ਹਰਨਾਮ ਕੌਰ ਦਾ ਨਾਮ ਗਿਨੀਜ਼ ਰਿਕਾਰਡ ’ਚ ਸ਼ਾਮਲ
ਬਹੁਤ ਘੱਟ ਲੋਕ ਹੁੰਦੇ ਹਨ ਜੋ ਕੁਦਰਤ ਦੀ ਕੀਤੀ ਨਾਇਨਸਾਫ਼ੀ ਤੋਂ ਬਾਅਦ ਵੀ ਡੋਲਦੇ ਨਹੀਂ ਅਤੇ ਹਰ ਹਾਲਾਤ ਦਾ ਸਾਹਮਣਾ ਹਰਨਾਮ ਕੌਰ ਵਾਂਗ ਹੱਸਦੇ ਹੋਏ ਹਨ।
ਹਰਨਾਮ ਕੌਰ ਨੇ ਆਪਣੇ ਇਨ੍ਹਾਂ ਵਾਲਾਂ ਨੂੰ ਰੋਕਣ ਲਈ ਕਾਫ਼ੀ ਕੁੱਝ ਕੀਤਾ। ਇੱਕ ਸਮਾਂ ਸੀ ਜਦੋਂ ਉਹ ਹਫ਼ਤੇ ਵਿਚ ਕਈ-ਕਈ ਵਾਰ ਸੇਵਿੰਗ ਕਰਦੀ ਸੀ ਪਰ ਇਸ ਤੋਂ ਤੰਗ ਆ ਕੇ ਇੱਕ ਦਿਨ ਉਸ ਨੇ ਖ਼ੁਦ ਦੀ ਪਛਾਣ ਦਾੜ੍ਹੀ ਵਿਚ ਹੀ ਬਣਾਉਣ ਦਾ ਫ਼ੈਸਲਾ ਕੀਤਾ।
23 ਸਾਲਾ ਹਰਨਾਮ ਨੇ ਹਾਲ ਹੀ ਵਿਚ ਦੁਲਹਨ ਵਾਂਗ ਸਜ ਕੇ ਇੱਕ ਅਨੋਖਾ ਫ਼ੋਟੋ ਸ਼ੂਟ ਕਰਵਾਇਆ ਸੀ, ਜਿਸ ਨੂੰ ਕਾਫ਼ੀ ਲੋਕਾਂ ਨੇ ਪਸੰਦ ਕੀਤਾ ਸੀ। ਹੁਣ ਹਰਨਾਮ ਨੇ ਮਾਡਲਿੰਗ ਨੂੰ ਹੀ ਆਪਣਾ ਕੈਰੀਅਰ ਬਣਾਉਣ ਦਾ ਸੋਚ ਲਿਆ ਹੈ।
ਬਰਕਸ਼ਾਇਰ ਦੇ ਸਲਾਫ ਦੀ ਰਹਿਣ ਵਾਲੀ ਹਰਨਾਮ ਕੌਰ 'ਪਾਲੀਸਿਸਟਕ ਓਵਰੀ ਸਿੰਡਰੋਮ' ਨਾਲ ਪੀੜਤ ਹੈ, ਜਿਸ ਨਾਲ ਉਸ ਦੇ ਸਰੀਰ 'ਤੇ ਵਾਲ ਬਹੁਤ ਜ਼ਿਆਦਾ ਹੁੰਦੇ ਹਨ। ਉਹ 11 ਸਾਲਾਂ ਦੀ ਸੀ ਜਦੋਂ ਉਸ ਦੇ ਚਿਹਰੇ 'ਤੇ ਦਾੜ੍ਹੀ ਦੇ ਵਾਲ ਆਉਣੇ ਸ਼ੁਰੂ ਹੋ ਗਏ ਸਨ।
ਦਾੜ੍ਹੀ ਵਾਲੀ ਕੁੜੀ ਹਰਨਾਮ ਕੌਰ, ਜੋ ਆਪਣੇ ਵੱਖਰੇ ਰੂਪ ਨੂੰ ਲੈ ਕੇ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣ ਗਈ ਸੀ, ਨੇ ਇੱਕ ਵਾਰ ਫਿਰ ਆਪਣੇ ਅਨੋਖੇ ਫ਼ੈਸਲੇ ਨਾਲ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ ਅਤੇ ਹੌਸਲੇ ਦੀ ਨਵੀਂ ਮਿਸਾਲ ਪੈਦਾ ਕਰ ਦਿੱਤੀ ਹੈ। ਹਰਨਾਮ ਕੌਰ ਨੇ ਆਪਣੇ ਇਸ ਵੱਖਰੇ ਸਰੂਪ ਨਾਲ ਇੱਕ ਹੋਰ ਹਿੰਮਤ ਭਰਿਆ ਕਦਮ ਪੁੱਟਿਆ ਹੈ, ਜਿਸ ਦੀ ਸ਼ਲਾਘਾ ਸਾਰਾ ਜੱਗ ਕਰ ਰਿਹਾ ਹੈ।
ਗਿਨੀਜ਼ ਰਿਕਾਰਡ ’ਚ ਨਾਮ ਦਰਜ ਹੋਣ ’ਤੇ ਉਸ ਨੇ ਆਸ ਜਤਾਈ ਹੈ ਕਿ ਇਸ ਨਾਲ ਸ਼ਕਤੀਕਰਨ ਦਾ ਸੁਨੇਹਾ ਦੇਣ ’ਚ ਸਹਾਇਤਾ ਮਿਲੇਗੀ। ਹਰਨਾਮ ਕੌਰ ਲਈ 2016 ਦਾ ਵਰ੍ਹਾ ਮਹੱਤਵਪੂਰਨ ਰਿਹਾ ਹੈ ਕਿਉਂਕਿ ਉਸ ਨੇ ਮਾਰਚ ’ਚ ਲੰਡਨ ਫੈਸ਼ਨ ਵੀਕ ’ਚ ਰੈਂਪ ’ਤੇ ਵੀ ਜਲਵੇ ਬਿਖੇਰੇ ਸਨ। ਅਸਲੀਅਤ ’ਚ ਹਰਨਾਮ ਕੌਰ ਹਾਰਮੋਨ ਨਾਲ ਜੁੜੇ ਰੋਗ ਦੀ ਸ਼ਿਕਾਰ ਹੈ ਜਿਸ ਕਾਰਨ ਚਿਹਰੇ ’ਤੇ ਵੱਡੇ ਵੱਡੇ ਵਾਲ ਆ ਜਾਂਦੇ ਹਨ।
ਹਰਨਾਮ ਨੇ ਦਾੜ੍ਹੀ ਵਾਲੇ ਸਰੂਪ ਨਾਲ ਮਾਡਲਿੰਗ ਦੀ ਦੁਨੀਆ ਵਿਚ ਕਦਮ ਰੱਖ ਦਿੱਤਾ ਹੈ। ਉਸ ਨੇ ਹਾਲ ਹੀ ਵਿਚ ਸੈਲੀਬ੍ਰਿਟੀ ਜਵੈਲਰੀ ਡਿਜ਼ਾਈਨਰ ਮਾਰੀਆਨਾ ਹਰੂਟੁਨੀਅਨਨ ਲਈ ਰਾਇਲ ਫ਼ੈਸ਼ਨ ਡੇਅ 'ਚੇ ਲੰਡਨ ਵਿਚ ਕੈਟਵਾਕ ਕੀਤੀ।
ਲੰਡਨ: ਬ੍ਰਿਟਿਸ਼ ਸਿੱਖ ਮਾਡਲ ਅਤੇ ਪ੍ਰਚਾਰਕ ਹਰਨਾਮ ਕੌਰ (24) ਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ’ਚ ਸ਼ਾਮਲ ਹੋ ਗਿਆ ਹੈ। ਉਸ ਦੀ ਚੋਣ ਸਭ ਤੋਂ ਛੋਟੀ ਉਮਰ ਦੀ ਦਾੜ੍ਹੀ ਵਾਲੀ ਦਸਤਾਰਧਾਰੀ ਮਹਿਲਾ ਵਜੋਂ ਹੋਈ ਹੈ। ਬਰਕਸ਼ਾਇਰ ਦੇ ਸਲੋਅ ਦੀ ਹਰਨਾਮ ਕੌਰ ਦੇ ਚਿਹਰੇ ’ਤੇ ਛੇ ਇੰਚ ਲੰਬੀ ਦਾੜ੍ਹੀ ਹੈ।