ਜਵਾਲਾਮੁਖੀ ਦਾ ਕਹਿਰ, ਸੜਕਾਂ ’ਤੇ ਆਇਆ ਲਾਵਾ, ਸਾਰਾ ਸ਼ਹਿਰ ਤਬਾਹ
ਜਵਾਲਾਮੁਖੀ ਫਟਣ ਤੋਂ ਪਹਿਲਾਂ ਭੂਚਾਲ ਦੇ ਕਈ ਝਟਕੇ ਆਏ ਜਿਸ ਤੋਂ ਲੋਕ ਹੋਰ ਚੌਕੰਨੇ ਹੋ ਗਏ ਸਨ। (ਤਸਵੀਰਾਂ: ਏਪੀ ਏਜੰਸੀ)
ਜਵਾਲਾਮੁਖੀ ਫਟਣ ਨਾਲ ਹਵਾ ਵਿੱਚ ਸਲਫਰ ਡਾਈਆਕਸਾਈਡ ਫੈਲ਼ ਗਈ ਹੈ ਜਿਸ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ।
ਸਥਾਨਕ ਲੋਕਾਂ ਨੂੰ ਜਵਾਲਾਮੁਖੀ ਫਟਣ ਸਬੰਧੀ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ।
ਕਿਲਾਇਵਾ ਜਵਾਲਾਮੁਖੀ ਸਭ ਤੋਂ ਸਰਗਰਮ ਜਵਾਲਾਮੁਖੀਆਂ ’ਚੋਂ ਇੱਕ ਹੈ। ਇਹ ਵਾਰ ਵਾਰ ਭੂਚਾਲ ਦੇ ਝਟਕੇ ਆਉਣ ਤੋਂ ਬਾਅਦ ਫਟਿਆ ਹੈ।
ਜਵਾਲਾਮੁਖੀ ਫਟ ਕੇ ਤਕਰੀਬਨ 46 ਮੀਟਰ ਤਕ ਉੱਪਰ ਗਿਆ ਤੇ ਵੇਖਦਿਆਂ ਹੀ ਵੇਖਦਿਆਂ ਜੰਗਲ਼ ਵਿੱਚ ਅੱਗ ਲੱਗ ਗਈ। ਵਹਿੰਦਾ ਹੋਇਆ ਲਾਵਾ ਸੜਕਾਂ ’ਤੇ ਆ ਗਿਆ ਹੈ।
ਇਸ ਜਵਾਲਾਮੁਖੀ ਦੇ ਫਟਣ ਨਾਲ 10 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਲੀਲਾਨੀ ਇਲਾਕੇ ਵਿੱਚ ਤਰੇੜਾਂ ਵੀ ਵੇਖੀਆਂ ਗਈਆਂ ਹਨ।
ਇਹ ਕ੍ਰਿਆਸ਼ੀਲ ਜਵਾਲਾਮੁਖੀ ਅਮਰੀਕਾ ਦੇ ਹਵਾਈ ਦੀਪ ਵਿੱਚ ਮੌਜੂਦ ਕਿਲਾਇਵਾ ਜਵਾਲਾਮੁਖੀ ਹੈ ਜੋ ਹਾਲ ਹੀ ਵਿੱਚ ਫਟਿਆ ਹੈ ਤੇ ਉਸ ਦਾ ਲਾਵਾ ਬਾਹਰ ਵਹਿ ਰਿਹਾ ਹੈ।
ਜਵਾਲਾਮੁਖੀ ਜਦ ਫਟਦਾ ਹੈ ਤਾਂ ਆਪਣੇ ਆਸ-ਪਾਸ ਦੇ ਪੂਰੇ ਇਲਾਕੇ ਨੂੰ ਤਬਾਹ ਕਰ ਦਿੰਦਾ ਹੈ। ਵੇਖੋ ਅਜਿਹੇ ਸਰਗਰਮ ਜਵਾਲਾਮੁਖੀ ਦੀਆਂ ਤਸਵੀਰਾਂ-