ਅਮਰੀਕਾ ’ਚ ਸੋਕੇ ਤੇ ਭੁੱਖਮਰੀ ਦਾ ਕਹਿਰ, 200 ਘੋੜਿਆਂ ਦੀ ਮੌਤ
ਏਬੀਪੀ ਸਾਂਝਾ | 07 May 2018 12:23 PM (IST)
1
ਇਸੇ ਇਲਾਕੇ ਵਿੱਚ ਮਹਿਲਾ ਇੱਕ ਘੋੜੇ ਦੇ ਬੱਚੇ ਨੂੰ ਪਾਣੀ ਪਿਲਾਉਂਦੀ ਹੋਈ।
2
ਬਿਆਨ ਮੁਤਾਬਕ ਘੋੜਿਆਂ ਦੇ ਮ੍ਰਿਤਕ ਸਰੀਰਾਂ ਨੂੰ ਜਲ਼ਦੀ ਨਸ਼ਟ ਕਰਨ ਲਈ ਉਨ੍ਹਾਂ ’ਤੇ ਹਾਈਡਰੇਟ ਚੂਨਾ ਛਿੜਕਿਆ ਜਾਵੇਗਾ ਤੇ ਉਨ੍ਹਾਂ ਨੂੰ ਘਟਨਾ ਵਾਲੇ ਸਥਾਨ ’ਤੇ ਹੀ ਦਫ਼ਨ ਕੀਤਾ ਜਾਵੇਗਾ।
3
ਨਵਾਜੋ ਨੇਸ਼ਨ ਮੁਖੀ ਜੋਨਾਥਨ ਨੇਜ਼ ਨੇ ਜਾਰੀ ਬਿਆਨ ’ਚ ਕਿਹਾ ਕਿ ਇਹ ਜਾਨਵਰ ਜਿਉਂਦੇ ਰਹਿਣ ਲਈ ਪਾਣੀ ਤਲਾਸ਼ ਰਹੇ ਸੀ। ਇਸੇ ਦੌਰਾਨ ਘੋੜੇ ਮਿੱਟੀ ਵਿੱਚ ਧਸ ਗਏ ਤੇ ਕਮਜ਼ੋਰ ਹੋਣ ਦੀ ਵਜ੍ਹਾ ਕਾਰਨ ਆਪਣੇ ਆਪ ਨੂੰ ਮਿੱਟੀ ’ਚੋਂ ਬਾਹਰ ਨਹੀਂ ਕੱਢ ਸਕੇ।
4
ਸੀਐਨਐਨ ਦੀ ਰਿਪੋਰਟ ਮੁਤਾਬਕ ਨਵਾਤੋ ਜਨਜਾਤ ਵਾਲੇ ਇਲਾਕੇ ਵਿੱਚ ਸਥਿਤ ਗਰੇ ਮਾਊਂਟੇਨ ਦੇ ਸਟਾਕ ਤਲਾਬ ਦੀ ਮਿੱਟੀ ਵਿੱਚ ਕੁਝ ਘੋੜੇ ਗਰਦਨ ਤਕ ਅੰਦਰ ਧਸੇ ਹੋਏ ਸੀ।
5
ਐਰੀਜ਼ੋਨਾ: ਅਮਰੀਕਾ ਦੇ ਐਰੀਜ਼ੋਨਾ ਵਿੱਚ ਤਕਰੀਬਨ 200 ਘੋੜੇ ਮਰੇ ਹੋਏ ਵੇਖੇ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘੋੜਿਆਂ ਦੀ ਮੌਤ ਸੋਕੇ ਤੇ ਭੁੱਖਮਰੀ ਕਾਰਨ ਹੋਈ ਲੱਗਦੀ ਹੈ।