ਜਿਣਸੀ ਸ਼ੋਸ਼ਣ ਖਿਲਾਫ 5 ਹਜ਼ਾਰ ਮਹਿਲਾਵਾਂ ਸੜਕਾਂ 'ਤੇ, ਸਾਬਕਾ ਰਾਸ਼ਟਰਪਤੀ ਨੂੰ ਵੀ ਨਾ ਬਖਸ਼ਿਆ
ਇਜ਼ਰਾਈਲ ਵਿੱਚ ਸਲੱਟ ਵਾਕ ਦੇ ਇਸ ਪ੍ਰਦਰਸ਼ਨ ਨਾਲ ਜੁੜੇ ਲੋਕਾਂ ਲੋਕਾਂ ਕਿਹਾ ਕਿ ਮਹਿਲਾਵਾਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਵਿੱਚ ਅਜਿਹਾ ਸਿਸਟਮ ਕੰਮ ਕਰਦਾ ਹੈ ਜੋ ਪੀੜਤਾ ਨੂੰ ਹੀ ਦੋਸ਼ੀ ਕਰਾਰ ਕਰ ਦਿੰਦਾ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਮੰਗ ਸੀ ਕਿ ਇਸ ਸਿਸਟਮ ਨੂੰ ਸਿਰੇ ਤਦੋਂ ਬਦਲਿਆ ਜਾਵੇ
Download ABP Live App and Watch All Latest Videos
View In App2017 ਤਕ ਇਹ ਮੁਹਿੰਮ ਕਮਜ਼ੋਰ ਸੀ ਪਰ ਇਸ ਸਾਲ ਹੋਏ #MeToo ਕੈਂਪੇਨ ਨੇ ਇਸ ਨੂੰ ਨਵਾਂ ਜੀਵਨ ਦਿੱਤਾ। ਹਾਲੀਵੁੱਡ ਦੇ ਦਿੱਗਜ ਪ੍ਰੋਡਿਊਸਰ ਹਾਰਵੀ ਵਾਇੰਸਟੀਨ ਤੋਂ ਲੈ ਕੇ ਦਿੱਗਜ ਕਾਮੇਡੀਅਨ ਬਿਲ ਕਾਸਬੀ ਨੂੰ ਇਸ ਮੁਹਿੰਮ ਨੇ ਆਸਮਾਨ ਤੋਂ ਜ਼ਮੀਨ ’ਤੇ ਲੈ ਆਂਦਾ।
ਸਲੱਟ ਵਾਕ ਦੀ ਸ਼ੁਰੂਆਤ ਸਾਲ 2011 ਵਿੱਚ ਹੋਈ ਸੀ। ਉਸ ਸਮੇਂ ਟੋਰਾਂਟੋ ਦੇ ਇੱਕ ਪੁਲਿਸ ਮੁਲਾਜ਼ਮ ਨੇ ਮਹਿਲਾਵਾਂ ਨੂੰ ਸਲੱਟ (ਵੇਸਵਾ) ਵਾਂਗ ਕੱਪੜੇ ਨਾ ਪਾਉਣ ਲਈ ਕਿਹਾ ਸੀ। ਇਸ ’ਤੇ ਨਾਰੀਵਾਦੀਆਂ ਨੇ ਇਸ ਨੂੰ ਪੀੜਤਾ ਨੂੰ ਦੋਸ਼ੀ ਠਹਿਰਾਉਣ ਨਾਲ ਜੋੜਿਆ ਤੇ ਤੈਅ ਕੀਤਾ ਕਿ ਉਹ ਅਜਿਹਾ ਪ੍ਰਦਰਸ਼ਨ ਕਰਨਗੀਆਂ ਜਿਸ ਨਾਲ ਸਲੱਟ ਸ਼ਬਦ ਦਾ ਨਜ਼ਰੀਆ ਹੀ ਬਦਲ ਜਾਏ। ਇਸ ਪਿੱਛੋਂ ਸਲੱਟ ਇੱਕ ਮੁਹਿੰਮ ਵਿੱਚ ਬਦਲ ਗਿਆ। ਭਾਰਤ ਵਿੱਚ ਵੀ ਇਸ ਨਾਲ ਜੁੜੇ ਕਈ ਪ੍ਰਦਰਸ਼ਨ ਹੋਏ ਹਨ।
ਸਲੱਟ ਵਾਕ ਕੂਲਨ ਸਮੂਹ ਵੱਲੋਂ ਕਰਾਈ ਗਈ ਸੀ। ਇਜ਼ਰਾਈਲੀ ਮੀਡੀਆ ਮੁਤਾਬਕ ਇਸ ਪ੍ਰਦਰਸ਼ਨ ਵਿੱਚ ਕਰੀਬ 5 ਹਜ਼ਾਰ ਔਰਤਾਂ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਸੈਲੇਬ੍ਰਿਟੀ ਮਰਦਾਂ ਦੇ ਪੋਸਟਰਾਂ ਨਾਲ ਵੀ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਦੇ ਨਾਂ ਮਹਿਲਾਵਾਂ ਖ਼ਿਲਾਫ਼ ਹੋਏ ਜਿਣਸੀ ਅਪਰਾਧਾਂ ਵਿੱਚ ਸ਼ਾਮਲ ਹੈ। ਇਨ੍ਹਾਂ ਮਰਦਾਂ ਵਿੱਚ ਇਜ਼ਰਾਈਲ ਦੇ ਸਾਬਕਾ ਰਾਸ਼ਟਰਪਤੀ ਮੋਸ਼ੇ ਕੈਟਸ਼ੇਵ ਦੇ ਨਾਂ ਵੀ ਸ਼ਾਮਲ ਹੈ। ਇਸ ਦੌਰਾਨ ‘ਨਾਂਹ ਦਾ ਮਤਲਬ ਨਾਂਹ’, ‘ਮੈਂ ਤੇਰਾ ਖਿਡੌਣਾ ਨਹੀਂ ਹਾਂ’, ‘ਚੁੱਪ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਮੇਰੇ ਨਾਲ ਕੁਝ ਵੀ ਕਰਨ ਦਾ ਹੱਕ ਹੈ’ ਆਦਿ ਜਿਹੇ ਨਾਅਰੇ ਲਾਏ ਗਏ।
ਪ੍ਰਦਰਸ਼ਨ ਕਰ ਰਹੀ ਇੱਕ ਮਹਿਲਾ ਬਰਾਚਾ ਬਰੀਡ ਨੇ ਕਿਹਾ ਕਿ ਸਲੱਟ (ਵੇਸਵਾ) ਅਜਿਹਾ ਸ਼ਬਦ ਨਹੀਂ ਜੋ ਸਮਾਜ ਔਰਤਾਂ ਨੂੰ ਨੀਚਾ ਦਿਖਾਉਣ ਲਈ ਵਰਤਦਾ ਹੈ, ਬਲਕਿ ਅਜਿਹਾ ਸ਼ਬਦ ਹੈ ਜਿਸ ਨੂੰ ਅਦਾਲਤ ਵੀ ਉਨ੍ਹਾਂ ਖ਼ਿਲਾਫ਼ ਹੋਣ ਵਾਲੇ ਬਲਾਤਕਾਰ ਜਿਹੇ ਅਪਰਾਧਾਂ ਨੂੰ ਸਹੀ ਸਾਬਤ ਕਰਨ ਲਈ ਇਸਤੇਮਾਲ ਕਰਦੀ ਹੈ। ਉਸ ਨੇ ਕਿਹਾ ਕਿ ਸੈਕਸ ਤੇ ਇਸ ਨਾਲ ਜੁੜੀ ਹਿੰਸਾ ਵਿਚਾਲੇ ਕੋਈ ਸਬੰਧ ਨਹੀਂ ਤੇ ਅਜਿਹੀ ਹਿੰਸਾ ਨੂੰ ਸਵਾਲਾਂ ਦੇ ਘੇਰੇ ਵਿੱਚ ਨਹੀਂ ਲਿਆਉਣਾ ਚਾਹੀਦਾ। ਇਸ ਦੇ ਨਾਲ ਹੀ ਬਲਾਤਕਾਰ ਪੀੜਤਾ ਨੇ ਘਟਨਾ ਸਮੇਂ ਕੀ ਪਹਿਨਿਆ ਸੀ ਜਾਂ ਉਸ ਦਾ ਪਿਛਲੇ ਜੀਵਨ ’ਤੇ ਵੀ ਸਵਾਲ ਨਹੀਂ ਚੁੱਕੇ ਜਾ ਸਕਦੇ।
‘ਸਲੱਟ ਵਾਕ’ ਨਾਲ ਸਬੰਧਤ ਕਰੀਬ 5 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ ਦੀਆਂ ਸੜਕਾਂ ’ਤੇ ਕਬਜ਼ਾ ਕਰ ਲਿਆ। ਇਹ ਪ੍ਰਦਰਸ਼ਨ ਜਿਣਸੀ ਸ਼ੋਸ਼ਣ ਤੇ ਮਹਿਲਾਵਾਂ ਖ਼ਿਲਾਫ਼ ਹੋਣ ਵਾਲੇ ਅਪਰਾਧਾਂ ਦੇ ਕਾਰਨ ਉਨ੍ਹਾਂ ਦੇ ਕੱਪੜਿਆਂ ਸਿਰ ਮੜ੍ਹਨ ਦੇ ਖ਼ਿਲਾਫ਼ ਕੀਤਾ ਗਿਆ ਸੀ। ਪ੍ਰਦਰਸ਼ਨ ਵਿੱਚ ਔਰਤਾਂ ਖ਼ਿਲਾਫ਼ ਅਪਰਾਧ ਦੇ ਮਾਮਲਿਆਂ ’ਚ ਨਰਮੀ ਵਰਤਣ ਵਾਲੇ ਨਿਆਂ ਪ੍ਰਬੰਧ ਖ਼ਿਲਾਫ਼ ਵੀ ਆਵਾਜ਼ ਉਠਾਈ ਗਈ।
- - - - - - - - - Advertisement - - - - - - - - -