20 ਸਾਲਾਂ ਬਾਅਦ ਫਰਾਂਸ ਨੇ ਰਚਿਆ ਇਤਿਹਾਸ
ਦੂਜੀ ਵਾਰ ਫੀਫਾ ਵਰਲਡ ਕੱਪ ਜਿੱਤਣ ਵਾਲੀ ਫਰਾਂਸ ਦੀ ਟੀਮ ਦਾ ਕੋਚ ਦਿਦਿਏਰ ਬਤੌਰ ਖਿਡਾਰੀ ਤੇ ਕੋਚ ਦੇ ਰੂਪ ਵਿੱਚ ਵਰਲਡ ਕੱਪ ਜਿੱਤਣ ਵਾਲਾ ਦੁਨੀਆ ਦਾ ਤੀਜਾ ਸ਼ਖ਼ਸ ਬਣ ਗਿਆ ਹੈ।
Download ABP Live App and Watch All Latest Videos
View In Appਟੂਰਨਾਮੈਂਟ ਵਿੱਚ ਫਰਾਂਸ ਦੇ ਐਮਬਾਪੇ ਨੂੰ ਸਭ ਤੋਂ ਜਵਾਨ ਖਿਡਾਰੀ ਯਾਨੀ ‘ਯੰਗ ਪਲੇਅਰ ਆਫ ਦਿ ਵਰਲਡ ਕੱਪ’ ਦਾ ਖਿਤਾਬ ਦਿੱਤਾ ਗਿਆ। ਕਰੋਏਸ਼ੀਆ ਦੇ ਕਪਤਾਨ ਲੁਕਾ ਨੂੰ ਪਹਿਲਾ ਵਾਰ ਵਿਸ਼ਵ ਕੱਪ ਦੇ ਫਾਈਨਲ ਤਕ ਪੁੱਜਣ ਲਈ ‘ਗੋਲਡਨ ਬਾਲ ਐਵਾਰਡ’ ਮਿਲਿਆ।
ਬੈਲਜੀਅਮ ਦੇ ਗੋਲਕੀਪਰ ਥਿਬਾਊਟ ਨੂੰ ਸ਼ਾਨਦਾਰ ਗੋਲਕੀਪਿੰਗ ਲਈ ਗੋਲਡਨ ਗਲਵਜ਼ ਦਿੱਤੇ ਗਏ। ਉਸ ਨੇ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ, 27 ਬਚਾਅ ਕੀਤੇ।
ਇੰਗਲੈਂਡ ਦੀ ਟੀਮ ਭਾਵੇਂ ਚੌਥੇ ਸਥਾਨ ’ਤੇ ਰਹੀ ਪਰ ਕਪਤਾਨ ਹੈਰੀ ਕੇਨ ਨੇ ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ 6 ਗੋਲ ਕਰ ਕੇ ਗੋਲਡਨ ਬੂਟ ਹਾਸਲ ਕੀਤਾ।
69ਵੇਂ ਮਿੰਟ ਵਿੱਚ ਔਨ ਗੋਲ ਕਰਨ ਵਾਲੇ ਮੇਨਜੁਕਿਚ ਨੇ ਗੋਲ ਕੀਤਾ ਜੋ ਕਰੋਏਸ਼ੀਆ ਲਈ ਕਾਫੀ ਨਹੀਂ ਸੀ।
ਦੂਜੇ ਹਾਫ ਵਿੱਚ ਪਾਲ ਪੋਗਬਾ ਨੇ 59ਵੇਂ ਮਿੰਟ ਵਿੱਚ ਬਾਕਸ ਦੇ ਬਾਹਰ ਗੇਂਦ ਨੂੰ ਨੈੱਟ ਵਿੱਚ ਪਾਉਂਦਿਆਂ ਫਰਾਂਸ ਨੂੰ 3-1 ਦਾ ਵਾਧਾ ਦਵਾਇਆ। 6 ਮਿੰਟ ਬਾਅਦ ਕੀਲਿਅਨ ਨੇ ਫਰਾਂਸ ਨੂੰ 4-1 ਨਾਲ ਅੱਗੇ ਕਰ ਦਿੱਤਾ।
ਈਵਾਨ ਪੇਰੀਸਿਚ ਨੇ 28ਵੇਂ ਮਿੰਟ ਵਿੱਚ ਗੋਲ ਕਰ ਕੇ ਕਰੋਏਸ਼ੀਆ ਨੂੰ 1-1 ਦੀ ਬਰਾਬਰੀ ’ਤੇ ਲਿਆ ਦਿੱਤਾ। ਹਾਲਾਂਕਿ 38ਵੇਂ ਮਿੰਟ ਵਿੱਚ ਫਰਾਂਸ ਨੂੰ ਪੈਨਲਟੀ ਮਿਲੀ ਜਿਸ ਨਾਲ ਉਸ ਦੇ ਸਟਾਰ ਖਿਡਾਰੀ ਐਂਟੋਨੀ ਨੇ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਵਧਾਇਆ।
ਮੈਚ ਦਾ ਪਹਿਲਾ ਗੋਲ ਆਨ ਗੋਲ ਰਿਹਾ। ਕਰੋਏਸ਼ੀਆ ਦਾ ਮਾਰੀਓ ਆਪਣੇ ਹੀ ਗੋਲਪੋਸਟ ਵਿੱਚ ਗੇਂਦ ਮਾਰ ਬੈਠਾ। ਇਹ ਇਸ ਵਰਲਡ ਕੱਪ ਦਾ ਰਿਕਾਰਡ 12ਵਾਂ ਆਨ ਗੋਲ ਸੀ ਤੇ ਇਸ ਗੋਲ ਨਾਲ ਫਰਾਂਸ ਨੇ 1-0 ਦਾ ਵਾਧਾ ਕਰ ਲਿਆ।
ਇਹ ਦੂਜਾ ਮੌਕਾ ਹੈ ਜਦੋਂ ਫਰਾਂਸ ਵਰਲਡ ਕੱਪ ਜਿੱਤਣ ਵਿੱਚ ਸਫਲ ਰਿਹਾ ਹੈ। ਇਸ ਤੋਂ ਪਹਿਲਾਂ 1998 ਵਿੱਚ ਆਪਣੇ ਮੁਲਕ ਵਿੱਚ ਖੇਡਿਆ ਗਿਆ ਵਰਲਡ ਕੱਪ ਜਿੱਤ ਕੇ ਫਰਾਂਸ ਪਹਿਲੀ ਵਾਰ ਚੈਂਪੀਅਨ ਬਣਿਆ ਸੀ।
ਇਸ ਮੈਚ ਵਿੱਚ ਫਰਾਂਸ ਨੇ 4-2 ਨਾਲ ਕਰੋਏਸ਼ੀਆ ਨੂੰ ਮਾਤ ਦੇ ਕੇ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ।
ਰੂਸ ਵਿੱਚ ਕੱਲ੍ਹ ਖੇਡੇ ਗਏ ਗਏ ਫੁੱਟਬਾਲ ਵਿਸ਼ਵ ਕੱਪ ਫਾਈਨਲ ਮੁਕਾਬਲੇ ਵਿੱਚ ਫਰਾਂਸ ਤੇ ਕਰੋਏਸ਼ੀਆ ਵਿਚਾਲੇ ਮੈਚ ਖੇਡਿਆ ਗਿਆ।
- - - - - - - - - Advertisement - - - - - - - - -