ਦੁਨੀਆਂ 'ਚ ਮਹਿਲਾ ਸਸ਼ਕਤੀਕਰਨ ਦਾ ਝੰਡਾ ਬੁਲੰਦ ਹੋ ਰਿਹਾ ਹੈ ਤਾਂ ਅਜਿਹੇ 'ਚ ਮੁਸਲਿਮ ਬਹੁ-ਗਿਣਤੀ ਦੇਸ਼ ਇਰਾਨ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।

  • ਹੋਮ
  • ਵਿਸ਼ਵ
  • ਲੜਕੀ ਨੂੰ ਡਾਂਸ ਕਰਨੋਂ ਰੋਕਿਆ ਤਾਂ ਗਲੀ-ਮਹੱਲਿਆਂ 'ਚ ਨੱਚੀਆਂ ਇਰਾਨ ਦੀਆਂ ਔਰਤਾਂ
About us | Advertisement| Privacy policy
© Copyright@2025.ABP Network Private Limited. All rights reserved.