ਨਿਊਜ਼ੀਲੈਂਡ ਦੁਖਾਂਤ: ਗੋਲ਼ੀਬਾਰੀ ਪੀੜਤਾਂ ਦੀ ਮਦਦ ਲਈ ਸਿੱਖਾਂ ਨੇ ਖੋਲ੍ਹੇ ਦਰਵਾਜ਼ੇ, ਦੇ ਰਹੇ ਲੰਗਰ ਤੇ ਹੋਰ ਸਹਾਇਤਾ
Download ABP Live App and Watch All Latest Videos
View In Appਜਥੇਬੰਦੀ ਨੇ ਆਪਣੇ ਫੇਸਬੁੱਕ ਪੇਜ ਤੋਂ ਲੋਕਾਂ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਤਕ ਪਹੁੰਚਾਉਣ, ਮ੍ਰਿਤਕ ਦੇਹਾਂ ਨੂੰ ਕਬਰ ਵਿੱਚ ਦਫਨਾਉਣ, ਇਸ ਦੌਰਾਨ ਲੰਗਰ ਲਾਉਣ ਤੇ ਹੋਰ ਕੰਮ-ਕਾਜ ਵਿੱਚ ਉਨ੍ਹਾਂ ਦਾ ਹੱਥ ਵੰਡਾਉਣ ਦੀ ਵੀ ਅਪੀਲ ਕੀਤੀ ਹੈ।
ਵੇਖੋ ਹੋਰ ਤਸਵੀਰਾਂ।
ਇਸ ਦੁਖਦਾਈ ਘਟਨਾ ਬਾਅਦ ਨਿਊਜ਼ੀਲੈਂਡ ਦਾ ਸਿੱਖ ਭਾਈਚਾਰਾ ਹਰ ਤਰੀਕੇ ਨਾਲ ਪੀੜਤਾਂ ਦੀ ਮਦਦ ਕਰ ਰਿਹਾ ਹੈ।
ਦੱਸ ਦੇਈਏ ਕਿ 49 ਜਣਿਆਂ ਦੇ ਕਾਤਲ 28 ਸਾਲਾ ਆਸਟ੍ਰੇਲੀਆਈ ਨਾਗਰਿਕ ਬ੍ਰੈਂਟਨ ਹੈਰਿਸਨ ਟੈਰੰਟ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾ ਰਹੀ ਹੈ।
ਗੁਰੂ ਨਾਨਕ ਫਰੀ ਕਿਚਨ ਇੱਕ ਐਨਜੀਓ ਹੈ ਜੋ ਵੱਖ-ਵੱਖ ਮਨੁੱਖੀ ਸੇਵਾਵਾਂ ਲਈ ਕੰਮ ਕਰਦਾ ਹੈ।
ਆਕਲੈਂਡ ਦੀ ਗੁਰੂ ਨਾਨਕ ਫਰੀ ਕਿਚਨ ਨਾਂਅ ਦੀ ਜਥੇਬੰਦੀ ਦੇ ਸਿੱਖ ਭਾਈ ਹਮਲੇ ਵਿੱਚ ਮ੍ਰਿਤਕ ਦੇਹਾਂ ਨੂੰ ਵਾਰਸਾਂ ਤਕ ਪਹੁੰਚਾਉਣ ਤੋਂ ਲੈਕੇ ਪੀੜਤ ਪਰਿਵਾਰਾਂ ਲਈ ਲੰਗਰ ਦੀ ਸੁਵਿਧਾ ਮੁਹੱਈਆ ਕਰਵਾ ਰਹੇ ਹਨ।
ਜਦੋਂ ਵੀ ਕਿਤੇ ਲੋੜ ਪੈਂਦੀ ਹੈ ਤਾਂ ਸਿੱਖ ਹਮੇਸ਼ਾ ਮਦਦ ਲਈ ਅੱਗੇ ਆਉਂਦੇ ਹਨ।
ਬੀਤੇ ਦਿਨੀਂ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੱਖਣੀ ਦੀਪ ‘ਚ ਮੌਜੂਦ ‘ਅਲ ਨੂਰ’ ਅਤੇ ‘ਲਿਨਵੁਡ’ ਮਸਜਿਦਾਂ ਵਿੱਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਤੇ ਕਈ ਜਖ਼ਮੀ ਹੋ ਗਏ।
- - - - - - - - - Advertisement - - - - - - - - -