ਫ਼ਲਿਸਤੀਨ 'ਗ੍ਰੇਟ ਮਾਰਚ' ਵਿੱਚ ਵਾਪਰੀ ਅਨਹੋਣੀ
ਉਨ੍ਹਾਂ ਕਿਹਾ ਕਿ ਇਜ਼ਰਾਇਲ ਨੇ ਗਲਤ ਕਦਮ ਚੁੱਕਦਿਆਂ ਲੋਕਾਂ ਨੂੰ ਮਾਰਿਆ ਹੈ।
ਇਜ਼ਰਾਇਲ ਮਿਲਟ੍ਰੀ ਦਾ ਕਹਿਣਾ ਹੈ ਕਿ 17,000 ਫ਼ਲਿਸਤੀਨ ਗਜ਼ਾ ਵਿੱਚ 6 ਥਾਵਾਂ 'ਤੇ ਦੰਗਾ ਕਰ ਰਹੇ ਸਨ। ਉਨ੍ਹਾਂ ਟਾਇਰ ਸਾੜ ਕੇ ਇਜ਼ਰਾਇਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ।
ਇਸ ਨੂੰ ਗ੍ਰੇਟ ਮਾਰਚ ਆਫ ਰਿਟਰਜ਼ਨ ਦਾ ਨਾਂਅ ਦਿੱਤਾ ਗਿਆ ਹੈ। ਇਸ ਵਿੱਚ ਔਰਤਾਂ ਅਤੇ ਬੱਚੇ ਵੀ ਭਾਗ ਰਹੇ ਸਨ।
ਇਹ ਪ੍ਰਦਰਸ਼ਨ ਛੇ ਹਫਤਿਆਂ ਤੋਂ ਚੱਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਰਿਫਿਊਜ਼ੀਆਂ ਨੂੰ ਮੁੜ ਪਿੰਡ ਪਰਤਣ ਦਾ ਅਧਿਕਾਰ ਦਿੱਤਾ ਜਾਵੇ।
ਸ਼ਨੀਵਾਰ ਨੂੰ ਪੂਰੇ ਮੁਲਕ ਵਿੱਚ ਸ਼ੋਕ ਦੀ ਲਹਿਰ ਚੱਲ ਰਹੀ ਹੈ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਾਂਤੀਪੂਰਣ ਪ੍ਰਦਰਸ਼ਨ ਸੀ।
ਫ਼ਲਿਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਹਿੰਸਾ ਲਈ ਇਜ਼ਰਾਇਲ ਨੂੰ ਜ਼ੁੰਮੇਵਾਰ ਦੱਸਿਆ ਹੈ।
ਫ਼ਲਿਸਤੀਨ ਮੈਡਿਕਸ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਜ਼ਰਾਇਲੀ ਸੁਰੱਖਿਆ ਫੋਰਸਾਂ ਦੀ ਗੋਲੀਬਾਰੀ ਵਿੱਚ ਘੱਟੋ-ਘੱਟ 16 ਫ਼ਲਿਸਤੀਨ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਜ਼ਖਮੀ ਹਨ।