ਪਾਣੀ ਹੇਠਾਂ ਬਹਿ ਕੇ ਰੋਟੀ ਖਾਣ ਤੇ ਰੁਕਣ ਲਈ ਖੁੱਲ੍ਹਿਆ ਵਿਸ਼ੇਸ਼ ਹੋਟਲ, ਪਰ ਬਿਲ ਵੇਖ ਉੱਡ ਜਾਣਗੇ ਹੋਸ਼
ਵੇਖੋ ਹੋਰ ਤਸਵੀਰਾਂ।
ਦੱਸ ਦੇਈਏ ਕਿ ਦੁਨੀਆ ਦੇ ਕੁਝ ਹੀ ਦੇਸ਼ਾਂ ਵਿੱਚ ਪਾਣੀ ਦੇ ਹੇਠਾਂ ਰੈਸਟੋਰੈਂਟ ਬਣਾਏ ਗਏ ਹਨ।
ਕੁਝ ਮੀਡੀਆ ਰਿਪੋਰਟਾਂ ਮੁਕਾਬਕ ਇਸ ਹੋਟਲ ਨੂੰ ਬਣਾਉਣ ਲਈ 108 ਕਰੋੜ ਦਾ ਖ਼ਰਚ ਆਇਆ ਹੈ।
ਰੈਸਟੋਰੈਂਟ ਦੀਆਂ ਕੰਧਾਂ ਕੱਚ ਦੀਆਂ ਬਣਾਈਆਂ ਗਈਆਂ ਹਨ। ਇਸ ਨਾਲ ਇੱਥੇ ਆਉਣ ਵਾਲੇ ਲੋਕ ਆਸਾਨੀ ਨਾਲ ਸਮੁੰਦਰੀ ਜੀਵ ਵੇਖ ਸਕਦੇ ਹਨ।
ਇਸ ਰੈਸਟੌਰੈਂਟ ਦੀ ਲੰਬਾਈ 40 ਮੀਟਰ ਹੈ। ਇਸ ਦਾ ਪਿਛਲਾ ਹਿੱਸਾ ਸਮੁੰਦਰੀ ਤਲ ਤੋਂ 5 ਮੀਟਰ ਦੀ ਗਹਿਰਾਈ ਵਿੱਚ ਬਣਾਇਆ ਗਿਆ ਹੈ।
ਇਸ ਹਿਸਾਬ ਨਾਲ ਇੱਕ ਰਾਤ ਦਾ ਕਿਰਾਇਆ 36 ਲੱਖ ਰੁਪਏ ਦੇ ਆਸ-ਪਾਸ ਬਣਦਾ ਹੈ। ਹਾਲਾਂਕਿ 4 ਦਿਨਾਂ ਦਾ ਪੂਰਾ ਪੈਕੇਜ ਲੈਣਾ ਪਏਗਾ।
ਇੱਥੇ ਚਾਰ ਰਾਤਾਂ ਲਈ ਠਹਿਰਣ ਦਾ ਕਿਰਾਇਆ 1.4 ਕਰੋੜ ਰੁਪਏ ਹੈ। ਇੱਥੇ ਆਉਣ ਲਈ ਗਾਹਕ ਨੂੰ ਪੂਰਾ ਪੈਕੇਜ ਲੈਣਾ ਪਏਗਾ।
‘ਮਾਰੂਕਾ’ ਨਾਂ ਦੇ ਇਸ ਰੈਸਟੋਰੈਂਟ ਵਿੱਚ 40 ਪ੍ਰਹੁਣਿਆਂ ਦੇ ਰੁਕਣ ਦੀ ਵੀ ਵਿਵਸਥਾ ਕੀਤੀ ਗਈ ਹੈ।
ਨਾਰਵੇ ਵਿੱਚ ਯੂਰੋਪ ਦੇ ਪਹਿਲੇ ਅੰਡਰਵਾਟਰ ਰੇਸਤਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਬੈਲੀ ਵਿੱਚ ਬਣੇ ਇਸ ਰੇਸਤਰਾਂ ਵਿੱਚ ਇੱਕੋ ਵੇਲੇ 100 ਜਣੇ ਬੈਠ ਕੇ ਖਾਣਾ ਖਾ ਸਕਦੇ ਹਨ। ਇਸ ਦੇ ਉਦਘਾਟਨ ਵਾਲੇ ਦਿਨ ਹੀ ਇਸ ਵਿੱਚ ਲਗਪਗ 7,000 ਲੋਕਾਂ ਨੇ ਬੁਕਿੰਗ ਕਰਵਾਈ।